ਭਿੱਖੀਵਿੰਡ ਦੇ ਮਿੰਨੀ ਪੀ ਐਚ ਸੀ ਸਰਕਾਰੀ ਹਸਪਤਾਲ ਵੱਲੋਂ ਨਵ ਜਨਮੇ ਬੱਚਿਆਂ ਨੂੰ ਟੀਕੇ ਲਗਾਏ ਗਏ। ਜਿਸ ਵਿਚ ਰਹਿਮਤਪ੍ਰੀਤ ਕੌਰ ਨਾਂ ਦੀ 2 ਮਹੀਨੇ ਦੀ ਨਵ ਜਨਮੀ ਬੱਚੀ ਨੂੰ ਡੇਢ ਮਹੀਨੇ ਬਾਅਦ ਲੱਗਣ ਵਾਲੇ 3 ਟੀਕੇ ਇਕੱਠੇ ਲਗਾਏ ਗਏ। ਜਿਸ ਤੋਂ ਬਾਅਦ ਉਸ ਬੱਚੀ ਦੀ ਹਾਲਤ ਹੋਲੀ ਹੋਲੀ ਵਿਗੜਦੀ ਗਈ ਅਤੇ ਰਾਤ ਡੇਢ ਵੱਜੇ ਉਸਦੇ ਨੱਕ ਵਿਚੋਂ ਖੂਨ ਆਉਣ ਕਰਕੇ ਉਸਨੂੰ ਗੰਭੀਰ ਹਾਲਤ ਵਿਚ ਨਿਜੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮਿਰਤਕ ਐਲਾਨ ਦਿੱਤਾ।
ਇਸ ਬਾਰੇ ਮਿਰਤਕ ਬੱਚੀ ਦੇ ਪਿਤਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਬੱਚੀ ਦਾ ਜਨਮ 16 ਜਨਵਰੀ ਨੂੰ ਹੋਇਆ ਸੀ ਅਤੇ ਕਲ ਉਨ੍ਹਾਂ ਨੂੰ ਆਸ਼ਾ ਵਰਕਰ ਨੇ ਫੋਨ ਕੀਤਾ ਕਿ ਡੇਢ ਮਹੀਨੇ ਬਾਅਦ ਲੱਗਣ ਵਾਲੇ ਟੀਕੇ ਬੱਚਿਆਂ ਨੂੰ ਲਗਾਏ ਜਾ ਰਹੇ ਹਨ। ਤੁਸੀਂ ਵੀ ਆਪਣੀ ਬੱਚੀ ਨੂੰ ਟੀਕੇ ਲਗਵਾ ਲਓ ਜਿਸ ‘ਤੇ ਉਨ੍ਹਾਂ ਬੱਚੀ ਨੂੰ ਸਰਕਾਰੀ ਹਸਪਤਾਲ ਵਿਚੋਂ ਇਹ ਟੀਕੇ ਲਗਵਾਏ। ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਅਤੇ ਨੱਕ ਚੋਂ ਖੂਨ ਵੀ ਆਉਣ ਲੱਗਾ, ਜਿਸ ਤੋਂ ਪਰਿਵਾਰ ਵੱਲੋਂ ਉਸਨੂੰ ਨਿਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸਨੂੰ ਮਿਰਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੋਈ ਸੁਚੱਜਾ ਇਲਾਜ ਨਹੀ ਕੀਤਾ ਜਾਂਦਾ ਸਿਰਫ ਮਰੀਜਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਧੀਆ ਸਿਹਤ ਸਹੂਲਤਾਂ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਹੇਠਲੇ ਪੱਧਰ ‘ਤੇ ਲੋਕਾਂ ਦੀ ਸਾਰ ਨਹੀਂ ਲਈ ਜਾਂਦੀ।ਮਰੀਜਾਂ ਨੂੰ ਹਸਪਤਾਲਾਂ ਵਿਚ ਲੰਮਾ ਸਮਾਂ ਬਿਠਾਈ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਜੁਆਬ ਦੇ ਦਿੱਤਾ ਜਾਂਦਾ ਹੈ।
ਇਸ ਬਾਰੇ ਜਦ ਉਕਤ ਐਨਮ ਨਰਸ ਰਾਜਬੀਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 9 ਸਾਲ ਹੋ ਗਏ ਨੌਕਰੀ ਕਰਦੇ ਅਤੇ ਉਨ੍ਹਾਂ ਪੂਰੇ ਤਜ਼ਰਬੇ ਨਾਲ ਹੀ ਟੀਕੇ ਲਗਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਲ 8 ਬੱਚਿਆਂ ਨੂੰ ਇਸ ਤਰ੍ਹਾਂ ਦੇ ਟੀਕੇ ਲਗਾਏ ਪਰ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਈ। ਉਨ੍ਹਾਂ ਕਿਹਾ ਕਿ ਬੱਚੀ ਦੀ ਮੌਤ ਕਿਸੇ ਹੋਰ ਵਜਾ ਕਰਕੇ ਹੋਈ ਹੈ, ਜੇਕਰ ਪਰਿਵਾਰ ਕੋਈ ਵਿਭਾਗੀ ਜਾਂਚ ਕਰਵਾਉਂਦਾ ਹੈ ਤਾਂ ਉਹ ਉਸ ਲਈ ਤਿਆਰ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h