ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਬੀਤੀ ਰਾਤ ਰਾਹੁਲ ਗਾਂਧੀ ਅਤੇ ਹੋਰ ਨੇਤਾਵਾਂ ਨਾਲ ਚਾਰ ਘੰਟੇ ਚੱਲੀ ਮੀਟਿੰਗ ਵਿਚ ਵਾਜ਼ਾਰਤੀ ਵਾਧੇ ਲਈ ਸੰਭਾਵੀ ਵਜ਼ੀਰਾਂ ਦੀ ਲਿਸਟ ਤੇ ਆਖਰੀ ਮੋਹਰ ਲਾਏ ਜਾਣ ਦੀ ਖਬਰ ਹੈ।
ਅੱਧੀ ਰਾਤ ਤੋਂ ਬਾਅਦ ਚੰਨੀ ਪੰਜਾਬ ਭਾਵਾਂ ਵਾਪਸ ਪੁਜੇ ਮੀਡਿਆ ਕਰਮੀਆਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤੀ। ਇਸ ਮੀਟਿੰਗ ਵਿਚ ਰਾਹੁਲ ਤੋਂ ਇਲਾਵਾ ਪ੍ਰਿਯੰਕਾ ਗਾਂਧੀ , ਹਰੀਸ਼ ਰਾਵਤ ਅਤੇ ਕੇ ਸੀ ਵੇਨੂ ਗੋਪਾਲ ਵੀ ਮੌਜੂਦ ਸਨ।
ਪਤਾ ਲਗਾ ਹੈ ਕਿ ਇਸ ਲਿਸਟ ਵਿਚ ਅਮਰਿੰਦਰ ਵਜ਼ਾਰਤ ਦੇ ਕੁਝ ਵਜ਼ੀਰਾਂ ਨੂੰ ਛੱਡ ਕੇ ਬਾਕੀ ਨੂੰ ਮੁੜ ਸ਼ਾਮਲ ਕੀਤਾ ਜਾਵਗਾ। ਨਵੀਂ ਵਜ਼ਾਰਤ ਵਿਚ ਨੌਜਵਾਨ ਅਤੇ ਰਾਹੁਲ ਦੇ ਚਹੇਤੇ ਚੇਹਰੇ ਨਜ਼ਰ ਆਉਣਗੇ। ਉਮੀਦ ਹੈ ਕਿ ਸ਼ੁੱਕਰਵਾਰ ਸ਼ਾਮੀ ਜਾਂ ਸ਼ਨੀਵਾਰ ਸਵੇਰੇ ਨਵੀਂ ਵਜ਼ੀਰਾਂ ਨੂੰ ਸਹੁੰ ਚੁਕਾ ਦਿਤੀ ਜਾਵੇਗੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਵਿਧਾਇਕਾਂ ਨੇ ਦਿੱਲੀ ਡੇਰੇ ਲਾਏ ਹੋਏ ਹਨ | ਜਿਸ ਤੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ਕਾਂਗਰਸ ਦੇ ਵਿੱਚ ਕੋਈ ਨਵੇਂ ਅਹੁਦੇ ਦੀ ਆਸ ਵਿੱਚ ਬੈਠੇ ਹਨ |