Mahendra Singh Dhoni: IPL 31 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਮੈਚ ਵਿੱਚ ਗੁਜਰਾਤ ਟਾਈਟਨਸ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਇਸ ਵਾਰ ਦਾ ਆਈਪੀਐੱਲ ਕਈ ਤਰ੍ਹਾਂ ਨਾਲ ਖਾਸ ਹੈ।
ਪਹਿਲਾ ਤਾਂ ਇਹ ਲੀਗ ਕੋਰੋਨਾ ਤੋਂ ਬਾਅਦ ਆਪਣੇ ਪੁਰਾਣੇ ਅੰਦਾਜ਼ ‘ਚ ਨਜ਼ਰ ਆਵੇਗੀ ਤੇ ਦੂਜਾ ਇਹ ਖਾਸ ਇਸ ਲਈ ਹੈ ਕਿਉਂਕਿ ਇਹ ਸਭ ਤੋਂ ਸਫਲ ਆਈਪੀਐੱਲ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਦਾ ਆਖਰੀ ਸੀਜ਼ਨ ਹੋਣ ਜਾ ਰਿਹਾ ਹੈ। ਅਜਿਹੇ ‘ਚ ਹਰ ਕਿਸੇ ਨੂੰ ਧੋਨੀ ਤੋਂ ਕਾਫੀ ਉਮੀਦਾਂ ਹਨ। ਇਸ ਵਾਰ ਕਪਤਾਨ ਧੋਨੀ ਦਾ ਹੈਲੀਕਾਪਟਰ ਸ਼ੌਟ ਫਿਰ ਤੋਂ ਵੇਖਣ ਨੂੰ ਮਿਲ ਸਕਦਾ ਹੈ।
ਅਜੇ ਤੱਕ ਨਹੀਂ ਕੀਤਾ ਗਿਆ ਕੋਈ ਐਲਾਨ
ਹਾਲਾਂਕਿ ਧੋਨੀ ਜਾਂ ਚੇਨਈ ਵਲੋਂ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪਰ ਮੀਡੀਆ ਰਿਪੋਰਟਾਂ ਹਨ ਕਿ ਧੋਨੀ ਨੇ ਮਨ ਬਣਾ ਲਿਆ ਹੈ ਕਿ ਉਹ ਇਸ ਸੀਜ਼ਨ ਤੋਂ ਬਾਅਦ ਆਪਣਾ ਬੱਲਾ ਲਟਕਾ ਦੇਣਗੇ। ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਇਹ ਖ਼ਬਰ ਚੰਗੀ ਨਹੀਂ ਹੈ ਕਿਉਂਕਿ ਮਾਹੀ ਦੇ ਫੈਨਸ ਹਮੇਸ਼ਾ ਉਸ ਨੂੰ ਖੇਡਦੇ ਦੇਖਣਾ ਚਾਹੁੰਦੇ ਹਨ।
ਸ਼ਾਨਦਾਰ ਰਿਹਾ ਹੈ ਮਾਹੀ ਦਾ ਆਈਪੀਐਲ ਦਾ ਸਫ਼ਰ
ਧੋਨੀ ਲਈ ਆਈਪੀਐੱਲ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਸਾਲ 2008 ਤੋਂ, ਉਹ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਬਣਿਆ। ਉਸ ਨੇ ਆਪਣੀ ਕਪਤਾਨੀ ਵਿੱਚ ਚਾਰ ਵਾਰ ਟੀਮ ਨੂੰ ਆਈਪੀਐਲ ਦਾ ਬੌਸ ਬਣਾਇਆ। ਜੇਕਰ ਔਸਤ ਦੀ ਗੱਲ ਕਰੀਏ ਤਾਂ ਉਸ ਨੇ 59 ਦੀ ਔਸਤ ਨਾਲ ਟੀਮ ਨੂੰ ਜਿੱਤ ਦਿਵਾਈ ਹੈ। ਅਤੇ ਉਸ ਦੇ ਨੇੜੇ ਕੋਈ ਵੀ ਕਪਤਾਨ ਨਹੀਂ ਹੈ। ਯਾਨੀ IPL ਦੇ ਸਭ ਤੋਂ ਵੱਡੇ ਕਪਤਾਨ ਵਜੋਂ ਜਾਣੇ ਜਾਂਦੇ ਹਨ।
ਪ੍ਰਸ਼ੰਸਕਾਂ ਨੂੰ ਇਸ ਵਾਰ ਧੋਨੀ ਤੋਂ ਕਾਫੀ ਉਮੀਦਾਂ
ਹੁਣ ਜਦੋਂ ਇਹ ਧੋਨੀ ਦਾ ਆਖਰੀ ਆਈਪੀਐੱਲ ਹੈ ਤਾਂ ਫੈਨਸ ਵੀ ਇਸ ਨੂੰ ਖਾਸ ਬਣਾਉਣ ਦੀ ਉਮੀਦ ਕਰ ਰਹੇ ਹੋਣਗੇ। ਇਸਦੇ ਲਈ ਮਹਿੰਦਰ ਸਿੰਘ ਧੋਨੀ ਨੂੰ ਆਪਣੇ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਕਰਦੇ ਹੋਏ ਉੱਪਰ ਆਉਣਾ ਹੋਵੇਗਾ। ਤਦ ਹੀ ਉਹ ਆਪਣੇ ਬੱਲੇ ਨਾਲ ਹੈਲੀਕਾਪਟਰ ਸ਼ਾਟ ਨੂੰ ਉਤਾਰ ਸਕੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h