ਬੁੱਧਵਾਰ, ਅਕਤੂਬਰ 8, 2025 10:06 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ’: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਖਾਸ

Guru Har Krishan Death Anniversary: ਗੁਰੂ ਹਰਿਕ੍ਰਿਸ਼ਨ ਦਾ ਪ੍ਰਕਾਸ਼ 1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ।

by ਮਨਵੀਰ ਰੰਧਾਵਾ
ਅਪ੍ਰੈਲ 5, 2023
in ਧਰਮ
0

Sri Guru Harikrishna Ji: ਸਿੱਖ ਧਰਮ ਵਿਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਜਿਹੇ ਲਫਜ਼ਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਹਨ। ਗੁਰੂ ਹਰਿਕ੍ਰਿਸ਼ਨ ਦਾ ਪ੍ਰਕਾਸ਼ 1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜ਼ੇਬ ਦੇ ਅਸਰ-ਰਸੂਖ ਵਿਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖ਼ਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ’ ਕਹਿ ਦਿੱਤਾ ਸੀ, ਜਿਸ ਕਾਰਨ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ 1661 ਈ: ਨੂੰ ਗੁਰਿਆਈ ਨਾਸ਼ੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ 3 ਮਹੀਨੇ ਦੀ ਸੀ।

ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਗੁਰੂ ਸਾਹਿਬ ਵਿਰੁੱਧ ਸਾਜਿਸ਼ਾਂ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਨ੍ਹਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫ਼ੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ ਤੇ ਗੁਰਿਆਈ ‘ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਹ ਆਪਣੇ ਮਕਸਦ ਵਿਚ ਕਾਮਯਾਬ ਨਾ ਹੋ ਸਕਿਆ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿਚ ਕੋਈ ਦਖ਼ਲ ਨਾ ਦਿੱਤਾ ਪਰ ਫਿਰ ਉਸ ਨੇ ਵਿਉਂਤ ਗੁੰਦੀ ਕਿ ਜੇਕਰ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਤਾਂ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ। ਔਰੰਗਜ਼ੇਬ ਨੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਆਉਣ ਲਈ ਸੱਦਾ ਭੇਜਿਆ ਪਰ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ। ਗੁਰੂ ਹਰਕ੍ਰਿਸ਼ਨ ਜੀ ਨੇ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ।

ਜਿਕਰ ਆਉਂਦਾ ਹੈ ਕਿ ਇਕ ਵਾਰ ਆਪ ਪਾਲਕੀ ਵਿਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟਿਆ ਤੇ ਰੋਗ ਰਾਜ਼ੀ ਕਰਨ ਬੇਨਤੀ ਕਰਨ ਲੱਗਿਆ। ਬ੍ਰਾਹਮਣਾਂ ਨੂੰ ਸ਼ੰਕਾ ਸੀ ਕਿ ਇਸ ਛੋਟੇ ਬਾਲ ਗੁਰੂ ਵਿਚ ਕੋਹੜੀ ਨੂੰ ਠੀਕ ਕਰਨ ਦੀ ਸਮਰੱਥਾ ਨਹੀਂ ਹੋਵੇਗੀ ਪਰ ਉਨ੍ਹਾਂ ਦੀ ਹੈਰਾਨੀ ਦੀ ਹੱਦ ਹੋ ਗਈ ਜਦੋਂ ਗੁਰੂ ਜੀ ਨੇ ਆਪਣਾ ਰੁਮਾਲ ਉਸ ਕੋਹੜੀ ਨੂੰ ਦਿੰਦਿਆਂ ਕਿਹਾ ਕਿ ਇਸ ਨੂੰ ਆਪਣੇ ਸਰੀਰ ‘ਤੇ ਫੇਰ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰ। ਇਸ ਤਰ੍ਹਾਂ ਕਰਨ ਨਾਲ ਕੋਹੜੀ ਦਾ ਰੋਗ ਦੂਰ ਹੋ ਗਿਆ ਤੇ ਗੁਰੂ ਦੀ ਕੀਰਤੀ ਦਿਨੋਂ-ਦਿਨ ਹੋਰ ਵੱਧਣ ਲੱਗੀ।

ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਕਿਸੇ ਵੀ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਸਵਾਰ ਦੇ ਕੇ ਹਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਤੇ ਬੜੇ ਆਦਰ ਸਤਿਕਾਰ ਨਾਲ ਪਾਲਕੀ ‘ਚ ਲੈ ਕੇ ਆਉਣਾ। ਕੀਰਤਪੁਰ ਦੇ ਆਲੇ-ਦੁਆਲੇ ਦੇ ਜਿੰਨਾ ਲੋਕਾਂ ਨੇ ਸੁਣਿਆ ਕਿ ਗੁਰੂ ਜੀ ਔਰੰਗਜ਼ੇਬ ਦੇ ਸੱਦੇ ਤੇ ਦਿੱਲੀ ਜਾ ਰਹੇ ਹਨ, ਸਭ ਨੂੰ ਤੌਂਖਲਾ ਹੋਇਆ।

ਸਤਿਗੁਰੂ ਜੀ ਦੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਹੌਂਸਲਾ ਦਿੱਤਾ ਪਰ ਫਿਰ ਵੀ ਸੈਂਕੜੇ ਸਿੱਖ ਨਾਲ ਚੱਲ ਪਏ। ਅੰਬਾਲੇ ਜ਼ਿਲ੍ਹੇ ਦੇ ਇਲਾਕੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁੱਝ ਉੱਘੇ ਸਿੱਖਾਂ ਤੋਂ ਬਿਨਾਂ, ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਪੰਜੋਖਰੇ ਵਿਚ ਇਕ ਪੰਡਿਤ ਲਾਲ ਚੰਦ ਸੀ। ਉਹ ਬਹੁਤ ਖਿਝਿਆ ਹੋਇਆ ਸੀ ਤੇ ਆਪ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ, ”ਤੁਸੀ ਆਪਣੇ ਆਪ ਨੂੰ ਗੁਰੂ ਹਰਿ ਕ੍ਰਿਸ਼ਨ ਅਖਵਾਉਂਦੇ ਹੋ? ਇਸ ਤਰ੍ਹਾਂ ਆਪ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡੇ ਬਣਦੇ ਹੋ? ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਲਿਖੀ ਸੀ, ਤੁਸੀਂ ਉਸਦੇ ਅਰਥ ਕਰਕੇ ਹੀ ਵਿਖਾਓ ਅਤੇ ਨਾਲੇ ਸ਼ਾਸ਼ਤਰਾਂ ਦੇ ਅਰਥ ਕਰਨ ਵਿੱਚ ਮੇਰੇ ਨਾਲ ਮੁਕਾਬਲਾ ਕਰ ਲਵੋ।”

ਹੰਕਾਰੀ ਪੰਡਤ ਦੀ ਇਹ ਗੱਲ ਸੁਣ ਕੇ ਬ੍ਰਹਮ-ਗਿਆਨ ਦੇ ਪੁੰਜ ਤੇ ਸਰਬ-ਕਲਾ ਸਮਰੱਥ ਗੁਰੂ ਜੀ ਨੇ ਉਸਨੂੰ ਕਿਹਾ, ”ਅਸੀ ਤਾਂ ਰੱਬ ਦੇ ਸੇਵਕ ਹਾਂ। ਵੱਡੇ ਬਣ-ਬਣ ਕੇ ਬਹਿਣਾ ਅਸੀ ਨਹੀਂ ਜਾਣਦੇ ਪਰ ਸਾਡੇ ਨਾਲ ਸ਼ਾਸ਼ਤਰਾਰਥ ਤੁਸੀਂ ਫੇਰ ਕਰਿਓ, ਪਹਿਲਾਂ ਤੁਸੀ ਆਪਣੀ ਮਰਜ਼ੀ ਨਾਲ ਚੁਣੇ ਕਿਸੇ ਸਿੱਖ ਨਾਲ ਟਾਕਰਾ ਵਿਚਾਰ ਕਰ ਵੇਖੋ। ਜਾਓ, ਪਿੰਡ ਵਿੱਚੋਂ ਕੋਈ ਬੰਦਾ ਲੈ ਆਓ, ਉਹ ਤੁਹਾਨੂੰ ਉੱਤਰ ਦੇ ਕੇ ਤੁਹਾਡੀ ਨਿਸ਼ਾ ਕਰੇਗਾ।” ਪੰਡਤ ਲਾਲ ਚੰਦ ਜਾ ਕੇ ਛੱਜੂ ਨਾਂ ਦੇ ਇੱਕ ਮਹਾਂਮੂਰਖ਼ ਬੰਦੇ ਨੂੰ ਲੈ ਆਇਆ ਜੋ ਉਸ ਪਿੰਡ ਦਾ ਝਿਊਰ ਸੀ। ਗੁਰੂ ਜੀ ਨੇ ਛੱਜੂ ਦੀਆਂ ਅੱਖਾਂ ਵਿਚ ਅੱਖਾਂ ਰਲਾ ਕੇ ਉਸਨੂੰ ਕਿਹਾ, ”ਛੱਜੂ ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ। ਇਸ ਪੰਡਤ ਨਾਲ ਸ਼ਾਸ਼ਤਰ-ਅਰਥ ਕਰ ਕੇ ਇਸ ਦੀ ਨਿਸ਼ਾ ਕਰ ਦੇ।” ਫਿਰ ਆਪ ਜੀ ਨੇ ਛੱਜੂ ਦੇ ਸਿਰ ‘ਤੇ ਆਪਣੀ ਸੋਟੀ ਦਾ ਸਿਰਾ ਰੱਖਿਆ ਅਤੇ ਬ੍ਰਾਹਮਣ ਨੂੰ ਕਿਹਾ, ਪੁੱਛੋ ਜੋ ਪੁੱਛਣਾ ਜੇ।” ਤਾਂ ਪੰਡਤ ਨੇ ਛੱਜੂ ਪਾਸੋਂ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਪੁੱਛੇ ਤੇ ਛੱਜੂ ਫਟਾ-ਫਟ ਦੱਸੀ ਗਿਆ। ਲਾਲ ਚੰਦ ਦਾ ਹੰਕਾਰ ਟੁੱਟ ਗਿਆ, ਉਹ ਗੁਰੂ ਜੀ ਦੇ ਚਰਨੀਂ ਢਹਿ ਕੇ ਸਿੱਖ ਬਣ ਗਿਆ। ਸਤਿਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਹੋਰ ਫੈਲ ਗਈ।

ਜਦੋਂ ਸੰਗਤ ਸਮੇਤ ਆਪ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿੱਚ ਉਤਾਰਾ ਕਰਵਾਇਆ। (ਉਸ ਜਗ੍ਹਾ ਹੁਣ ਬੰਗਲਾ ਸਾਹਿਬ ਗੁਰੂਦੁਆਰਾ ਸੁਸ਼ੋਭਿਤ ਹੈ) ਰਾਜਾ ਜੈ ਸਿੰਘ ਦੀ ਰਾਣੀ ਦੇ ਦਿਲ ਵਿਚ ਗੁਰੂ ਜੀ ਦੀ ਬਾਲਕ ਉਮਰ ਬਾਰੇ ਵਹਿਮ-ਭਰਮ ਕੁਝ ਬ੍ਰਾਹਮਣਾਂ ਨੇ ਭਰ ਦਿੱਤੇ ਸੀ ਰਾਣੀ ਨੇ ਗੁਰੂ ਜੀ ਦੀ ਪਰਖ਼ ਕਰਨੀ ਚਾਹੀ ਤੇ ਹੋਰ ਕਈ ਅਮੀਰ ਘਰਾਣਿਆਂ ਦੀਆਂ ਔਰਤਾਂ ਨੂੰ ਆਪਣੇ ਮਹਿਲ ਵਿਚ ਬੁਲਾ ਲਿਆ ਤੇ ਮਨ ਵਿਚ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ ਛੱਡ ਕੇ ਮੇਰੀ ਗੋਦ ਵਿਚ ਆ ਕੇ ਬੈਠੇ। ਬਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਹੋਰ ਸਭਨਾਂ ਦੇ ਕੋਲੋਂ ਲੰਘ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿਚ ਜਾ ਬੈਠੇ। ਰਾਣੀ ਦੀ ਨਿਸ਼ਾ ਹੋ ਗਈ। ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਦਿੱਲੀ ਦੀ ਸੰਗਤ ਹਰ ਰੋਜ਼ ਰਾਜਾ ਜੈ ਸਿੰਘ ਦੇ ਬੰਗਲੇ ਪਹੁੰਚਣ ਲੱਗੀ। ਸਤਿਸੰਗ ਹੁੰਦਾ ਤੇ ਸੰਗਤਾਂ ਗੁਰੂ ਦੇ ਦਰਸ਼ਨ ਕਰਦੀਆਂ। ਔਰੰਗਜ਼ੇਬ ਨੇ ਆਪਣੇ ਸਾਹਿਬਜ਼ਾਦੇ ਮੁਅੱਜ਼ਮ ਨੂੰ ਭੇਜਿਆ। ਉਸ ਨੂੰ ਗੁਰੂ ਜੀ ਨੇ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ।

ਰਾਮ ਰਾਇ ਦੇ ਦਾਅਵੇ ਬਾਰੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਹਿ ਭੇਜਿਆ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ। ਰਾਮ ਰਾਇ ਨੇ ਗੁਰਬਾਣੀ ਦੀ ਤੁਕ ਉਲਟਾਈ ਤੇ ਪਿਤਾ ਗੁਰੂ ਜੀ ਨੇ ਉਸ ਨੂੰ ਤਿਆਗ ਦਿੱਤਾ। ਇਸ ਵਿੱਚ ਕੋਈ ਵਧੀਕੀ ਨਹੀਂ ਅਤੇ ਨਾ ਹੀ ਕਿਸੇ ਨਾਲ ਬੇ-ਇਨਸਾਫ਼ੀ ਹੈ। ਬਾਦਸ਼ਾਹ, ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਅਜ਼ਮਤ ਨੂੰ ਚੰਗੀ ਤਰ੍ਹਾਂ ਵੇਖ ਚੁੱਕਾ ਸੀ ਪਰ ਔਰੰਗਜ਼ੇਬ ਨੇ ਰਾਮ ਰਾਇ ਦੀ ਚੁੱਕਣਾ ‘ਚ ਆ ਕੇ ਉਸ ਨੂੰ ਸੱਤ ਪਿੰਡ ਖੁਰਵੜਾ, ਧਮਵਾਲ, ਚਮਾਧਰੀ, ਦਰਤਨਾਵਲੀ, ਪੰਡਿਤਵਾੜੀ, ਮਿਆਵਲ ਅਤੇ ਰਾਜਪੁਰਾ ਜਾਗੀਰ ਵਜੋਂ ਦੇ ਦਿੱਤੇ। ਇੱਥੇ ਹੀ ਪਿੱਛੋਂ ਡੇਹਰਾਦੂਨ ਵਸਿਆ। ਰਾਮ ਰਾਇ ਆਪਣੀ ਜਾਗੀਰ ਵੱਲ ਚਲਾ ਗਿਆ ਅਤੇ ਆਪਣੀ ਵੱਖਰੀ ਸੰਪ੍ਰਦਾਇ ਬਣਾ ਕੇ ਬੈਠ ਗਿਆ। ਗੁਰੂ ਜੀ ਅਜੇ ਦਿੱਲੀ ਹੀ ਸਨ ਕਿ ਸੰਨ 1664 ਵਿੱਚ ਚੇਚਕ ਦੀ ਬਿਮਾਰੀ ਫੈਲ ਗਈ। ਲੋਕ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ। ਗੁਰੂ ਜੀ ਨੇ ਦੁਖੀ ਗ਼ਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਦਸਵੰਧ ਦੀ ਭੇਟਾ ਨੂੰ ਇਸੇ ਲਈ ਵਰਤਿਆ ਗਿਆ। ਗੁਰੂ ਜੀ ਆਪਣੀ ਪਰਵਾਹ ਨਾ ਕਰਦਿਆਂ ਪੀੜਤਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਜਿਸਦਾ ਨਤੀਜਾ ਇਹ ਨਿਕਲਿਆ ਕਿ ਇਕ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਵੀ ਬੁਖ਼ਾਰ ਹੋ ਗਿਆ ਤੇ ਸਤਿਗੁਰੂ ਜੀ ਦੇ ਸਰੀਰ ਉਪਰ ਵੀ ਚੇਚਕ ਨਾਂਅ ਦੀ ਬਿਮਾਰੀ ਦੇ ਲੱਛਣ ਦਿਸਣ ਲੱਗੇ।

ਸਤਿਗੁਰੂ ਜੀ ਨੇ ਆਪਣਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਬੈਠੀ ਸਾਰੀ ਸੰਗਤ ਨੂੰ ਸੰਕੇਤਕ ਰੂਪ ‘ਚ ਹੁਕਮ ਦਿੱਤਾ ਕਿ ਅਗਲਾ ਗੁਰੂ ‘ਬਾਬਾ ਬਕਾਲੇ’, ਜਿਸ ਦਾ ਭਾਵ ਇਹ ਸੀ ਕਿ ਸਾਡੇ ਪਿੱਛੋਂ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਂ ਪੁਰਖ ਪਿੰਡ ਬਕਾਲੇ ਵਿੱਚ ਹੈ। ਇਹ ਕਹਿ ਕੇ ਆਪ 30 ਮਾਰਚ, ਸੰਨ 1664 ਨੂੰ ਜੋਤੀ-ਜੋਤ ਸਮਾ ਗਏ। ਜਮਨਾ ਦੇ ਕੰਢੇ, ਜਿਸ ਜਗ੍ਹਾ ਆਪ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਹੁਣ ਬਾਲਾ ਸਾਹਿਬ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ। ਜੋਤੀ-ਜੋਤ ਸਮਾਉਣ ਵੇਲੇ ਆਪ ਜੀ ਦੀ ਉਮਰ ਕਰੀਬ ਪੌਣੇ ਕੁ ਅੱਠ ਸਾਲ ਦੀ ਸੀ। ਆਪ ਜੀ ਨੇ ਢਾਈ ਕੁ ਸਾਲ ਹੀ ਗੁਰਿਆਈ ਕੀਤੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: AurangzebEighth Guru Sri Guru Harikrishna JiGuru Hari Krishna Sahib JiGuru Nanak Sahib Jipro punjab tvpunjabireligionsikhsikh guru
Share299Tweet187Share75

Related Posts

50 ਸਾਲਾਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਹੈਰੀਟੇਜ ਸਟਰੀਟ’ ਪ੍ਰੋਜੈਕਟ ਦਾ ਰੱਖਿਆ ਗਿਆ ਨੀਂਹ ਪੱਥਰ

ਅਕਤੂਬਰ 5, 2025

ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਸ਼ਲਾਘਾਯੋਗ : ਐਡਵੋਕੇਟ ਧਾਮੀ

ਅਕਤੂਬਰ 3, 2025

AI ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਨੀਤੀ ਬਨਾਉਣ ਵਾਸਤੇ SGPC ਨੇ ਤਕਨੀਕੀ ਮਾਹਿਰਾਂ ਨਾਲ ਕੀਤੀ ਇਕੱਤਰਤਾ

ਅਕਤੂਬਰ 2, 2025

ਸ੍ਰੀ ਦਰਬਾਰ ਸਾਹਿਬ ਵਿਖੇ ਕੈਨਰਾ ਬੈਂਕ ਵੱਲੋਂ ਇੱਕ ਐਬੂਲੈਂਸ ਭੇਟ

ਅਕਤੂਬਰ 2, 2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ : ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਹੁਬਲੀ ਕਰਨਾਟਕਾ ਤੋਂ ਕੋਹਲਾਪੁਰ ਮਹਾਰਾਸ਼ਟਰ ਲਈ ਰਵਾਨਾ

ਅਕਤੂਬਰ 1, 2025

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਸਤੰਬਰ 27, 2025
Load More

Recent News

ਪੰਜਾਬ ਸਰਕਾਰ ਦੇ ‘ਰਾਈਟ ਟੂ ਬਿਜ਼ਨਸ ਐਕਟ’ ਨੇ ਬਦਲਿਆ ਉਦਯੋਗ ਜਗਤ ਦਾ ਚਿਹਰਾ

ਅਕਤੂਬਰ 8, 2025

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025

ਹਰਿਆਣਾ ‘ਚ ADGP ਨੇ ਚੁੱਕਿਆ ਖੌ.ਫ਼.ਨਾ.ਕ ਕਦਮ, ਘਰ ‘ਚ ਖੁਦ ਨੂੰ ਗੋ/ਲੀ ਮਾ/ਰ ਕੇ ਕੀਤਾ ਖ਼ਤਮ

ਅਕਤੂਬਰ 7, 2025

ਅੱਜ ਤੋਂ ਦੋ ਦਿਨਾਂ ਦੇ ਪੰਜਾਬ ਦੌਰੇ ‘ਤੇ ‘AAP’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ

ਅਕਤੂਬਰ 7, 2025

Vivo V60e ਭਾਰਤ ‘ਚ ਹੋਇਆ ਲਾਂਚ, 200MP ਕੈਮਰੇ ਦੇ ਨਾਲ ਮਿਲੇਗੀ 6500mAh ਦੀ ਬੈਟਰੀ

ਅਕਤੂਬਰ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.