ਸਮਾਜ ਵਿੱਚ ਬੁਹਤ ਸਾਰੇ ਐਸੇ ਪਰਿਵਾਰ ਹਨ ਜਿਹ੍ਹਨਾਂ ਵਿੱਚ ਆਪਸੀ ਝਗੜੇ ਹੁੰਦੇ ਹਨ ਅਤੇ ਬੁਹਤ ਸਾਰੇ ਐਸੇ ਹੈਵਾਨ ਵੀ ਹਨ ਜੋ ਕਿ ਨਸ਼ੇ ਵਿੱਚ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਮਾਰਕੁਟਾਈ ਕਰਦੇ ਹਨ ਤਾਜਾ ਮਾਮਲਾ ਬਟਾਲੇ ਦੇ ਨੇੜੇ ਪਿੰਡ ਸ਼ਾਹਬਾਦ ਤੋਂ ਸਾਮਣੇ ਆਇਆ ਜਿਥੋਂ ਦੇ ਰਹਿਣ ਵਾਲੇ ਜਗੀਰ ਸਿੰਘ ਵਲੋਂ ਲਗਾਤਾਰ ਆਪਣੀ ਘਰਵਾਲੀ ਅਤੇ ਆਪਣੇ ਬੱਚਿਆਂ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ਇਥੋਂ ਤੱਕ ਬੱਚੇ ਜੋ ਪੈਸੇ ਕਮਾਉਂਦੇ ਹਨ ਉਹਨਾਂ ਦਾ ਬਾਪ ਉਹ ਵੀ ਉਹਨਾਂ ਕੋਲੋ ਖੋਕੇ ਲੈ ਜਾਂਦਾ ਹੈ,,,, ਜਿਸ ਤੋਂ ਬਾਅਦ ਦੁੱਖੀ ਹੋਕੇ ਜਗੀਰ ਦੇ ਛੋਟੇ ਭਰਾ ਨੇ ਮਾਰਕੁਟਾਈ ਦੀ ਵੀਡਿਉ ਕੀਤੀ ਵਾਇਰਲ
ਜਾਣਕਾਰੀ ਦਿੰਦੇ ਜਗੀਰ ਸਿੰਘ ਦੇ ਛੋਟੇ ਭਰਾ ਨੇ ਕਿਹਾ ਕਿ ਉਹਨਾਂ ਦਾ ਭਰਾ ਬੁਹਤ ਤੰਗ ਕਰਦਾ ਹੈ ਭਾਬੀ ਨੂੰ ਹਰ ਰੋਜ ਉਸ ਨਾਲ ਮਾਰਕੁਟਾਈ ਕਰਕੇ ਉਸਨੂੰ ਪਾਗ਼ਲ ਕਰ ਦਿੱਤਾ ਇਥੋਂ ਤੱਕ ਬੱਚੇ ਜੋਂ ਪੈਸੇ ਦਿਹਾੜੀ ਕਰਕੇ ਕਮਾਕੇ ਲਿਆਉਂਦੇ ਹਨ ਉਹਨਾਂ ਕੋਲੋ ਵੀ ਖੋਕੇ ਲੈ ਜਾਂਦਾ ਹੈ ਦੂਜੇ ਪਾਸੇ ਘਰਵਾਲੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਸਦਾ ਘਰਵਾਲਾ ਉਸ ਨਾਲ ਕੁੱਟ ਮਾਰ ਕਰਦਾ ਆ ਰਿਹਾ ਹੈ ਅਤੇ ਬਾਰ ਬਾਰ ਸਮਝਾਉਣ ਤੇ ਵੀ ਨਹੀਂ ਸਮਝਦਾ ਪਰਮਾਤਮਾ ਕੋਲੋ ਸਿਰਫ ਘਰ ਵਿੱਚ ਸੁੱਖ ਸ਼ਾਂਤੀ ਮੰਗਦੀ ਹਾਂ ਸਾਨੂੰ ਤੰਗ ਪਰੇਸ਼ਾਨ ਨਾ ਕਰੇ |
ਦੂਜੇ ਪਾਸੇ ਜਗੀਰ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਸ਼ਰਾਬ ਦੇ ਨਸ਼ੇ ਕਾਰਨ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੇ ਘਰ ਤੋਂ ਚਲਾ ਗਿਆ ਪਰ ਉਸਨੇ ਇਕ ਗੱਲ ਜ਼ਰੂਰ ਕਹੀ ਕਿ ਮੇਰੇ ਪੁੱਤ ਸਿੱਧੇ ਹਨ ਅਤੇ ਮੇਰਾ ਭਰਾ ਉਹਨਾਂ ਨੂੰ ਮੇਰੇ ਖਿਲਾਫ ਭੜਕਾਉਂਦਾ ਹੈ ਮੇਰੇ ਤੋਂ ਪਿੱਛੇ ਘਰ ਦਾ ਸਾਰਾ ਸਮਾਨ ਵੇਚ ਦਿੰਦੇ ਹਨ ਇਥੋਂ ਤੱਕ ਸਰਕਾਰੀ ਕਣਕ ਵੀ ਵੇਚ ਦਿੰਦੇ ਹਨ ਅਤੇ ਗੁੱਸੇ ਨਾਲ ਮੈ ਕੁੱਟਦਾ ਹਾਂ ਜੋਂ ਗਲਤ ਹੈ |
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h