Amritpal Singh on Police Radar: ਐਤਵਾਰ ਨੂੰ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਨੂੰ 24 ਘੰਟਿਆਂ ਲਈ ਹੋਰ ਵਧਾ ਦਿੱਤਾ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੂਸਤੈਦ ਹੈ ਤੇ ਸੂਬੇ ਦੇ ਨਾਲ ਗੁਆਂਢੀ ਸੂਬਿਆਂ ‘ਚ ਵੀ ਹਾਈ ਅਲਟਰ ਹੈ।
ਇਸੇ ਦੌਰਾਨ ਇੱਕ ਸੀਸੀਟੀਵੀ ਫੁਟੇਜ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਵਰਗਾ ਇੱਕ ਵਿਅਕਤੀ ਰਾਤ ਸਮੇਂ ਇੱਕ ਪਿੰਡ ਵਿੱਚ ਪੁਲੀਸ ਨਾਲ ਨਜ਼ਰ ਆਇਆ। ਹਾਲਾਂਕਿ, ਫੁਟੇਜ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਹੋਣੀ ਬਾਕੀ ਹੈ।
ਉਧਰ ਕੌਮੀ ਇਨਸਾਫ਼ ਮੋਰਚਾ ਵੱਲੋਂ ਅੰਮ੍ਰਿਤਪਾਲ ਦੇ ਹੱਕ ਵਿੱਚ ਮੋਹਾਲੀ ਵਿੱਚ 20 ਘੰਟਿਆਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਫਰੰਟ ਨੇ ਤਿੱਖੇ ਅੰਦੋਲਨ ਦੀ ਚਿਤਾਵਨੀ ਵੀ ਦਿੱਤੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸਿੱਖ ਪ੍ਰਵਾਸੀ ਨਿਊਯਾਰਕ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਮੁੱਦੇ ‘ਤੇ ਐਤਵਾਰ ਨੂੰ ਅਮਰੀਕਾ ਅਤੇ ਕੈਨੇਡਾ ‘ਚ ਕਈ ਬੈਠਕਾਂ ਵੀ ਹੋਣਗੀਆਂ।
ਬ੍ਰਿਟਿਸ਼ ਕੋਲੰਬੀਆ ਗੁਰਦੁਆਰਿਆਂ ਦੀ ਕੌਂਸਲ (British Columbia Gurudwaras Council) ਨੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਦੇਸ਼ ਮੰਤਰੀ, ਹਾਊਸ ਆਫ ਕਾਮਨਜ਼, ਓਟਾਵਾ ਨੂੰ ਵੀ ਪੱਤਰ ਲਿਖਿਆ।
I am calling on Justin Trudeau and the Liberal government to immediately contact their Indian counterparts to express concern regarding the suspension of civil liberties and the safety of Canadians abroad.
— Jagmeet Singh (@theJagmeetSingh) March 18, 2023
I am deeply concerned by reports that India has suspended civil liberties and imposed an internet blackout throughout the state of Punjab.
— Jagmeet Singh (@theJagmeetSingh) March 18, 2023
ਇਸ ਦੌਰਾਨ, ਕੈਨੇਡਾ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (National Democratic party, Canada) ਦੇ ਜਗਮੀਤ ਸਿੰਘ (Jagmeet Singh) ਨੇ ਟਵੀਟ ਕੀਤਾ, “ਮੈਂ ਉਨ੍ਹਾਂ ਰਿਪੋਰਟਾਂ ਤੋਂ ਡੂੰਘੀ ਚਿੰਤਾ ਵਿੱਚ ਹਾਂ ਕਿ ਭਾਰਤ ਨੇ ਨਾਗਰਿਕ ਆਜ਼ਾਦੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪੂਰੇ ਪੰਜਾਬ ਵਿੱਚ ਇੰਟਰਨੈਟ ਬਲੈਕਆਊਟ ਲਗਾਇਆ ਹੈ।”
Very concerned about reports coming out of Punjab, India. The government has suspended internet services and restricted gatherings of more than 4 people in some areas. We are closely following the situation.
— Tim S. Uppal (@TimUppal) March 18, 2023
ਕੈਨੇਡੀਅਨ ਕੰਜ਼ਰਵੇਟਿਵ ਪਾਰਟੀ (Canadian Conservative Party ) ਦੇ ਸੰਸਦ ਮੈਂਬਰ ਟਿਮ ਐਸ ਉੱਪਲ (MP Tim S Uppal) ਨੇ ਕਿਹਾ ਕਿ ਉਹ ਪੰਜਾਬ ਤੋਂ ਆ ਰਹੀਆਂ ਰਿਪੋਰਟਾਂ ਤੋਂ ਚਿੰਤਤ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h