ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਿਹ ਵਿਭਾਗ ਵੀ ਹੈ | ਅੱਜਡ ਸਵੇਰੇ ਸਰਕਾਰੀ ਦਫ਼ਤਰ ਖੁੱਲ੍ਹਣ ਦੇ ਸਮੇਂ 9 ਵਜੇ ਅਚਨਚੇਤੀ ਚੈਕਿੰਗ ਲਈ ਸੈਕਟਰ 9 ਸਥਿਤ ਪੰਜਾਬਵ ਪੁਲਿਸ ਹੈੱਡਕੁਆਟਰ ਪਹੁੰਚੇ |
ਸੁਖਜਿੰਦਰ ਰੰਧਾਵਾ ਨੇ ਮੌਕੇ ਤੇ ਪਹੁੰਚ ਕਿਹਾ ਕਿ ਚਰਨਜੀਤ ਚੰਨੀ ਵੱਲੋਂ ਹਦਾਇਤਾਂ ਕੀਤੀਆਂ ਗਈਆ ਹਨ ਕਿ ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਕਰਮਚਾਰੀ ਸਮੇਂ ਸਿਰ ਪੁੱਜਣ ਤਾਂ ਜੋ ਸੂਬਾ ਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਵਿਚ ਕਿਸੇ ਕਿਸਮ ਦੀ ਖੱਜਲ ਖੁਆਰੀ ਨਾ ਹੋਵੇ |
ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਸੂਬਾ ਵਾਸੀਆਂ ਨੂੰ ਬਿਹਤਰ,ਕਾਰਜ ਕੁਸ਼ਲ ਤੇ ਲੋਕ ਪੱਖੀ ਸੇਵਾਵਾਂ ਦੇਣ ਲਈ ਅੱਜ ਮੁੱਖ ਦਫਤਰ ਵਿਖੇ ਚੈਕਿੰਗ ਕੀਤੀ ਗਈ |
ਸੂਤਰ ਦੱਸਦੇ ਹਨ ਕਿ ਕਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਲੇਟ ਲਤੀਫ਼ ਦੱਸੇ ਗਏ | ਗ੍ਰਹਿ ਮੰਤਰੀ ਵੱਲੋਂ ਡੀਜੀਪੀ ਨੂੰ ਮੌਕੇ ਤੇ ਕਿਹਾ ਗਿਆ ਕਿ ਲੇਟ ਲਤੀਫੀ ਅਫ਼ਰਾਂ ਤੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾਵੇ |