Indore Tanishka Sujit News: ਇੰਦੌਰ, ਮੱਧ ਪ੍ਰਦੇਸ਼ ਸਿਰਫ਼ 15 ਸਾਲ ਦੀ ਉਮਰ ਵਿੱਚ ਬੀਏ ਦੇ ਫਾਈਨਲ ਸਾਲ ਦੀ ਪ੍ਰੀਖਿਆ ਦੇ ਕੇ ਇਤਿਹਾਸ ਰਚਣ ਜਾ ਰਹੀ ਹੈ। ਤਨਿਸ਼ਕਾ ਦਾ ਅਗਲਾ ਟੀਚਾ ਕਾਨੂੰਨ ਦੀ ਪੜ੍ਹਾਈ ਕਰਨਾ ਅਤੇ ਦੇਸ਼ ਦਾ ਚੀਫ਼ ਜਸਟਿਸ ਬਣਨਾ ਹੈ।
ਕੁਝ ਦਿਨ ਪਹਿਲਾਂ ਤਨਿਸ਼ਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਤਨਿਸ਼ਕਾ ਨੇ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਪੀਐਮ ਮੋਦੀ ਨੇ ਉਸ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ। ਦੱਸ ਦੇਈਏ ਕਿ ਤਨਿਸ਼ਕਾ ਦੇ ਪਿਤਾ ਅਤੇ ਦਾਦਾ ਦੀ ਮੌਤ ਸਾਲ 2020 ਦੇ ਕੋਵਿਡ ਪ੍ਰਕੋਪ ਦੌਰਾਨ ਹੋਈ ਸੀ।
ਤਨਿਸ਼ਕਾ ਛੋਟੀ ਉਮਰ ਵਿੱਚ ਗ੍ਰੈਜੂਏਟ ਵਿਦਿਆਰਥੀ ਬਣ ਜਾਵੇਗੀ
ਤਨਿਸ਼ਕਾ ਸੁਜੀਤ ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ ਦੀ ਵਿਦਿਆਰਥਣ ਹੈ। ਉਹ ਮਨੋਵਿਗਿਆਨ ਵਿੱਚ ਆਪਣੀ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਉਹ ਬੀਏ ਦੇ ਅੰਤਮ ਸਾਲ ਦੀ ਵਿਦਿਆਰਥਣ ਹੈ। ਦੱਸ ਦੇਈਏ ਕਿ ਇਸਦੀ ਪ੍ਰੀਖਿਆ 19 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਜੋ 28 ਅਪ੍ਰੈਲ ਤੱਕ ਚੱਲੇਗੀ। ਨਤੀਜੇ ਤੋਂ ਬਾਅਦ ਤਨਿਸ਼ਕਾ ਸਭ ਤੋਂ ਘੱਟ ਉਮਰ ਦੀ ਗ੍ਰੈਜੂਏਟ ਵਿਦਿਆਰਥਣ ਬਣ ਜਾਵੇਗੀ।
ਦੱਸ ਦੇਈਏ ਕਿ 10ਵੀਂ ਕਲਾਸ ਫਸਟ ਡਿਵੀਜ਼ਨ ਪਾਸ ਕਰਨ ਤੋਂ ਬਾਅਦ ਤਨਿਸ਼ਕਾ ਨੇ ਸਿਰਫ 13 ਸਾਲ ਦੀ ਉਮਰ ‘ਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਦੇਵੀ ਅਹਿਲਿਆ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਅਧਿਐਨ ਵਿਭਾਗ ਦੀ ਮੁਖੀ ਰੇਖਾ ਅਚਾਰੀਆ ਨੇ ਕਿਹਾ ਕਿ ਸੁਜੀਤ ਨੂੰ 13 ਸਾਲ ਦੀ ਉਮਰ ਵਿੱਚ ਬੀਏ (ਮਨੋਵਿਗਿਆਨ) ਦੇ ਪਹਿਲੇ ਸਾਲ ਵਿੱਚ ਦਾਖਲਾ ਲਿਆ ਗਿਆ ਸੀ, ਕਿਉਂਕਿ ਉਸਨੇ ਯੂਨੀਵਰਸਿਟੀ ਦੁਆਰਾ ਆਯੋਜਿਤ ਦਾਖਲਾ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ।
PM ਮੋਦੀ ਨੂੰ ਮਿਲਣ ਦਾ ਸੁਪਨਾ ਹੋਇਆ ਸਾਕਾਰ
ਜਦੋਂ ਪ੍ਰਧਾਨ ਮੰਤਰੀ ਮੋਦੀ ਜੁਆਇੰਟ ਕਮਾਂਡਰਜ਼ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਭੋਪਾਲ ਆਏ ਸਨ, ਤਨਿਸ਼ਕ ਸੁਜੀਤ ਨੇ ਪੀਐਮ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ 15 ਮਿੰਟ ਤੱਕ ਚੱਲੀ। ਇਸ ਦੌਰਾਨ ਤਨਿਸ਼ਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਸੀ ਕਿ ਉਹ ਬੀਏ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਅਮਰੀਕਾ ਵਿੱਚ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h