Completed one year of ‘AAP’ government in Punjab: ਪੰਜਾਬ ‘ਚ ‘ਆਪ’ ਦੀ ਸਰਕਾਰ ਨੂੰ ਇੱਕ ਸਾਲ ਹੋ ਗਿਆ ਹੈ। ਦੱਸ ਦਈਏ ਕਿ ਸੂਬੇ ‘ਚ ਭਗਵੰਤ ਮਾਨ ਦੀ ਅਗਵਾਈ ‘ਚ ਰਿਕਾਰਡ ਗਿਣਤੀ ‘ਚ ਜਿੱਤ ਹਾਸਲ ਕਰਕੇ ਪੰਜਾਬ ਦੀ ਸੱਤਾ ‘ਚ ਆਈ ਮਾਨ ਸਰਕਾਰ ਨੇ ਆਪਣੀ ਸੱਤਾ ਦਾ ਇੱਕ ਸਾਲ ਪੂਰਾ ਕਰ ਲਿਆ ਹੈ।
ਆਪਣੀ ਸਰਕਾਰ ਦੇ ਇੱਕ ਸਾਲ ਪੂਰੇ ਹੋਣ ਦੇ ਚਲਦਿਆਂ ਭਗਵੰਤ ਮਾਨ ਨੇ ਸੂਬਾਵਾਸੀਆਂ ਨੂੰ ਲਾਈਵ ਹੋ ਕੇ ਸੰਬੋਧਨ ਕੀਤਾ। ਇਸ ਦੌਰਾਨ ਮਾਨ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਰਚਿਆ ਸੀ। ਕਿਉਂਕਿ ਚਾਹੇ ਤਾਂ ਆਜ਼ਾਦੀ ਸਮੇਂ ਤੋਂ ਕਹਿ ਲੋ ਜਾਂ ਜਦੋਂ ਦਾ ਪੰਜਾਬ ਬਣਿਆ ਉਦੋਂ ਤੋਂ ਕਹਿ ਲੋ ਕੋਈ ਅਜਿਹੀ ਤੀਜੀ ਪਾਰਟੀ ਨਹੀਂ ਆਈ ਸੀ ਜਿਸ ਨੇ ਐਨੀ ਵੱਡੀ ਜਿੱਤ ਹਾਸਲ ਕੀਤੀ ਹੋਵੇ।
ਉਨ੍ਹਾਂ ਲਾਈਵ ਦੌਰਾਨ ਕਿਹਾ ਕਿ ਸਾਡੀ ਪਾਰਟੀ ਗੈਰ ਸਿਆਸੀ ਪਿਛੋਕੜ ਵਾਲੇ ਲੋਕਾਂ ਦੀ ਪਾਰਟੀ ਹੈ। ਜੋ ਕਿਸੇ ਸਿਆਸੀ ਲੋਕਾਂ ਦੇ ਰਿਸ਼ਤੇਦਾਰ ਨਹੀਂ। ਮਾਨ ਨੇ ਕਿਹਾ ਕਿ ਅਸੀਂ ਚੋਣਾਂ ਦੌਰਾਨ ਅਸੀਂ ਬਾਕੀਆਂ ਵਾਂਗ ਵਾਅਦੇ ਨਹੀਂ ਸਗੋਂ ਗਾਰੰਟੀਆਂ ਦਿੱਤੀਆਂ ਸੀ। ਸੰਬੋਧਨ ਦੀ ਸ਼ੁਰੂਆਤ ਕਰਦਿਆਂ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਰੋਜ਼ਗਾਰ ਦੀ ਗੱਲ ਕਰ ਲੈਂਦੇ ਹਾਂ।
ਰੋਜ਼ਗਾਰ ‘ਤੇ ਬੋਲੇ ਮਾਨ
ਭਗਵੰਤ ਮਾਨ ਨੇ ਕਿਹਾ ਕਿ ਪਹਿਲੀਂ ਹੀ ਕੈਬਨਿਟ ‘ਚ ਅਸੀਂ ਫੈਸਲਾ ਕੀਤਾ ਕਿ ਜਿਹੜੇ ਵੀ ਵਿਭਾਗ ‘ਚ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਹਨ ਪਹਿਲਾਂ ਉਹ ਭਰੀਆਂ ਜਾਣ। ਇਸ ਦੇ ਨਾਲ ਹੀ ਜਿਥੇ ਕਿਸੇ ਤਰ੍ਹਾਂ ਦੇ ਸਟਾਫ ਦੀ ਘਾਟ ਹੈ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਜਿਸ ਨਾਲ ਇੱਕ ਸਾਲ ‘ਚ 27 ਹਜ਼ਾਰ ਨਿਊਕਤੀ ਪੱਤਰ ਦਿੱਤੇ ਗਏ।
ਬਿਲਜੀ ਫਰੀ ਦੀ ਗਾਰੰਟੀ ਕੀਤੀ ਪੂਰੀ
ਮਾਨ ਨੇ ਆਪਣੇ ਸੰਬੋਧਨ ‘ਚ ਪੂਰੀ ਕੀਤੀ ਦੂਜੀ ਗਾਰੰਟੀ ਯਾਨੀ ਬਿਜਲੀ ਫਰੀ ਦੀ ਗਾਰੰਟੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ 1 ਜੁਲਾਈ ਨੂੰ ਅਸੀਂ ਬਿਜਲੀ ਫਰੀ ਦੀ ਗਾਰੰਟੀ ਲਾਗੂ ਕੀਤੀ। ਜਿਸ ਤੋਂ ਬਾਅਦ 87% ਘਰਾਂ ਦਾ ਜਿਨ੍ਹਾਂ ਦੀ ਯੂਨੀਟ 600 ਜਾਂ ਇਸ ਤੋਂ ਘੱਟ ਹੁੰਦੀ ਉਨ੍ਹਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ।
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗਾਰੰਟੀ
14000 ਸਿਖਿਆ ਵਿਭਾਗ ‘ਚ ਅਤੇ 14000 ਹੋਰ ਵੱਖ-ਵੱਖ ਵਿਭਾਗਾਂ ‘ਚ ਅਸੀਂ ਉਨ੍ਹਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਬਾਕੀ ਹੋਰ ਜੋ ਆਊਟਸੋਰਸਿੰਗ ਵਾਲੇ ਨੇ ਜਲਦ ਹੀ ਕਾਨੂੰਨੀ ਅੜਿਕੇ ਖ਼ਤਮ ਕਰਕੇ ਉਨ੍ਹਾਂ ਨੂੰ ਵੀ ਸਰਕਾਰ ਦੇ ਪਰਿਵਾਰ ‘ਚ ਸ਼ਾਮਲ ਕੀਤਾ ਜਾਵਾਗੇ।
ਖੇਤੀ ਲਈ ਲੈ ਕੇ ਆਏ ਵੱਖ-ਵੱਖ ਸਕੀਮਾਂ
ਮਾਨ ਨੇ ਕਿਹਾ ਕਿ ਅਸੀਂ ਖੇਤੀ ਲਈ ਕਈ ਸਕੀਮਾਂ ਲੈ ਕੇ ਆਏ। ਮੂੰਗੀ ‘ਤੇ MSP ਦਿੱਤੀ, ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਤੇ ਕਿਸਾਨਾਂ ਨੂੰ 1500-1500 ਰੁਪਏ ਪ੍ਰਤੀ ਏਕੜ ਦਿੱਤਾ। ਪਹਿਲੀ ਵਾਰ ਹੋਇਆ ਕਿ ਸ਼ੂਗਰ ਮਿਲਾਂ ਨੇ ਕਿਸਾਨਾਂ ਦਾ ਬਕਾਇਆ ਨਹੀਂ ਦੇਣਾ। 392 ਕਰੋੜ ਰੁਪਏ ਉਹ ਵੀ ਉਤਾਰੇ ਗਏ।
ਵੇਖੋ ਮਾਨ ਨੇ ਗਿਣਵਾਈਆਂ ਹੋਰ ਕਿਹੜੀਆਂ ਉਪਲੱਬਧੀਆਂ:-
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h