Dr. Balbir Singh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਦੇ ਟੀਚੇ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਇੱਕ ਪਿੰਡ ਗੋਦ ਲੈਣ ਅਤੇ ਪਿੰਡ ਵਿੱਚ ਵਸਦੇ ਹਰ ਵਿਅਕਤੀ ਦੇ ਬਲੱਡ ਪ੍ਰੈਸ਼ਰ (ਬੀਪੀ), ਸ਼ੂਗਰ ਅਤੇ ਵਜ਼ਨ ਦੀ ਜਾਂਚ ਕਰਨ ਲਈ ਕਿਹਾ ਤਾਂ ਜੋ ਪੰਜਾਬ ਨੂੰ ਸਿਹਤਮੰਤ ਸੂਬਾ ਬਣਾਉਣ ਲਈ ਰਾਹ ਪੱਧਰਾ ਕੀਤਾ ਜਾ ਸਕੇ।
ਵਿਦਿਆਰਥੀਆਂ ਨੂੰ ਆਪਣੇ ਵੱਲੋਂ ਪੂਰੇ ਸਮਰਥਨ ਅਤੇ ਸਹੂਲਤਾਂ ਦਾ ਭਰੋਸਾ ਦਿੰਦਿਆਂ ਉਹਨਾਂ ਕਿਹਾ ਕਿ ਲੋਕਾਂ ਨੂੰ ਸਿਰਫ ਪੌਸ਼ਟਿਕ ਭੋਜਨ ਖਾਣ ਅਤੇ ਦਿਨ ਵਿੱਚ ਇੱਕ ਘੰਟਾ ਕਸਰਤ ਭਾਵੇਂ ਸੈਰ ਜਾਂ ਯੋਗਾ ਕਰਨ ਅਤੇ ਮੁਸਕਰਾਉਂਦੇ ਰਹਿਣ ਲਈ ਜਾਗਰੂਕ ਕਰਨ ਲਈ ਵੀ ਕਿਹਾ। ਉਹਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਲੋਕਾਂ ਨੂੰ ਇਨ੍ਹਾਂ ਤਿੰਨ-ਚਾਰ ਗੱਲਾਂ ਬਾਰੇ ਜਾਗਰੂਕ ਕਰ ਸਕੀਏ ਤਾਂ ਉਹ ਕਦੇ ਵੀ ਕਿਸੇ ਕਿਸਮ ਦੀ ਬਿਮਾਰੀ ਜਾਂ ਮੋਟਾਪੇ ਦਾ ਸ਼ਿਕਾਰ ਨਹੀਂ ਹੋਣਗੇ।
ਡਾ. ਬਲਬੀਰ ਸਿੰਘ ਮਿਉਂਸਪਲ ਭਵਨ ਵਿਖੇ ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕੌਂਸਲ (ਪੀਐਨਆਰਸੀ) ਵੱਲੋਂ “ਪ੍ਰਸ਼ਾਸਕੀ ਹੁਨਰ ਅਤੇ ਨਰਸਿੰਗ ਸਿੱਖਿਆ ਵਿੱਚ ਨਵੀਨਤਮ ਰੁਝਾਨ” ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸੀ। ਇਸ ਵਰਕਸ਼ਾਪ ਦੌਰਾਨ ਇੰਡੀਅਨ ਨਰਸਿੰਗ ਕੌਂਸਲ (ਆਈਐਨਸੀ) ਦੇ ਪ੍ਰਧਾਨ ਡਾ. ਟੀ ਦਿਲੀਪ ਕੁਮਾਰ, ਸਕੱਤਰ ਡਾ. ਸਰਵਜੀਤ ਕੌਰ ਅਤੇ ਸੰਯੁਕਤ ਸਕੱਤਰ ਕੇ.ਐਸ. ਭਾਰਤੀ ਨੇ ਵੀ ਸ਼ਿਰਕਤ ਕੀਤੀ।
Medical Education & Research Minister @AAPbalbir addressed a one-day workshop on “Administrative skills & latest trends in Nursing Education” organised by PNRC & gave a clarion call to Nursing students to adopt one village to pave a way for creating hale and hearty Punjab. pic.twitter.com/F694IMYPOX
— Government of Punjab (@PunjabGovtIndia) April 11, 2023
ਨਰਸਿੰਗ ਨੂੰ ਕਿੱਤੇ ਨਾਲੋਂ ਵੱਧ ਜਨੂੰਨ ਦੱਸਦਿਆਂ ਡਾ. ਬਲਬੀਰ ਸਿੰਘ ਨੇ ਸਿਹਤ ਨੀਤੀਆਂ ਨੂੰ ਲਾਗੂ ਕਰਨ ਵਿੱਚ ਨਰਸਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਅਤੇ ਸਮੂਹ ਪ੍ਰਿੰਸੀਪਲਾਂ ਨੂੰ ਕਲੀਨਿਕਲ ਸਿਖਲਾਈ ਦੇ ਮਿਆਰਾਂ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਰਸਿੰਗ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਨਰਸਿੰਗ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਨੂੰ ਇਹ ਕੰਮ ਦਇਆ ਭਾਵਨਾ ਨਾਲ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜਾ ਸਕੇ।
ਆਈ.ਐਨ.ਸੀ. ਪ੍ਰਧਾਨ ਡਾ. ਟੀ ਦਿਲੀਪ ਕੁਮਾਰ ਨੇ ਨਰਸਿੰਗ ਸਿੱਖਿਆ ਵਿੱਚ ਸਿਮੂਲੇਸ਼ਨ ਅਧਾਰਤ ਅਧਿਆਪਨ ਵਰਗੀ ਨਵੀਂ ਖੋਜ ‘ਤੇ ਜ਼ੋਰ ਦਿੱਤਾ। ਪੀ.ਐਨ.ਆਰ.ਸੀ. ਦੇ ਰਜਿਸਟਰਾਰ ਡਾ. ਪੁਨੀਤ ਗਿਰਧਰ ਨੇ ਪੀ.ਐਨ.ਆਰ.ਸੀ. ਦੀਆਂ ਗਤੀਵਿਧੀਆਂ ਅਤੇ ਪੰਜਾਬ ਵਿੱਚ ਨਰਸਿੰਗ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਉਹਨਾਂ ਦੀ ਪਹਿਲਕਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਬੁਲਾਰਿਆਂ ਨੇ ਨਰਸਿੰਗ ਕੇਅਰ ਹਸਪਤਾਲਾਂ ਨੂੰ ਬਿਹਤਰ ਬਣਾਉਣ ਲਈ ਨਰਸਿੰਗ ਸਿੱਖਿਆ ਵਿੱਚ ਸੁਧਾਰ ਦੀ ਲੋੜ ‘ਤੇ ਵੀ ਚਾਨਣਾ ਪਾਇਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਅਤੇ ਨਰਸਿੰਗ ਕਾਲਜਾਂ ਦੇ ਦੋ ਸੌ ਤੋਂ ਵੱਧ ਨਰਸਿੰਗ ਪ੍ਰਿੰਸੀਪਲਾਂ ਨੇ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h