ਸ਼ਨੀਵਾਰ, ਨਵੰਬਰ 22, 2025 11:16 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਸਿੱਖਿਆ

ਹਰਜੋਤ ਬੈਂਸ ਵਲੋਂ ਸਿੱਖਿਆ ਮੰਤਰੀ ਟਾਸਕ ਫੋਰਸ ਦਾ ਗਠਨ, ਨਿੱਜੀ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ‘ਤੇ ਕੱਸੇਗੀ ਨਕੇਲ, ਜਾਣੋ ਕਿਵੇਂ

Harjot Singh Bains: ਸਿੱਖਿਆ ਮੰਤਰੀ ਟਾਸਕ ਫੋਰਸ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਬਣਾਈ ਗਈ ਹੈ ਜਿਸ ਵਿਚ ਉਸ ਜ਼ਿਲ੍ਹੇ ਦੇ ਤਿੰਨ- ਤਿੰਨ ਪ੍ਰਿੰਸੀਪਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟਾਸਕ ਫੋਰਸ ਸਿੱਖਿਆ ਮੰਤਰੀ ਨੂੰ ਪ੍ਰਾਪਤ ਸ਼ਿਕਾਇਤ ਦੀ ਜਾਂਚ ਦਾ ਕੰਮ ਕਰੇਗੀ।

by ਮਨਵੀਰ ਰੰਧਾਵਾ
ਅਪ੍ਰੈਲ 1, 2023
in ਸਿੱਖਿਆ, ਪੰਜਾਬ
0
ਫਾਈਲ ਫੋਟੋ

ਫਾਈਲ ਫੋਟੋ

Education Minister Task Force: ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਨੀਵਾਰ ਨੂੰ ਪੰਜਾਬ ਰਾਜ ਦੇ ਨਿੱਜੀ ਸਕੂਲਾਂ ਵਲੋਂ ਕਿਤਾਬ ਅਤੇ ਫੰਡਾਂ ਦੇ ਨਾਮ ‘ਤੇ ਕੀਤੀ ਜਾ ਰਹੀ ਲੁੱਟ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਲੁੱਟ ਨੂੰ ਰੋਕਣ ਲਈ ਸਿੱਖਿਆ ਮੰਤਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ।

ਸਿੱਖਿਆ ਮੰਤਰੀ ਟਾਸਕ ਫੋਰਸ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਬਣਾਈ ਗਈ ਹੈ ਜਿਸ ਵਿਚ ਉਸ ਜ਼ਿਲ੍ਹੇ ਦੇ ਤਿੰਨ- ਤਿੰਨ ਪ੍ਰਿੰਸੀਪਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟਾਸਕ ਫੋਰਸ ਸਿੱਖਿਆ ਮੰਤਰੀ ਨੂੰ ਪ੍ਰਾਪਤ ਸ਼ਿਕਾਇਤ ਦੀ ਜਾਂਚ ਦਾ ਕੰਮ ਕਰੇਗੀ ਅਤੇ ਆਪਣੀ ਰਿਪੋਰਟ ਰੈਗੂਲੇਟਰੀ ਅਥਾਰਟੀ ਨੂੰ ਸੌਂਪੇਗੀ।

ਇਸ ਫੈਂਸਲੇ ਸਬੰਧੀ ਇੱਕ ਵੀਡੀਓ ਸੰਦੇਸ਼ ਰਾਹੀਂ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਨਿੱਜੀ ਸਕੂਲਾਂ ਵਲੋਂ ਕਿਤਾਬਾਂ/ਕਾਪੀਆਂ ਅਤੇ ਵੱਖ ਵੱਖ ਫੰਡਾਂ ਦੇ ਨਾਮ ਤੇ ਮਾਪਿਆਂ ਦੀ ਲੁੱਟ ਕਰਨ ਦੀ ਸ਼ਿਕਾਇਤਾਂ ਮਿਲ ਰਹੀਆਂ ਸੀ। ਇਸ ਸਬੰਧੀ ਕੁਝ ਦਿਨ ਪਹਿਲਾਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਨਿੱਜੀ ਸਕੂਲਾਂ ਨੂੰ ਇਕ ਪੱਤਰ ਜਾਰੀ ਕਰਕੇ ਸਕੂਲ ਰੈਗੂਲੇਟਰੀ ਅਥਾਰਟੀ ਵਲੋਂ ਕਿਤਾਬਾਂ/ਕਾਪੀਆਂ ਅਤੇ ਫ਼ੀਸ/ਫੰਡਾਂ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ।

ਉਨ੍ਹਾਂ ਦੱਸਿਆ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸ਼ਿਕਾਇਤ ਮਿਲੀਆਂ ਹਨ। ਜਿਨ੍ਹਾਂ ਦਾ ਮੁੱਖ ਮੰਤਰੀ ਨੇ ਗੰਭੀਰ ਨੋਟਿਸ ਲੈਂਦਿਆਂ ਹਦਾਇਤ ਕੀਤੀ ਕੀ ਮਹਿੰਗੇ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਲਗਾ ਕੇ ਨਿੱਜੀ ਸਕੂਲਾਂ ਵਲੋਂ ਕੀਤੀ ਜਾਂਦੀ ਲੁੱਟ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਬਹੁਤ ਹੈਰਾਨੀ ਹੋਈ ਹੈ ਕਿ ਨਿੱਜੀ ਸਕੂਲ਼ਾਂ ਵਲੋਂ ਇਕ ਕਲਾਸ ਦੀਆਂ ਕਿਤਾਬਾਂ ਹੀ 7000 ਰੁਪਏ ਦੀ ਵੇਚੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਪਹਿਲੀ ਜਮਾਤ ਦੇ ਗਣਿਤ ਵਿਸ਼ੇ ਦੀ ਕਿਤਾਬ ਹੀ 600 ਰੁਪਏ ਦੀ ਹੈ।

ਪੰਜਾਬ ਸਰਕਾਰ ਦਾ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਵੱਡਾ ਐਕਸ਼ਨ

ਸਿੱਖਿਆ ਮੰਤਰੀ @harjotbains ਨੇ ਮਾਪਿਆਂ ਦੇ ਨਾਮ ਸੁਨੇਹਾ ਜਾਰੀ ਕਰਕੇ ਕਿਹਾ ਕਿ ਪ੍ਰਾਈਵੇਟ ਸਕੂਲ ਹੁਣ ਮਨਚਾਹੇ ਤਰੀਕੇ ਨਾਲ ਫ਼ੀਸਾਂ ਨਹੀਂ ਵਸੂਲ ਕਰ ਸਕਣਗੇ
EMOfficepunjab@gmail.com 'ਤੇ ਮਾਪੇ ਦਰਜ਼ ਕਰਵਾ ਸਕਣਗੇ ਆਪਣੀਆਂ ਸ਼ਿਕਾਇਤਾਂ

—Minister @harjotbains pic.twitter.com/4wJttLwm4Z

— AAP Punjab (@AAPPunjab) April 1, 2023

ਸਕੂਲ ਸਿੱਖਿਆ ਮੰਤਰੀ ਵਲੋਂ ਨਿੱਜੀ ਸਕੂਲਾਂ ਦੇ ਮਾਲਕਾਂ ਅਤੇ ਮੈਨੇਜਮੈਂਟਾਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿਚ ਸਿਰਫ਼ ਐਨ.ਸੀ.ਈ.ਆਰ.ਟੀ. ਦੀਆਂ ਹੀ ਕਿਤਾਬਾਂ ਲਗਾਉਣ। ਬੈਂਸ ਨੇ ਕਿਹਾ ਕਿ ਨਿਯਮਾਂ ਅਨੁਸਾਰ ਛੋਟੇ ਸ਼ਹਿਰਾਂ ਵਿੱਚ ਸਥਿਤ ਸਕੂਲ ਨੂੰ ਤਿੰਨ ਤੋਂ ਪੰਜ ਦੁਕਾਨ ਦੇ ਨਾਮ ਸਕੂਲ ਦੇ ਬਾਹਰ ਲਿਖ ਕੇ ਲਗਾਉਣੇ ਹੁੰਦੇ ਹਨ ਅਤੇ ਵੱਡੇ ਸ਼ਹਿਰਾਂ, ਜਿਵੇਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਆਦਿ ਵੀ ਵੀਹ -ਵੀਹ ਦੁਕਾਨਾਂ ਦੀ ਲਿਸਟ ਸਕੂਲ ਬਾਹਰ ਲਗਾਉਣੀ ਹੁੰਦੀ ਹੈ ਜਿੱਥੋਂ ਵਿਦਿਆਰਥੀ ਕਿਤਾਬ ਖਰੀਦ ਸਕਣ।

ਉਨ੍ਹਾਂ ਇਸ ਮੌਕੇ emofficepunjab@gmail.com ਈਮੇਲ ਵੀ ਜਾਰੀ ਕੀਤੀ ਜਿਸ ਰਾਹੀਂ ਵਿਦਿਆਰਥੀ ਅਤੇ ਮਾਪੇ ਨਿੱਜੀ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਦੀ ਸ਼ਿਕਾਇਤ ਸਿੱਧੇ ਤੌਰ ਸਿੱਖਿਆ ਮੰਤਰੀ ਨੂੰ ਕਰ ਸਕਦੇ ਹਨ। ਉਨ੍ਹਾਂ ਨੇ ਸਮੂਹ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ 30 ਅਪ੍ਰੈਲ 2023 ਤੱਕ ਨਿਯਮਾਂ ਅਨੁਸਾਰ ਸਕੂਲ ਵਲੋਂ ਕੀਤੀ ਗਏ ਫ਼ੀਸ/ਫੰਡਾਂ ਦੇ ਵਾਧੇ, ਸਕੂਲ ਦੇ ਇੰਨਫਰਾਸਟਕਚਰ ਸਬੰਧੀ ਸਬੰਧੀ ਜਾਣਕਾਰੀ ਭਰ ਕੇ ਜਮ੍ਹਾ ਕਰਵਾਉਣ ਹੈ। ਉਨ੍ਹਾਂ ਇਹ ਵੀ ਕਿਹਾ ਨਿੱਜੀ ਸਕੂਲਾਂ ਵਲੋਂ ਜਮ੍ਹਾਂ ਕਰਵਾਈ ਗਈ ਜਾਣਕਾਰੀ ਸਬੰਧੀ ਅਚਨਚੇਤੀ ਚੈਕਿੰਗ ਵੀ ਜਾਂਚ ਵੀ ਕਰਵਾਈ ਜਾਵੇਗੀ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਦੀ ਸਿੱਖਿਆ ਨੂੰ ਵਪਾਰ ਨਹੀਂ ਬਣਨ ਦੇਵੇਗੀ। ਹਰ ਕੰਮ ਕਾਨੂੰਨ ਅਤੇ ਨਿਯਮਾਂ ਮੁਤਾਬਕ ਹੋਵੇਗਾ ਤੇ ਇਨ੍ਹਾਂ ਦੀ ਉਲ਼ੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Education Minister Task ForceHarjot Bainspro punjab tvpunjab cabinet ministerPunjab Education Ministerpunjab governmentpunjab newsPunjab Private Schoolspunjabi news
Share254Tweet159Share64

Related Posts

ਪੰਜਾਬ ਸਰਕਾਰ ਦਾ ਵੱਡਾ ਕਦਮ: ₹150 ਕਰੋੜ ਦੀ ਲਾਗਤ ਨਾਲ ਕੰਮਕਾਜੀ ਔਰਤਾਂ ਲਈ ਬਣਾਏ ਜਾਣਗੇ 5 ਨਵੇਂ ਹੋਸਟਲ

ਨਵੰਬਰ 22, 2025

ਆਪ ਸੰਸਦ ਮੈਂਬਰ ਨੇ ਕਾਇਮ ਕੀਤੀ ਮਿਸਾਲ ! ਖੁਦ ਟਰੈਕਟਰ ਨਾਲ ਹੜ੍ਹ ਪ੍ਰਭਾਵਿਤ ਖੇਤਾਂ ਦਾ ਕੀਤਾ ਦੌਰਾ

ਨਵੰਬਰ 22, 2025

ਮਾਨ ਸਰਕਾਰ ਦੀ ਭਵਿੱਖ ਦੀ ਗਰੰਟੀ : 3-19 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਮਿਲੇਗੀ ਸਿੱਖਿਆ ਦੀ ਰੌਸ਼ਨੀ !

ਨਵੰਬਰ 22, 2025

ਭੀਖੀ ‘ਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ: JE ਨੂੰ ਨੌਕਰੀ ਤੋਂ ਕੱਢਿਆ, SDO ਨੂੰ ਨੋਟਿਸ ਕੀਤਾ ਜਾਰੀ

ਨਵੰਬਰ 21, 2025

ਪੰਜਾਬ ਦੇ 40 ਸਰਕਾਰੀ ਹਸਪਤਾਲਾਂ ਵਿੱਚ ਹੁਣ ਮੁਫ਼ਤ ਡਾਇਲਸਿਸ ਸਹੂਲਤ ਉਪਲਬਧ, ਹਜ਼ਾਰਾਂ ਮਰੀਜ਼ਾਂ ਦੇ ਲੱਖਾਂ ਦੀ ਬਚਤ

ਨਵੰਬਰ 21, 2025

ਦੇਸ਼ ਵਿੱਚ ਪਹਿਲੀ ਵਾਰ! ਮਾਨ ਸਰਕਾਰ ਨੇ ਮੁਫ਼ਤ ਪੈਡ ਵੰਡ ‘ਤੇ ₹54 ਕਰੋੜ ਕੀਤੇ ਖਰਚ , ਪਿਛਲੀਆਂ ਸਰਕਾਰਾਂ ਦੀਆਂ ਕਾਗਜ਼ੀ ਯੋਜਨਾਵਾਂ ਹਮੇਸ਼ਾ ਲਈ ਹੋਈਆਂ ਖਤਮ

ਨਵੰਬਰ 21, 2025
Load More

Recent News

ਪੰਜਾਬ ਸਰਕਾਰ ਦਾ ਵੱਡਾ ਕਦਮ: ₹150 ਕਰੋੜ ਦੀ ਲਾਗਤ ਨਾਲ ਕੰਮਕਾਜੀ ਔਰਤਾਂ ਲਈ ਬਣਾਏ ਜਾਣਗੇ 5 ਨਵੇਂ ਹੋਸਟਲ

ਨਵੰਬਰ 22, 2025

ਆਪ ਸੰਸਦ ਮੈਂਬਰ ਨੇ ਕਾਇਮ ਕੀਤੀ ਮਿਸਾਲ ! ਖੁਦ ਟਰੈਕਟਰ ਨਾਲ ਹੜ੍ਹ ਪ੍ਰਭਾਵਿਤ ਖੇਤਾਂ ਦਾ ਕੀਤਾ ਦੌਰਾ

ਨਵੰਬਰ 22, 2025

ਮਾਨ ਸਰਕਾਰ ਦੀ ਭਵਿੱਖ ਦੀ ਗਰੰਟੀ : 3-19 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਮਿਲੇਗੀ ਸਿੱਖਿਆ ਦੀ ਰੌਸ਼ਨੀ !

ਨਵੰਬਰ 22, 2025

ਭੀਖੀ ‘ਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ: JE ਨੂੰ ਨੌਕਰੀ ਤੋਂ ਕੱਢਿਆ, SDO ਨੂੰ ਨੋਟਿਸ ਕੀਤਾ ਜਾਰੀ

ਨਵੰਬਰ 21, 2025

ਦੁਬਈ ਏਅਰਸ਼ੋਅ ਦੌਰਾਨ ਭਾਰਤੀ ਲੜਾਕੂ ਜਹਾਜ਼ ਤੇਜਸ ਹੋਇਆ ਹਾਦਸਾਗ੍ਰਸਤ

ਨਵੰਬਰ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.