ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਨੂੰ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ‘ਚ 2-1 ਨਾਲ ਜਿੱਤ ਦਿਵਾਈ।
ਪਹਿਲੇ ਦੋ ਟੈਸਟਾਂ ‘ਚ ਕੰਗਾਰੂ ਬੱਲੇਬਾਜ਼ ਜਡੇਜਾ ਦੀ ਸਪਿਨ ਦੇ ਸਾਹਮਣੇ ਨੱਚਦੇ ਨਜ਼ਰ ਆਏ ਅਤੇ ਭਾਰਤ ਨੇ ਦੋਵੇਂ ਟੈਸਟ ਆਸਾਨੀ ਨਾਲ ਜਿੱਤ ਲਏ। ਅੰਤਰਰਾਸ਼ਟਰੀ ਕ੍ਰਿਕਟ ‘ਚ ਧਮਾਲ ਮਚਾਉਣ ਵਾਲੇ ਜਡੇਜਾ ਨੇ ਘਰੇਲੂ ਕ੍ਰਿਕਟ ‘ਚ ਵੀ ਕਮਾਲ ਕੀਤੇ ਹਨ।
ਜਡੇਜਾ ਨੇ ਹੁਣ ਤੱਕ IPL ਤੋਂ 93 ਕਰੋੜ ਰੁਪਏ ਕਮਾਏ ਹਨ। ਜਡੇਜਾ ਗੁਜਰਾਤ ਦੇ ਜਾਮਨਗਰ ਵਿੱਚ ਇੱਕ ਰਾਜੇ ਵਾਂਗ ਰਹਿੰਦਾ ਹੈ।
ਹਾਲ ਹੀ ਵਿੱਚ ਰਵਿੰਦਰ ਜਡੇਜਾ ਨੇ ਅਹਿਮਦਾਬਾਦ ਵਿੱਚ ਇੱਕ ਪਲਾਟ ਖਰੀਦ ਕੇ ਆਪਣੇ ਸੁਪਨਿਆਂ ਦਾ ਮਹਿਲ ਬਣਾਇਆ ਹੈ। ਜਿਸ ਦੀ ਕੀਮਤ ਕਰੀਬ 8 ਕਰੋੜ ਦੱਸੀ ਜਾਂਦੀ ਹੈ। ਕਾਰਾਂ, ਬਾਈਕ ਤੋਂ ਇਲਾਵਾ ਜਡੇਜਾ ਨੂੰ ਘੋੜ ਸਵਾਰੀ ਦਾ ਵੀ ਸ਼ੌਕ ਹੈ।
ਜਡੇਜਾ ਕੋਲ ਲਗਜ਼ਰੀ ਕਾਰਾਂ ਅਤੇ ਬਾਈਕਸ ਦਾ ਭੰਡਾਰ ਵੀ ਹੈ। ਉਸ ਕੋਲ ਕਾਲੇ ਰੰਗ ਦਾ ਹੁੰਡਈ ਐਕਸੈਂਟ ਅਤੇ ਔਡੀ ਏ4 ਹੈ। ਉਸ ਕੋਲ ਹਯਾਬੂਸਾ ਬਾਈਕ ਵੀ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਵਧੀਆ ਰੇਸਿੰਗ ਬਾਈਕ ਮੰਨਿਆ ਜਾਂਦਾ ਹੈ।
ਜਡੇਜਾ ਨੂੰ ਬੀਸੀਸੀਈ ਦੀ ਕੰਟਰੈਕਟ ਸੂਚੀ ਵਿੱਚ ਏ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਜਿਸ ਲਈ ਉਸ ਨੂੰ ਕੁੱਲ 5 ਕਰੋੜ ਰੁਪਏ ਮਿਲਦੇ ਹਨ। ਜਡੇਜਾ ਨੂੰ ਟੈਸਟ ਮੈਚ ਖੇਡਣ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਲਈ 3 ਲੱਖ ਰੁਪਏ ਮਿਲਦੇ ਹਨ।
ਭਾਰਤ ਲਈ 2008 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੇ ਜਡੇਜਾ ਨੂੰ ਸਭ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ 12 ਲੱਖ ਰੁਪਏ ਵਿੱਚ ਖਰੀਦਿਆ ਸੀ।
ਚੇਨਈ ਸਿਪਰ ਕਿੰਗਜ਼ ਨੇ ਜਡੇਜੋ ਨੂੰ ਪਹਿਲੀ ਵਾਰ 9.2 ਕਰੋੜ ਰੁਪਏ ਵਿੱਚ ਖਰੀਦਿਆ। ਸਾਲ 2022 ਦੀ ਨਿਲਾਮੀ ਵਿੱਚ ਜਡੇਜਾ ਨੂੰ ਚੇਨਈ ਸੁਪਰ ਕਿੰਗਜ਼ ਨੇ 16 ਕਰੋੜ ਵਿੱਚ ਖਰੀਦਿਆ ਸੀ।