Finance Minister Harpal Cheema: ਪੰਜਾਬ ਦੀ ਮਾਨ ਸਰਕਾਰ ਲਗਾਤਾਰ ਆਪਣੇ ਵਲੋਂ ਪਿਛਲੀ ਇੱਕ ਸਾਲ ਦੀ ਕਾਰਗੁਜ਼ਾਰੀ ਨੂੰ ਸਾਬਤ ਕਰਨ ‘ਚ ਲੱਗੀ ਹੋਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ‘ਚ ਆਪ ਸਰਕਾਰ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਜਿਸ ਮਗਰੋਂ ਸੂਬੇ ਦੇ ਸੀਐਮ ਭਗਵੰਤ ਮਾਨ ਨੇ ਵਰਚੂਅਲ ਪੀਸੀ ਕਰਕੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਇਆਂ।
ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਸਾਲ ਦੀਆਂ ਪ੍ਰਾਪਤੀਆਂ ਦੀ ਸੂਚੀ ਦਿੱਤੀ। ਇਸ ਤੋਂ ਬਾਅਦ ਵੀਰਵਾਰ ਨੂੰ ‘ਆਪ’ ਆਗੂ ਹਰਚੰਦ ਸਿੰਘ ਬਰਸਾਤ ਅਤੇ ਮਾਲਵਿੰਦਰ ਕੰਗ ਸਮੇਤ ਹੋਰ ਆਗੂ ਵੀ ਇੱਕ ਸਾਲ ਦਾ ਹਿਸਾਬ ਕਿਤਾਬ ਦੇ ਚੁੱਕੇ ਹਨ।
ਹੁਣ ਸ਼ੁੱਕਰਵਾਰ ਨੂੰ ਇਨ੍ਹਾਂ ਪ੍ਰਾਪਤੀਆਂ ਨੂੰ ਗਿਣਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੇ ਨਾਲ ਹੀ ਪੰਜਾਬ ਭਾਜਪਾ ਅਤੇ ਪੰਜਾਬ ਕਾਂਗਰਸ ਸਮੇਤ ਅਕਾਲੀ ਦਲ ਵੱਲੋਂ ‘ਆਪ’ ਦੇ ਇੱਕ ਸਾਲ ਦੇ ਕਾਰਜਕਾਲ ਨੂੰ ਮਹਿਜ਼ ਭਰਮ ਦੱਸਿਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਸੀ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਦਿੱਤੀਆਂ ਗਈਆਂ 26 ਹਜ਼ਾਰ ਨੌਕਰੀਆਂ ਦੀ ਪ੍ਰਕਿਰਿਆ ਕਾਂਗਰਸ ਦੇ ਕਾਰਜਕਾਲ ਦੌਰਾਨ ਹੀ ਮੁਕੰਮਲ ਕੀਤੀ ਗਈ।
ਨਵੀਂ ਐਕਸਾਈਜ਼ ਪਾਲਿਸੀ ਨਾਲ ਪੰਜਾਬ ਦਾ ਖਜਾਨਾ ਭਰਿਆ
ਨਵੀਂ Excise Policy ਨਾਲ ਪੰਜਾਬ ਦੇ ਮਾਲੀਏ ਨੂੰ ਲਗਭਗ 45% ਦਾ ਵਾਧਾ ਹੋਇਆ, ₹9000 ਕਰੋੜ ਦਾ ਮਾਲੀਆ ਪੰਜਾਬ ਦੇ ਖਜ਼ਾਨੇ ‘ਚ ਪਹੁੰਚਿਆ ਹੈ ਅਸੀਂ ਸ਼ਰਾਬ ਮਾਫ਼ੀਆ ਨੂੰ ਖਤਮ ਕਰਨ ਵੱਲ ਲਗਾਤਾਰ ਕਦਮ ਵਧਾ ਰਹੇ ਹਾਂ। ਇਸੇ ਲੜੀ ਤਹਿਤ 6317 FIR ਦਰਜ ਕੀਤੀਆਂ ਗਈਆਂ, 6114 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨਵੀਂ Excise Policy ਨਾਲ਼ ਪੰਜਾਬ ਦੇ ਮਾਲੀਏ ਨੂੰ ਲਗਭਗ 45% ਦਾ ਵਾਧਾ ਹੋਇਆ, ₹9000 ਕਰੋੜ ਦਾ ਮਾਲੀਆ ਪੰਜਾਬ ਦੇ ਖਜ਼ਾਨੇ 'ਚ ਪਹੁੰਚਿਆ ਹੈ
ਅਸੀਂ ਸ਼ਰਾਬ ਮਾਫ਼ੀਆ ਨੂੰ ਖਤਮ ਕਰਨ ਵੱਲ ਲਗਾਤਾਰ ਕਦਮ ਵਧਾ ਰਹੇ ਹਾਂ। ਇਸੇ ਲੜੀ ਤਹਿਤ 6317 FIR ਦਰਜ ਕੀਤੀਆਂ ਗਈਆਂ, 6114 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
—@HarpalCheemaMLA pic.twitter.com/tSGy6uhQjq
— AAP Punjab (@AAPPunjab) March 17, 2023
ਪਹਿਲਾਂ ਸਰਕਾਰਾਂ ਸਨਅਤਕਾਰਾਂ ਤੋਂ ਮੰਗਦੀਆਂ ਸੀ ਹਿੱਸਾ
ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਜਦੋਂ ਵੀ ਕੋਈ ਵਪਾਰੀ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਆਉਂਦਾ ਸੀ ਤਾਂ ਉਸ ਨੂੰ ਜਾਂ ਤਾਂ ਹਿੱਸਾ ਦਿੱਤਾ ਜਾਂਦਾ ਸੀ ਜਾਂ ਫਿਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਕਾਰਨ ਉਹ ਕਾਰੋਬਾਰ ਸਮੇਟ ਕੇ ਪੰਜਾਬ ਛੱਡ ਕੇ ਚਲੇ ਜਾਂਦੇ ਸਨ ਪਰ ਹੁਣ ‘ਆਪ’ ਦੀ ਸਰਕਾਰ ਆਉਣ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਮਾਲੀਆ ਵੀ ਵਧੇਗਾ।
SYL ਮੁੱਦੇ ‘ਤੇ ਲਿਆ ਸਟੈਂਡ
ਮੰਤਰੀ ਚੀਮਾ ਨੇ ਕਿਹਾ ਕਿ ਐੱਸ.ਵਾਈ.ਐੱਲ ਮੁੱਦੇ ‘ਤੇ ਸੀਐੱਮ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਿਆਂ ਸੂਬੇ ਕੋਲ ਵਾਧੂ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਸੀਐਮ ਮਾਨ ਨੇ ਕੇਂਦਰ ਸਰਕਾਰ ਅੱਗੇ ਆਪਣਾ ਗੁੱਸਾ ਜ਼ਾਹਰ ਕੀਤਾ।
‘ਆਪ’ ਸਰਕਾਰ ‘ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ‘ਚ ਇਸ ਦਾ ਲਾਈਵ ਟੈਲੀਕਾਸਟ ਹੋਣ ਦੀ ਗੱਲ ਕਹੀ ਗਈ। ਉਨ੍ਹਾਂ ਪੰਜਾਬ ਦੀ ਉਸ 90 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਦੀ ਗੱਲ ਵੀ ਕੀਤੀ, ਜਿਸ ਨੂੰ ਮੰਤਰੀਆਂ, ਨੇਤਾਵਾਂ, ਵਪਾਰੀਆਂ ਅਤੇ ਹੋਰ ਵੱਡੇ ਲੋਕਾਂ ਨੇ ਦਬਾਇਆ ਹੋਇਆ ਸੀ।
ਸਾਡੀ ਸਰਕਾਰ ਨੇ Punjab State Agriculture Development Bank (PSADB), PUNSUP, ਸ਼ੂਰਗਫੈੱਡ ਤੇ ਮਿਲਕਫੈੱਡ ਨੂੰ Bailout ਕੀਤਾ ਹੈ।
ਅਸੀਂ ਇਨ੍ਹਾਂ ਅਦਾਰਿਆਂ ਨੂੰ Bailout ਕਰਕੇ ਡੁੱਬਣ ਤੋਂ ਬਚਾਇਆ ਹੈ।
— @HarpalCheemaMLA pic.twitter.com/LiuBEuVXvl
— AAP Punjab (@AAPPunjab) March 17, 2023
300 ਯੂਨਿਟ ਬਿਜਲੀ ਮੁਫ਼ਤ
ਮੰਤਰੀ ਚੀਮਾ ਨੇ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ 4 ਸਾਲ ਬਾਅਦ ਕਰਨੇ ਸੀ, ਉਹ ਕੰਮ ‘ਆਪ’ ਸਰਕਾਰ ਨੇ ਸ਼ੁਰੂ ਤੋਂ ਹੀ ਕਰਨੇ ਸ਼ੁਰੂ ਕਰ ਦਿੱਤੇ ਹਨ। ਚੀਮਾ ਨੇ ਦੱਸਿਆ ਕਿ ‘ਆਪ’ ਦੀ ਪਹਿਲੀ ਕੈਬਨਿਟ ਮੀਟਿੰਗ ‘ਚ 26 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਪੰਜਾਬ ਵਿੱਚ 300 ਯੂਨਿਟ ਮੁਫਤ ਬਿਜਲੀ ਦੇਣ ਦਾ ਫੈਸਲਾ ਲਾਗੂ ਕੀਤਾ। ਇਸ ਤੋਂ ਇਲਾਵਾ 500 ਮੁਹੱਲਾ ਕਲੀਨਿਕ ਖੋਲ੍ਹੇ ਗਏ।
ਸਾਡੀ ਸਰਕਾਰ ਨੇ POWERCOM ਦੀ ਸਬਸਿਡੀ ਸਮੇਂ ਸਿਰ ਪੇਅ ਕੀਤੀ ਹੈ, ਅਸੀਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਦੀਆਂ ਪੈਂਡਿੰਗ ਪਈਆਂ ਤਕਰੀਬਨ ₹9000 ਕਰੋੜ ਦੀਆਂ ਸਬਸਿਡੀਆਂ ਵੀ Rational ਤਰੀਕੇ ਨਾਲ਼ ਪੇਅ ਕਰ ਰਹੇ ਹਾਂ।
ਅਸੀਂ 5 ਸਾਲਾਂ ਦੌਰਾਨ ਕੋਈ ਵੀ ਸਬਸਿਡੀ ਬਕਾਇਆ ਨਹੀਂ ਰਹਿਣ ਦੇਵਾਂਗੇ।
— @HarpalCheemaMLA pic.twitter.com/iPNToAiRm9
— AAP Punjab (@AAPPunjab) March 17, 2023
ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ
ਮੰਤਰੀ ਚੀਮਾ ਨੇ ਕਿਹਾ ਕਿ ‘ਆਪ’ ਨੇ ਪੰਜਾਬ ‘ਚ ਭ੍ਰਿਸ਼ਟਾਚਾਰ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਹੈ। ਭਾਵੇਂ ਸਿਆਸਤਦਾਨ, ਮੰਤਰੀ ਜਾਂ ਵਪਾਰੀ, ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਾਰੇ ਸਲਾਖਾਂ ਪਿੱਛੇ ਹਨ। ਪੰਜਾਬ ਵਿੱਚ ਮਾਫੀਆ ਰਾਜ ਖਤਮ ਹੋ ਗਿਆ।
ਨਾਲ ਹੀ ਪੰਜਾਬ ਦੇ ਕਰੀਬ 14 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਹਾ ਕਿ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪੰਜਾਬ ਵਿੱਚ ਚੰਗੀ ਸਿੱਖਿਆ ਪ੍ਰਣਾਲੀ ਲਈ ਸਕੂਲ ਆਫ਼ ਐਮੀਨੈਂਸ ਅਤੇ ਅਧਿਆਪਕਾਂ ਨੂੰ ਸਿਖਲਾਈ ‘ਤੇ ਭੇਜਿਆ ਜਾ ਰਿਹਾ ਹੈ।
Important Press Conference by Finance Minister @HarpalCheemaMLA | Live https://t.co/bVdrVUaMFf
— AAP Punjab (@AAPPunjab) March 17, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h