Side effects of Almond: ਇੱਕ ਪੁਰਾਣੀ ਕਹਾਵਤ ਹੈ ਕਿ ਜੇਕਰ ਤੁਸੀਂ ਆਪਣਾ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਬਦਾਮ ਖਾਓ। ਅਕਸਰ ਲੋਕ ਅਜਿਹਾ ਵੀ ਕਰਦੇ ਹਨ। ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਬਦਾਮ ਖਾਣ ਨਾਲ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ ਹੈ, ਤਾਂ ਕੀ ਤੁਸੀਂ ਯਕੀਨ ਕਰੋਗੇ?
ਸੁਣ ਕੇ ਹੈਰਾਨ ਰਹਿ ਗਏ ਹੋਵੋਗੇ ਪਰ ਇਹ ਸੱਚ ਹੈ। ਇੱਕ ਨਿਸ਼ਚਿਤ ਮਾਤਰਾ ਤੋਂ ਵੱਧ ਬਦਾਮ ਖਾਣ ਨਾਲ ਤੁਹਾਡੀ ਸਿਹਤ ‘ਤੇ ਕੁਝ ਮਾੜੇ ਪ੍ਰਭਾਵ ਪੈ ਸਕਦੇ ਹਨ। ਬਦਾਮ ਖਾਣ ਦੇ ਕਈ ਫਾਇਦੇ ਹਨ ਪਰ ਇਸ ਦੇ ਕੁਝ ਨੁਕਸਾਨ ਵੀ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।
ਕਬਜ਼ ਤੇ ਲੂਜ਼ ਮੋਸ਼ਨ– ਮਾਹਿਰਾਂ ਮੁਤਾਬਕ ਸਾਡੇ ਸਰੀਰ ਨੂੰ ਹਰ ਰੋਜ਼ 25-40 ਗ੍ਰਾਮ ਫਾਈਬਰ ਦੀ ਲੋੜ ਹੁੰਦੀ ਹੈ। ਇਸ ਤੋਂ ਜ਼ਿਆਦਾ ਫਾਈਬਰ ਦਾ ਸੇਵਨ ਕਰਨ ਨਾਲ ਲੂਜ਼ ਮੋਸ਼ਨ (ਦਸਤ) ਤੇ ਕਬਜ਼ (ਬਦਹਜ਼ਮੀ) ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਜੇਕਰ ਤੁਸੀਂ ਦਿਨ ‘ਚ 4-5 ਬਦਾਮ ਖਾਂਦੇ ਹੋ ਤਾਂ ਇਹ ਸਹੀ ਮਾਤਰਾ ‘ਚ ਹੈ, ਜਦਕਿ ਜ਼ਿਆਦਾ ਬਦਾਮ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਇਮਿਊਨਿਟੀ ਨੂੰ ਕਰਦਾ ਹੈ ਪ੍ਰਭਾਵਿਤ– ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਖਾਸ ਮਾਤਰਾ ਵਿੱਚ ਬਦਾਮ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ, ਪਰ ਜੇਕਰ ਤੁਸੀਂ ਇਸ ਤੋਂ ਵੱਧ ਜਾਂਦੇ ਹੋ, ਤਾਂ ਤੁਹਾਨੂੰ ਇਸਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਣਗੇ। ਰਿਪੋਰਟਾਂ ਦੀ ਮੰਨੀਏ ਤਾਂ ਬਦਾਮ ਦੀ ਜ਼ਿਆਦਾ ਮਾਤਰਾ ਸਰੀਰ ਦੀ ਇਮਿਊਨਿਟੀ ਨੂੰ ਪ੍ਰਭਾਵਿਤ ਕਰਦੀ ਹੈ। ਨਾਲ ਹੀ, ਇਸ ਨਾਲ ਚਮੜੀ ਸੰਬੰਧੀ ਐਲਰਜੀ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਦਵਾਈਆਂ ਦੇ ਪ੍ਰਭਾਵ ਨੂੰ ਘਟਾਉਂਦਾ– ਤੁਸੀਂ ਬਦਾਮ ਦੇ ਕਈ ਫਾਇਦੇ ਸੁਣੇ ਹੋਣਗੇ ਪਰ ਇਸ ਦੇ ਨੁਕਸਾਨਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਤੁਹਾਨੂੰ ਦੱਸ ਦਈਏ ਕਿ ਬਦਾਮ ‘ਚ ਕਾਫੀ ਮਾਤਰਾ ‘ਚ ਮੈਗਨੀਸ਼ੀਅਮ ਹੁੰਦਾ ਹੈ। 4-5 ਤੋਂ ਜ਼ਿਆਦਾ ਬਦਾਮ ਖਾਣ ਨਾਲ ਤੁਹਾਡੇ ਸਰੀਰ ‘ਚ ਮੈਗਨੀਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ ਅਤੇ ਇਸ ਕਾਰਨ ਦਵਾਈਆਂ ਦਾ ਅਸਰ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਸਿੱਧੇ ਸ਼ਬਦਾਂ ਵਿਚ, ਜੇਕਰ ਤੁਸੀਂ ਕਿਸੇ ਬਿਮਾਰੀ ਦੀ ਦਵਾਈ ਲੈ ਰਹੇ ਹੋ, ਤਾਂ ਤੁਹਾਨੂੰ ਬਦਾਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h