State Level Kayakalp Award Ceremony: ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਆਡੀਟੋਰੀਅਮ ਵਿਖੇ ਰਾਜ ਪੱਧਰੀ ਕਾਇਆਕਲਪ ਅਵਾਰਡ ਸਮਾਗਮ ਦੌਰਾਨ ਜਲੰਧਰ ਜਿਲ੍ਹੇ ਦੀਆਂ 15 ਸਿਹਤ ਸੰਸਥਾਵਾਂ ਨੂੰ ਮਾਨਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ।
ਮੈਡੀਕਲ ਸੁਪਰਡੈਂਟ ਤੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਕੈਟੇਗਰੀ ਵਿੱਚ ਜਲੰਧਰ ਦੇ ਜਿਲ੍ਹਾ ਹਸਪਤਾਲ ਸਮੇਤ 1 ਸਬ ਡਿਵੀਜ਼ਨ ਹਸਪਤਾਲ, 6 ਕਮਿਊਨਿਟੀ ਹੈਲਥ ਸੈਂਟਰ, 4 ਪ੍ਰਾਇਮਰੀ ਹੈਲਥ ਸੈਂਟਰ ਅਤੇ 3 ਹੈਲਥ ਵੈੱਲਨੇਸ ਸੈਂਟਰ ਸਨਮਾਨਿਤ ਕੀਤੇ ਗਏ।
ਸੀਐਚਸੀ ਸ਼ੰਕਰ ਨੇ ਓਵਰਆਲ ਸਟੇਟ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸੀਐਚਸੀ ਸ਼ਾਹਕੋਟ ਨੇ ਓਵਰਆਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਾਇਮਰੀ ਹੈਲਥ ਸੈਂਟਰ ਰਾਏਪੁਰ-ਰਸੂਲਪੁਰ ਬਲਾਕ ਆਦਮਪੁਰ ਨੇ ਜਿਲ੍ਹੇ ‘ਚ ਪਹਿਲਾ ਸਥਾਨ, ਹੈਲਥ ਵੈੱਲਨੇਸ ਸੈਂਟਰ ਬੜਾ ਪਿੰਡ ਬਲਾਕ ਕਰਤਾਰਪੁਰ ਨੇ ਜਿਲ੍ਹਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਿਵਲ ਹਸਪਤਾਲ ਬਰਨਾਲਾ ਨੂੰ ਸੂਬੇ ਵਿੱਚ ਲਗਾਤਾਰ ਦੂਸਰੀ ਵਾਰ ਕਾਇਕਲਪ ਅਤੇ ਈਕੋ ਫਰੈਂਡਲੀ ਪ੍ਰੋਗਰਾਮ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ @AAPbalbir ਵੱਲੋਂ ਇਹ ਸਨਮਾਨ ਪ੍ਰਦਾਨ ਕੀਤਾ ਗਿਆ। @PunjabGovtIndia pic.twitter.com/MpBvy09hvR
— DPRO Barnala (@DPRO_Barnala) April 11, 2023
ਰਾਜ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਕੈਟੇਗਰੀ ਤਹਿਤ ਜਲੰਧਰ ਜਿਲ੍ਹੇ ਦੀਆਂ ਸਨਮਾਨਿਤ ਕੀਤੀਆਂ ਗਈਆਂ 15 ਸਿਹਤ ਸੰਸਥਾਵਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ –
· ਜਿਲ੍ਹਾ ਹਸਪਤਾਲ- ਸਿਵਲ ਹਸਪਤਾਲ ਜਲੰਧਰ
· ਸਬ ਡਿਵੀਜ਼ਨ ਹਸਪਤਾਲ- ਸਬ ਡਿਵੀਜ਼ਨ ਹਸਪਤਾਲ ਫਿਲੌਰ
· ਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਸੀ.ਐਚ.ਸੀ. ਸ਼ੰਕਰ, ਸੀ.ਐਚ.ਸੀ. ਸ਼ਾਹਕੋਟ, ਸੀ.ਐਚ.ਸੀ. ਬੜਾ ਪਿੰਡ, ਯੂ. ਸੀ.ਐਚ.ਸੀ. ਬਸਤੀ ਗੁਜਾਂ, ਯੂ. ਸੀ.ਐਚ.ਸੀ. ਖੁਰਲਾ ਕਿੰਗਰਾ, ਸੀ.ਐਚ.ਸੀ. ਨੂਰਮਹਿਲ।
· ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਰਾਏਪੁਰ-ਰਸੂਲਪੁਰ ਬਲਾਕ ਆਦਮਪੁਰ, ਰੰਧਾਵਾ ਮਸੰਦਾ ਬਲਾਕ ਕਰਤਾਰਪੁਰ, ਯੂ.ਪੀ.ਐਚ.ਸੀ. ਗੜ੍ਹਾ, ਯੂ.ਪੀ.ਐਚ.ਸੀ. ਮਕਸੂਦਾਂ।
· ਹੈਲਥ ਵੈਲਨੇਸ ਸੈਂਟਰ (ਐਚ.ਡਬਲਯੂ.ਸੀ.) ਐਚ.ਡਬਲਯੂ.ਸੀ. ਬੜਾ ਪਿੰਡ ਬਲਾਕ ਕਰਤਾਰਪੁਰ, ਐਚ.ਡਬਲਯੂ.ਸੀ. ਰੁੜਕੀ ਬਲਾਕ ਜੰਡਿਆਲਾ, ਐਚ.ਡਬਲਯੂ.ਸੀ. ਸ਼ੰਕਰ ਬਲਾਕ ਮਹਿਤਪੁਰ।
ਮੈਡੀਕਲ ਸੁਪਰਡੈਂਟ ਤੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਅਧੀਨ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮਰੀਜ ਦੇ ਇਲਾਜ਼ ਸਮੇਤ ਹਸਪਤਾਲ ਦੀ ਸਫ਼ਾਈ, ਵੇਸਟ ਮੈਨੇਜਮੈਂਟ, ਇਨਫੈਕਸ਼ਨ ਕੰਟਰੋਲ, ਸਟਾਫ਼ ਦਾ ਮਰੀਜ਼ਾਂ ਪ੍ਰਤੀ ਵਿਵਹਾਰ ਸਮੇਤ ਹੋਰ ਮਾਪਦੰਡਾਂ ਦੇ ਆਧਾਰ ‘ਤੇ ਮੁਲਾਂਕਣ ਕੀਤਾ ਗਿਆ ਸੀ।
ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫ਼ਸਰ ਕਾਇਆਕਲਪ ਪ੍ਰੋਗਰਾਮ ਡਾ. ਜੋਤੀ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਲੰਧਰ ਜਿਲ੍ਹੇ ਦੀਆਂ 15 ਸਿਹਤ ਸੰਸਥਾਵਾਂ ਨੂੰ ਕਾਇਆਕਲਪ ਪ੍ਰੋਗਰਾਮ ਅਧੀਨ ਸਨਮਾਨ ਮਿਲਣਾ ਜਿੱਥੇ ਇਕ ਸ਼ਲਾਘਾਯੋਗ ਉਪਲੱਬਧਈ ਹੈ ਉੱਥੇ ਨਾਲ ਹੀ ਇਹ ਜਿਲ੍ਹੇ ਦੀਆਂ ਹੋਰ ਸਿਹਤ ਸੰਸਥਾਵਾਂ ਨੂੰ ਵੀ ਕਾਇਆਕਲਪ ਪ੍ਰੋਗਰਾਮ ਦੇ ਮਾਪਦੰਡਾਂ ਦੇ ਆਧਾਰ ‘ਤੇ ਖਰਾ ਉਤਰਣ ਲਈ ਪ੍ਰੇਰਿਤ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h