Schoolgirl Requesting PM Video: ਜੰਮੂ-ਕਸ਼ਮੀਰ ਦੀ ਇੱਕ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਸ ‘ਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੀ ਨਜ਼ਰ ਆ ਰਹੀ ਹੈ।
ਲੜਕੀ ਦੱਸਦੀ ਹੈ ਕਿ ਉਹ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਲੋਹਾਈ ਮਲਹਾਰ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਉਹ ਕਹਿੰਦੀ ਹੈ- ‘ਤੁਸੀਂ ਕਿਵੇਂ ਹੋ? ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ।’ ਫਿਰ ਉਹ ਕਹਿੰਦੀ ਹੈ- ‘ਤੁਸੀਂ ਸਾਰਿਆਂ ਦੀ ਸੁਣਦੇ, ਅੱਜ ਮੇਰੀ ਵੀ ਸੁਣੋ।’
ਲੜਕੀ ਦਾ ਨਾਮ ਸੀਰਤ ਨਾਜ਼ ਹੈ, ਜੋ ਲੋਹਾਈ ਦੇ ਇੱਕ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦੀ ਹੈ। ਮਾਸੂਮ ਬਹੁਤ ਦੁਖੀ ਹੈ ਕਿ ਉਸ ਨੂੰ ਸਕੂਲ ਵਿਚ ਆਪਣੇ ਦੋਸਤਾਂ ਨਾਲ ਗੰਦੇ ਫਰਸ਼ ‘ਤੇ ਬੈਠਣਾ ਪੈਂਦਾ ਹੈ। ਇਹ ਲੜਕੀ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਪਾਸੇ ਧਿਆਨ ਦੇਣ ਤੇ ਉਨ੍ਹਾਂ ਲਈ ਵਧੀਆ ਸਕੂਲ ਬਣਵਾਉਣ। ਵੀਡੀਓ ਵਿੱਚ, ਸਕੂਲ ਕੈਂਪਸ ਵਿੱਚ ਸੈਰ ਕਰਦੇ ਹੋਏ, ਲੜਕੀ ਪੀਐਮ ਮੋਦੀ ਨੂੰ ਸ਼ਿਕਾਇਤ ਭਰੇ ਲਹਿਜੇ ਵਿੱਚ ਦੱਸਦੀ ਹੈ ਕਿ ਉੱਥੇ ਕੀ ਕਮੀਆਂ ਹਨ ਤੇ ਅਧਿਕਾਰੀ ਇਸਦੀ ਬਿਹਤਰੀ ਲਈ ਕੀ ਕਰ ਸਕਦੇ ਹਨ।
ਇੱਥੇ ਦੇਖੋ, ਪੀਐਮ ਨੂੰ ਅਪੀਲ ਕਰਨ ਵਾਲੀ ਛੋਟੀ ਸੀਰਤ ਦੀ ਵੀਡੀਓ
ਇਸ ਤੋਂ ਬਾਅਦ ਸੀਰਤ ਨੇ ਸਕੂਲ ਪ੍ਰਿੰਸੀਪਲ ਦੇ ਦਫਤਰ ਤੇ ਸਟਾਫ ਰੂਮ ਵੀ ਦਿਖਾਉਂਦੀ ਹੈ। ਫਿਰ ਉਹ ਪ੍ਰਧਾਨ ਮੰਤਰੀ ਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਦੀ ਕਲਾਸ ਦਫਤਰ ਦੇ ਸਾਹਮਣੇ ਵਰਾਂਡੇ ‘ਚ ਹੁੰਦੀ ਹੈ ਤੇ ਉਸ ਨੂੰ ਗੰਦੇ ਫਰਸ਼ ‘ਤੇ ਬੈਠਣਾ ਪੈਂਦਾ ਹੈ। ਸਕੂਲ ਦੀ ਇਮਾਰਤ ਵੀ ਹੈ ਪਰ ਉਸ ਦੀ ਹਾਲਤ ਵੀ ਬਹੁਤ ਮਾੜੀ ਹੈ। ਕੁੜੀ ਕਹਿੰਦੀ- ਪੰਜ ਸਾਲਾਂ ਵਿੱਚ ਹੋਰ ਵੀ ਗੰਦਾ ਹੋ ਗਿਆ। ਇਸ ਤੋਂ ਬਾਅਦ ਬੱਚੀ ਕੈਂਪਸ ਦਾ ਨਜ਼ਾਰਾ ਵੀ ਦਿਖਾਉਂਦੀ ਹੈ। ਇਸ ਤੋਂ ਬਾਅਦ, ਲੜਕੀ ਨੇ ਪੀਐਮ ਨੂੰ ਅਪੀਲ ਕੀਤੀ- ਤੁਸੀਂ ਸਾਡੇ ਲਈ ਇੱਕ ਚੰਗਾ ਸਕੂਲ ਬਣਾ ਦਿਓ।
ਟਾਇਲਟ ਵੀ ਟੁੱਟਿਆ: ਸੀਰਤ
ਪੂਰੀ ਵੀਡੀਓ ‘ਚ ਸੀਰਤ ਸਿੱਧੇ ਤੌਰ ‘ਤੇ ਸਕੂਲ ‘ਚ ਸਹੂਲਤਾਂ ਦੀ ਵੱਡੀ ਘਾਟ ਨੂੰ ਦਰਸਾਉਂਦੀ ਹੈ ਅਤੇ ਦੱਸਦੀ ਹੈ ਕਿ ਉਸ ਦੇ ਸਕੂਲ ਦਾ ਟਾਇਲਟ ਵੀ ਬਹੁਤ ਗੰਦਾ ਤੇ ਟੁੱਟਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਪਖਾਨਾ ਜਾਣਾ ਪੈਂਦਾ ਹੈ। ਇਸ ਤੋਂ ਬਾਅਦ ਲੜਕੀ ਇੱਕ ਨਾਲਾ ਦਿਖਾਉਂਦੀ ਹੈ ਅਤੇ ਕਹਿੰਦੀ ਹੈ- ਅਸੀਂ ਇੱਥੇ ਸ਼ੌਚ ਕਰਨ ਜਾਂਦੇ ਹਾਂ। ਹੁਣ ਲੋਕ ਇਸ ਵੀਡੀਓ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h