Sidhu Moosewala Anniversary: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਦਾ ਸਮਾਗਮ ਮਾਨਸਾ ਦੀ ਦਾਣਾਮੰਡੀ ‘ਚ 19 ਮਾਰਚ ਨੂੰ ਹੈ। ਇਸ ਦੌਰਾਨ ਸਿੱਧੂ ਦੇ ਲੱਖਾਂ ਫੈਨਸ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਬਰਸੀ ਦੇ ਭੋਗ ਤੋਂ ਪਹਿਲਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪ੍ਰਸਾਸ਼ਨ ਨੂੰ ਭਾਵੁਕ ਅਪੀਲ ਕੀਤੀ ਹੈ।
ਮਾਨਸਾ ਦਾਣਾਮੰਡੀ ਬਰਸੀ ਵਾਲੀ ਥਾਂ ਤੋਂ ਬਲਕੌਰ ਸਿੰਘ ਸਿੱਧੂ ਨੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਬਰਸੀ ‘ਤੇ ਆਉਣ ਵਾਲੇ ਜਿਹੜੇ ਰਾਹ ਉਨ੍ਹਾਂ ਨੇ ਬੰਦ ਕੀਤੇ ਉਹ ਖੋਲ੍ਹ ਦਿੱਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਗਤ ਨੂੰ ਆ ਜਾਣ ਦਿਓ, ਕਿਉਂਕਿ ਸਾਡਾ ਪ੍ਰੋਗਰਾਮ ਨਿਰੋਲ ਧਾਰਮਿਕ ਪ੍ਰੋਗਰਾਮ ਹੈ। ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਹੈ ਅਸੀਂ ਕੋਈ ਸੰਘਰਸ਼ ਨਹੀਂ ਵਿਢਣ ਵਾਲੇ, ਕੋਈ ਅਸੀਂ ਹਿੰਸਾ ਨਹੀਂ ਕਰਨ ਲੱਗੇ।
ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਦੀ ਗਾਰੰਟੀ ਲੈਂਦਾ ਹਾਂ ਕਿ ਸਾਡਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੋਵੇਗਾ। ਪਰ ਸੰਗਤ ਨੂੰ ਇੱਥਰੋਂ ਉਧਰੋਂ ਰੋਕਿਆ ਜਾ ਰਿਹਾ ਹੈ ਜੋ ਚੰਗੀ ਗੱਲ ਨਹੀਂ। ਨਾਲ ਹੀ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਗਾਰਮ ਨੂੰ ਹੋ ਲੈਣ ਦਿਓ ਕਿਤੇ ਇਹ ਨਾ ਹੋਵੇ ਕਿ ਇਹ ਪ੍ਰੋਗਾਮ ਧਰਨੇ ‘ਚ ਨਾ ਬਦਲ ਜਾਵੇ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਰੋਕਿਆ ਗਿਆ ਤਾਂ ਮੈਂ ਇੱਥੋਂ ਉੱਠਣ ਵਾਲਾ ਨਹੀਂ।
Sidhu Moosewala ਬਰਸੀ LIVE
ਦੱਸ ਦਈਏ ਕਿ ਬਲਕੌਰ ਸਿੰਘ ਨੇ ਕਿਹਾ ਸੀ ਕਿ ਸਿੱਧੂ ਦੀ ਬਰਸੀ 29 ਮਈ ਦੀ ਥਾਂ 19 ਮਾਰਚ ਨੂੰ ਮਨਾਈ ਜਾਵੇਗੀ। 19 ਮਾਰਚ ਨੂੰ ਮਨਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਮਈ ਵਿੱਚ ਜ਼ਿਆਦਾ ਗਰਮੀ ਹੋਵੇਗੀ। ਪਹਿਲੀ ਬਰਸੀ ਮੌਕੇ ਜ਼ਿਆਦਾ ਇਕੱਠ ਹੋਵੇਗਾ। ਗਰਮੀ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ 19 ਮਾਰਚ ਨੂੰ ਬਰਸੀ ਮਨਾਈ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h