Crop Damage in Punjab-Haryana: ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ‘ਚ ਮੀਂਹ, ਗੜੇਮਾਰੀ ਅਤੇ ਹਨੇਰੀ ਕਾਰਨ ਕਰੀਬ 3 ਫੀਸਦੀ ਕਣਕ ਦੀ ਫਸਲ ਤਬਾਹ ਹੋ ਗਈ ਹੈ। ਇਨ੍ਹਾਂ ਚਾਰ ਸੂਬਿਆਂ ‘ਚ ਕਣਕ ਦੀ ਫ਼ਸਲ ਦਾ ਨਿਰੀਖਣ ਕਰਨ ਤੋਂ ਬਾਅਦ ਵਾਪਸ ਪਰਤੀ ਕਣਕ ਡਾਇਰੈਕਟੋਰੇਟ, ਕਰਨਾਲ ਦੀਆਂ ਟੀਮਾਂ ਦੀ ਰਿਪੋਰਟ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਮੀਂਹ ਕਾਰਨ ਅਗੇਤੀ ਫ਼ਸਲ ਵਿੱਚ ਜ਼ਿਆਦਾ ਅਤੇ ਪਿਛੇਤੀ ਫ਼ਸਲ ਵਿੱਚ ਘੱਟ ਨੁਕਸਾਨ ਹੁੰਦਾ ਹੈ। ਜਿੱਥੇ ਫਸਲ ਡਿੱਗ ਗਈ ਹੈ ਅਤੇ ਪਾਣੀ ਵਿੱਚ ਡੁੱਬ ਗਈ ਹੈ, ਉੱਥੇ ਅਨਾਜ ਦੀ ਗੁਣਵੱਤਾ ਖਰਾਬ ਹੋਵੇਗੀ। ਉਤਪਾਦਨ ਵੀ ਪ੍ਰਭਾਵਿਤ ਹੋਵੇਗਾ।
ਕਣਕ ਖੋਜ ਕੇਂਦਰ ਕਰਨਾਲ ਦੇ ਡਾਇਰੈਕਟਰ ਡਾ: ਗਿਆਨੇਂਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ, ਉਹ ਕਣਕ ਲਈ ਅਨੁਕੂਲ ਹੈ। ਫਿਲਹਾਲ ਨੁਕਸਾਨ ਦਾ ਪੂਰਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ ਹੈ। ਦਾਣੇ ਹੁਣ ਪੱਕ ਰਹੇ ਹਨ, ਦਾਣੇ ਦੀ ਹਾਲਤ ਵੀ ਆਮ ਵਾਂਗ ਹੈ। ਪਰ ਜੇਕਰ ਜ਼ਿਆਦਾ ਮੀਂਹ ਪਿਆ ਤਾਂ ਨੁਕਸਾਨ ਹੋਵੇਗਾ।
ਕਣਕ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮਤੌਰ ‘ਤੇ 1000 ਦਾਣਿਆਂ ਨੂੰ ਪਰਖ ਲਈ ਤੋਲਿਆ ਜਾਂਦਾ ਹੈ, ਪਰ ਇਹ ਵੱਖ-ਵੱਖ ਕਿਸਮਾਂ ਵਿਚ ਵੱਖ-ਵੱਖ ਹੁੰਦਾ ਹੈ। ਇਸ ਵਾਰ ਕਣਕ ਇੱਕ ਹਫ਼ਤਾ ਦੇਰੀ ਨਾਲ ਪੱਕਣ ਲੱਗੇਗੀ, ਕਿਉਂਕਿ ਪਾਰਾ ਹਾਲੇ ਵੀ ਘੱਟ ਹੈ। ਇਸ ਵਾਰ 31 ਮਾਰਚ ਤੋਂ ਪਹਿਲਾਂ ਮੰਡੀਆਂ ਵਿੱਚ ਕਣਕ ਦੀ ਫ਼ਸਲ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।
24 ਮਾਰਚ ਨੂੰ ਪੰਜਾਬ-ਹਰਿਆਣਾ ‘ਚ ਮੀਂਹ ਤੇ ਗੜੇਮਾਰੀ ਦੀ ਭਵਿੱਖਬਾਣੀ
24 ਮਾਰਚ ਨੂੰ ਸੂਬਿਆਂ ਦੇ ਕੁਝ ਇਲਾਕਿਆਂ ਵਿੱਚ ਮੀਂਹ ਅਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉੱਤਰੀ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਅਤੇ ਕਰਨਾਲ ਵਿੱਚ ਹੋਰ ਮੀਂਹ ਪੈ ਸਕਦਾ ਹੈ। ਕੁਝ ਥਾਵਾਂ ‘ਤੇ ਗੜੇ ਵੀ ਪੈ ਸਕਦੇ ਹਨ। 40 ਤੋਂ 50 ਕਿਮੀ ਇੱਕ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। ਜਿਸ ਨਾਲ ਹੁਣ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਸਾਲ ਫਰਵਰੀ-ਮਾਰਚ ਵਿੱਚ ਕਣਕ ਦਾ ਦਾਣਾ ਜ਼ਿਆਦਾ ਗਰਮੀ ਕਾਰਨ ਕਮਜ਼ੋਰ ਰਿਹਾ। ਇਸ ਕਾਰਨ ਸਰਕਾਰੀ ਖਰੀਦ ਅਨੁਮਾਨ ਤੋਂ ਅੱਧੀ ਰਹਿ। ਇਸ ਵਾਰ ਵੀ ਫਰਵਰੀ ‘ਚ ਤਾਪਮਾਨ ਜ਼ਿਆਦਾ ਹੋਣ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਸੀ ਪਰ 4 ਮਾਰਚ ‘ਚ ਵੈਸਟਰਨ ਡਿਸਟਰਬੈਂਸ ਨੇ ਤਾਪਮਾਨ ‘ਚ ਗਿਰਾਵਟ ਲਿਆਂਦੀ। ਇਸ ਨਾਲ ਕਣਕ ਨੂੰ ਪੱਕਣ ਲਈ ਕਾਫ਼ੀ ਸਮਾਂ ਮਿਲਦਾ ਹੈ।
ਪਾਰਾ 30 ਡਿਗਰੀ ਦੇ ਆਸ-ਪਾਸ
ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਗਰਮੀ ਅਚਾਨਕ ਵਧ ਜਾਂਦੀ ਹੈ ਤਾਂ ਕਣਕ ਨੂੰ ਪੱਕਣ ਦਾ ਸਮਾਂ ਘੱਟ ਮਿਲਦਾ ਹੈ। ਦਾਣੇ ਖਿੜਨ ਦੀ ਬਜਾਏ ਕਮਜ਼ੋਰ ਹੋ ਜਾਂਦੇ ਹਨ। ਇਸ ਨਾਲ ਭਾਰ ਘੱਟ ਹੁੰਦਾ ਹੈ। ਆਮ ਤੌਰ ‘ਤੇ ਮਾਰਚ ਦੇ ਆਖਰੀ ਹਫਤੇ ਪਾਰਾ ਤੇਜ਼ੀ ਨਾਲ ਚੜ੍ਹ ਜਾਂਦਾ ਸੀ। ਇਸ ਕਾਰਨ ਕਣਕ ਦੀ ਫ਼ਸਲ ਜਲਦੀ ਪੱਕ ਗਈ। ਇਸ ਵਾਰ ਪਾਰਾ 30 ਡਿਗਰੀ ਦੇ ਆਸ-ਪਾਸ ਹੈ।
ਇਸ ਦੇ ਨਾਲ ਹੀ ਇੱਕ ਹੋਰ ਪੱਛਮੀ ਗੜਬੜੀ ਐਕਟਿਵ ਹੋ ਰਹਿ ਹੈ ਅਤੇ ਜੇਕਰ ਇਸ ਦੌਰਾਨ ਮੀਂਹ ਪੈਂਦਾ ਹੈ ਤਾਂ ਪਾਰਾ ਤੇਜ਼ੀ ਨਾਲ ਨਹੀਂ ਚੜ੍ਹੇਗਾ। ਹਾਲਾਂਕਿ, ਕਣਕ ਨੂੰ ਪੱਕਣ ਵਿੱਚ ਮਦਦ ਕਰਨ ਲਈ ਹੁਣ ਪਾਰਾ ਵਧਣਾ ਚਾਹੀਦਾ ਹੈ। ਹੁਣ ਵਧਦੇ ਤਾਪਮਾਨ ਦਾ ਫਸਲ ਨੂੰ ਹੀ ਫਾਇਦਾ ਹੋਵੇਗਾ। ਅਨਾਜ ਆਮ ਤੌਰ ‘ਤੇ ਪੱਕ ਜਾਵੇਗਾ। ਇਸ ਨਾਲ ਅਨਾਜ ਪੂਰੀ ਤਰ੍ਹਾਂ ਭਰ ਜਾਵੇਗਾ। ਭਾਰ ਵੀ ਵਧੇਗਾ। ਅਜਿਹੇ ‘ਚ ਉਤਪਾਦਨ ਚੰਗਾ ਹੋਵੇਗਾ।
ਇਨ੍ਹਾਂ 4 ਸੂਬਿਆਂ ਵਿੱਚ ਲਗਪਗ 187 ਲੱਖ ਹੈਕਟੇਅਰ ਕਣਕ ਦੀ ਫਸਲ ਹੈ। ਯੂਪੀ ਵਿੱਚ 98.39 ਲੱਖ ਹੈਕਟੇਅਰ, ਪੰਜਾਬ ਵਿੱਚ 35.08 ਲੱਖ ਹੈਕਟੇਅਰ, ਰਾਜਸਥਾਨ ਵਿੱਚ 29.67 ਲੱਖ ਹੈਕਟੇਅਰ, ਹਰਿਆਣਾ ਵਿੱਚ 23.76 ਲੱਖ ਹੈਕਟੇਅਰ ਵਿੱਚ ਕਣਕ ਦੀ ਫ਼ਸਲ ਹੈ। ਇਨ੍ਹਾਂ ਚਾਰ ਸੂਬਿਆਂ ਵਿੱਚ ਵਿਗਿਆਨੀਆਂ ਦੀਆਂ ਛੇ ਟੀਮਾਂ ਭੇਜੀਆਂ ਗਈਆਂ। ਕਣਕ ਨੂੰ ਲੈ ਕੇ ਪੂਰੇ ਦੇਸ਼ ਦੀਆਂ ਨਜ਼ਰਾਂ ਪੰਜਾਬ ਅਤੇ ਹਰਿਆਣਾ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਦੋਵੇਂ ਸੂਬੇ ਕਣਕ ਦੀ ਵੱਧ ਪੈਦਾਵਰ ‘ਚ ਸਭ ਤੋਂ ਅੱਗ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h