India’s Sarabjot Singh wins gold medal in Shooting World Cup: ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਰਲਡ ਕੱਪ ਵਿੱਚ ਸੋਨ ਤਮਗਾ ਜਿੱਤਿਆ ਹੈ। ਉਸ ਨੇ ਏਅਰ ਪਿਸਟਲ ਈਵੈਂਟ ‘ਚ ਸਿੱਧੇ ਤੌਰ ‘ਤੇ ਗੋਲਡ ਨੂੰ ਨਿਸ਼ਾਨਾ ਬਣਾਇਆ ਹੈ।
ਦੱਸ ਦੇਈਏ ਕਿ ਇਹ ਸ਼ੂਟਿੰਗ ਵਰਲਡ ਕੱਪ ਭਾਰਤ ਵਿੱਚ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਸ਼ਵ ਕੱਪ ਦੇ ਮੁਕਾਬਲੇ ਅੱਜ ਤੋਂ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸ਼ੁਰੂ ਹੋਏ। ਇਹ ਸਮਾਗਮ ਭੋਪਾਲ ਸਥਿਤ ‘ਐਮਪੀ ਸਟੇਟ ਸ਼ੂਟਿੰਗ ਅਕੈਡਮੀ’ ਵਿੱਚ ਹੋ ਰਿਹਾ ਹੈ। ਇਸ ਸ਼ੂਟਿੰਗ ਵਿਸ਼ਵ ਕੱਪ ਵਿੱਚ ਵੱਖ-ਵੱਖ ਰਾਈਫਲ/ਪਿਸਟਲ ਸ਼ੂਟਿੰਗ ਮੁਕਾਬਲੇ ਹੋਣਗੇ।
India's Sarabjot Singh wins gold in men's air pistol event in Shooting World Cup
— Press Trust of India (@PTI_News) March 22, 2023
ਇਸ ਵਿੱਚ ਹਿੱਸਾ ਲੈਣ ਲਈ 30 ਤੋਂ ਵੱਧ ਦੇਸ਼ਾਂ ਦੇ 200 ਤੋਂ ਵੱਧ ਨਿਸ਼ਾਨੇਬਾਜ਼ ਭੋਪਾਲ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ 75 ਤੋਂ ਵੱਧ ਤਕਨੀਕੀ ਅਧਿਕਾਰੀ ਵੀ ਆਏ ਹਨ। ਇਸ ਵਿਸ਼ਵ ਕੱਪ ਵਿੱਚ ਭਾਰਤ ਦੇ ਕੁੱਲ 37 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ 20 ਪੁਰਸ਼ ਅਤੇ 17 ਔਰਤਾਂ ਹਨ।
ਇਹ ਦੇਸ਼ ਹਿੱਸਾ ਲੈ ਰਹੇ ਹਨ
ਇਸ ਸ਼ੂਟਿੰਗ ਵਿਸ਼ਵ ਕੱਪ ‘ਚ ਜਰਮਨੀ, ਇਜ਼ਰਾਈਲ, ਅਮਰੀਕਾ, ਜਾਪਾਨ, ਬ੍ਰਾਜ਼ੀਲ, ਚੀਨ, ਚੈੱਕ ਗਣਰਾਜ, ਅਜ਼ਰਬਾਈਜਾਨ, ਬੰਗਲਾਦੇਸ਼, ਬੋਸਨੀਆ ਅਤੇ ਹਰਜ਼ੇਗੋਵਿਨਾ, ਡੈਨਮਾਰਕ, ਫਰਾਂਸ, ਬ੍ਰਿਟੇਨ, ਹੰਗਰੀ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਕੋਰੀਆ, ਸਾਊਦੀ ਅਰਬ, ਲਿਥੁਆਨੀਆ ਹਿੱਸਾ ਲੈ ਰਹੇ ਹਨ | ਮਾਲਦੀਵ, ਮੈਕਸੀਕੋ, ਰੋਮਾਨੀਆ, ਸਿੰਗਾਪੁਰ, ਸਰਬੀਆ, ਸ਼੍ਰੀਲੰਕਾ, ਚੀਨੀ ਤਾਈਪੇ, ਸਵਿਟਜ਼ਰਲੈਂਡ, ਸਵੀਡਨ, ਉਜ਼ਬੇਕਿਸਤਾਨ ਵਰਗੇ ਦੇਸ਼ ਭਾਗ ਲੈ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h