ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਖ਼ਰਾਬ ਮੌਸਮ ਕਾਰਨ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਭਰ ‘ਚ ਖੇਤੀਬਾੜੀ ਅਧਿਕਾਰੀਆਂ ਦੇ ਦਫਤਰਾਂ ਅੱਗੇ ਰੋਸ ਪ੍ਰਗਟਾਵੇ ਕੀਤੇ ਗਏ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਖੇਤੀਬਾੜੀ ਅਧਿਕਾਰੀਆਂ ਨੂੰ ਇਨ੍ਹਾਂ ਰੋਸ ਪ੍ਰਗਟਾਵਿਆਂ ਅਸੀਂ ਅੱਜ ਹਰ ਜ਼ਿਲ੍ਹੇ ਦੇ ਮੁੱਖ ਅਫ਼ਸਰਾਂ ਦਾ ਘਿਰਾਉ/ਧਰਨਾ ਦੇ ਕੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਲੁਧਿਆਣਾ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਅੰਦਰ ਰੋਸ ਧਰਨੇ ਅਤੇ ਘਿਰਾਓ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿਚ ਅਗਵਾਈ ਪਟਿਆਲਾ ਵਿਚ ਰਾਮ ਸਿੰਘ ਮਟਰੋੜਾ ਸੂਬਾ ਖਜ਼ਾਨਚੀ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢਕੜਬਾ, ਸੰਗਰੂਰ ਵਿਚ ਕਰਮ ਸਿੰਘ ਬਲਿਆਲ, ਜ਼ਿਲ੍ਹਾ ਪ੍ਰਧਾਨ ਬਰਨਾਲਾ ਵਿਚ ਦਰਸ਼ਨ ਸਿੰਘ ਉਗੋਕੇ, ਬਠਿੰਡਾ ਵਿਚ ਬਲਦੇਵ ਸਿੰਘ ਭਾਈਰੂਪਾ, ਮਾਨਸਾ ਵਿਚ ਲਛਮਣ ਸਿੰਘ ਚੱਕ ਤੇ ਮਹਿੰਦਰ ਸਿੰਘ ਭੈਣੀਬਾਘਾ, ਫਰੀਦਕੋਟ ਵਿਚ ਕਰਮਜੀਤ ਸਿੰਘ ਚੈਨਾ, ਫਾਜ਼ਿਲਕਾ ਵਿਚ ਜੋਗਾ ਸਿੰਘ ਭੋਡੀਪੁਰ, ਲੁਧਿਆਣਾ ਵਿਚ ਮਹਿੰਦਰ ਸਿੰਘ ਕਮਾਲਪੁਰ, ਗੁਰਦਾਸਪੁਰ ਵਿਚ ਗੁਰਵਿੰਦਰ ਸਿੰਘ ਅਤੇ ਤਰਨਤਾਰਨ ਵਿਚ ਨਿਰਪਾਲ ਸਿੰਘ ਆਦਿ ਨੇ ਅਗਵਾਈ ਕੀਤੀ।
ਆਗੂਆਂ ਨੇ ਕਿਹਾ ਕਿ ਇਸ ਵਕਤ ਬੇਮੌਸਮੀ ਬਰਸਾਤ, ਹਨ੍ਹੇਰੀ, ਝੱਖੜ ਅਤੇ ਗੜੇਮਾਰੀ ਝੰਬੇ ਨੁਕਸਾਨ ਕਾਰਨ ਪ੍ਰੇਸ਼ਾਨ, ਹੈਰਾਨ ਅਤੇ ਕੁਦਰਤ ਸਾਹਮਣੇ ਮਜ਼ਬੂਰ ਹੋਏ ਬੈਠੇ ਹਨ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਨੂੰ ਕਿਸਾਨਾਂ ਨੂੰ ਏਕਤਾਬੰਦ ਕਰਦੇ ਹੋਏ ਇਸ ਮਾਯੂਸੀ ਅਤੇ ਪ੍ਰੇਸ਼ਾਨੀ ਵਿਚੋਂ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਲਗਾਤਾਰ ਕੇਂਦਰ ਅਤੇ ਪੰਜਾਬ ਸਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਟਾਲ-ਮਟੋਲ ਅਤੇ ਲਾਰੇਬਾਜ਼ੀ ਕਰ ਰਹੀ ਹੈ। ਇਨ੍ਹਾਂ ਸਰਕਾਰਾਂ ਵਿਰੁੱਧ ਸੰਘਰਸ਼ ਕਰਕੇ ਆਪਣੇ ਹੱਕ ਲੈਣ ਲਈ ਮਜਬੂਰ ਕਰਨਾ ਹੀ ਇਕੋ ਇਕ ਹੱਲ ਹੈ।
ਆਗੂਆਂ ਨੇ ਮੰਗ ਕੀਤੀ ਕਿ 75 ਤੋਂ 100% ਫਸਲ ਦੇ ਖਰਾਬੇ ਦਾ 1500/- ਪ੍ਰਤੀ ਕਿਸਾਨਾਂ ਨੂੰ ਕਿਸੇ ਹਾਲਤ ਵਿਚ ਮਨਜ਼ੂਰ ਨਹੀਂ, ਕਿਉਕਿ ਸੱਚੀ ਮੁੱਚੀ ਅਤੇ ਇਮਾਨਦਾਰੀ ਨਾਲ ਮੁਆਵਜ਼ਾ ਦੇਣਾ ਹੈ ਤਾਂ 75% ਤੋਂ 100% ਖਰਾਬੇ ਪ੍ਰਤੀ ਏਕੜ ਦਾ 50,000 ਰੁਪਏ 50 ਤੋਂ 76% ਨੁਸਕਾਨ ਦਾ 30,000 ਰੁਪਏ ਅਤੇ ਇਸ ਤੋਂ ਘੱਟ ਨੁਕਸਾਨ ਦਾ 20,000 ਰੁਪਏ ਪ੍ਰਤੀ ਏਕੜ ਦਿੱਤੇ ਜਾਵੇ ਤਾਂ ਹੀ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਦਾ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਕੁਦਰਤ ਦੀ ਕਰੋਪੀ ਝੱਲ ਰਹੇ ਕਿਸਾਨਾਂ ਦਾ ਪੰਜਾਬ ਸਰਕਾਰ ਮਖੌਲ ਨਾ ਕਰੇ, ਘੱਟੋ ਘੱਟ 20,000 ਰੁਪਏ ਮੁਆਵਜ਼ਾ ਦੇਣਾ ਬਿਨਾਂ ਗਿਰਦਾਰਵੀ ਤੋਂ ਹਿ ਮੌਜੂਦਾ ਪੰਜਾਬ ਦੀ ਆਪ ਸਰਕਾਰ ਦਾ ਵਾਅਦਾ ਹੈ। ਇਸ ਵਾਅਦੇ ’ਤੇ ਪੂਰੇ ਉਤਰੇ।
ਖੇਤੀਬਾੜੀ ਅਧਿਕਾਰੀਆਂ ਨੂੰ ਇਨ੍ਹਾਂ ਰੋਸ ਪ੍ਰਗਟਾਵਿਆਂ ਰਾਹੀਂ ਚਿਤਾਵਨੀ ਦਿੱਤੀ ਕਿ ਨੁਕਸਾਨ ਦਾ ਜਾਇਜ਼ਾ ਖ਼ੁਦ ਜ਼ਿੰਮੇਵਾਰੀ ਲੈ ਕੇ ਸਰਕਾਰ ਤੱਕ ਰਿਪੋਰਟ ਸਹੀ ਪਹੁੰਚਦੀ ਕਰਨ ਅਤੇ ਦੱਸਣ ਕਿ ਕਣਕ ਤੋਂ ਤੂੜੀ ਕਿਵੇਂ ਪੰਜਾਬ ਦੇ ਲੋਕਾਂ ਤੇ ਪਸ਼ੂਆਂ ਦੀ ਜ਼ਿੰਦਗੀ ਲਈ ਸਾਰਾ ਸਾਲ ਵਾਸਤੇ ਕਿੰਨੀ ਅਹਿਮੀਅਤ ਰੱਖਦੀ ਹੈ।ਜੇਕਰ ਇਸ ਰੋਸ ਪ੍ਰਗਟਾਵੇ ਤੋਂ ਬਾਅਦ ਵੀ ਸਰਕਾਰ ਠੀਕ ਰਾਹ ਤੇਜ਼ੀ ਨਾਲ ਨਾ ਤੁਰੀ ਤਾਂ ਮਜਬੂਰਨ ਸਾਨੂੰ ਤਿੱਖੇ ਤੇ ਲੰਘੇ ਸੰਘਰਸ਼ ਦਾ ਐਲਾਨ ਕਰਨਾ ਪਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h