New Feature in Instagrm: Instagram ਹੌਲੀ-ਹੌਲੀ TikTok ਦੇ ਸਾਰੇ ਫੀਚਰਸ ਨੂੰ ਰੋਲ ਆਊਟ ਕਰ ਰਿਹਾ ਹੈ। ਇੰਸਟਾਗ੍ਰਾਮ ਦੀਆਂ ਰੀਲਾਂ ਭਾਰਤ ‘ਚ ਟਿੱਕਟੋਕ ਦੇ ਪਾਬੰਦੀਸ਼ੁਦਾ ਹੋਣ ਤੋਂ ਬਾਅਦ ਹੀ ਸ਼ੁਰੂ ਹੋਈਆਂ ਅਤੇ ਅੱਜ ਇੰਸਟਾਗ੍ਰਾਮ ਰੀਲਜ਼ ਨੇ ਭਾਰਤ ਵਿੱਚ ਟਿਕਟੋਕ ਦੀ ਥਾਂ ਲੈ ਲਈ ਹੈ।
ਹੁਣ ਕੰਪਨੀ ਨੇ ਇੰਸਟਾਗ੍ਰਾਮ ਰੀਲਜ਼ ਲਈ ਇੱਕ ਨਵਾਂ ਐਡੀਟਿੰਗ ਟੂਲ ਜਾਰੀ ਕੀਤਾ ਹੈ ਤੇ ਨਾਲ ਹੀ ਟ੍ਰੈਂਡਿੰਗ ਸਮੱਗਰੀ ਦੀ ਖੋਜ ਕਰਨ ਲਈ ਇੱਕ ਨਵਾਂ ਫੀਚਰ ਵੀ ਜਾਰੀ ਕੀਤਾ ਹੈ। ਦੱਸ ਦਈਏ ਕਿ ਵੀਡੀਓ ਐਡੀਟਿੰਗ ਨੂੰ ਲੈ ਕੇ ਇੰਸਟਾਗ੍ਰਾਮ ਰੀਲਜ਼ ‘ਚ ਵੱਡਾ ਬਦਲਾਅ ਕੀਤਾ ਗਿਆ ਹੈ।
ਇਸ ਨਵੀਂ ਅਪਡੇਟ ਤੋਂ ਬਾਅਦ, ਤੁਸੀਂ ਉਸੇ ਸਕ੍ਰੀਨ ‘ਤੇ ਇੰਸਟਾਗ੍ਰਾਮ ਰੀਲਜ਼ ‘ਤੇ ਵੀਡੀਓ ਕਲਿੱਪ, ਆਡੀਓ, ਸਟਿੱਕਰ ਅਤੇ ਟੈਕਸਟ ਅਪਲੋਡ ਕਰਨ ਦੇ ਯੋਗ ਹੋਵੋਗੇ। ਪਹਿਲਾਂ ਇਹ ਸਾਰੇ ਕੰਮ ਵੱਖਰੇ ਤੌਰ ‘ਤੇ ਕਰਨੇ ਪੈਂਦੇ ਸੀ। ਨਵੀਂ ਅਪਡੇਟ ਤੋਂ ਬਾਅਦ, ਇੰਸਟਾਗ੍ਰਾਮ ਰੀਲਜ਼ ਦੀ ਟਾਈਮਲਾਈਨ TikTok ਵਰਗੀ ਹੋ ਗਈ ਹੈ।
ਇੰਸਟਾਗ੍ਰਾਮ ਯੂਜ਼ਰਸ ਨੂੰ ਟ੍ਰੈਂਡਿੰਗ ਵੀਡੀਓ ਸਰਚ ਕਰਨ ਦਾ ਆਸਾਨ ਤਰੀਕਾ ਵੀ ਦਿੱਤਾ ਗਿਆ ਹੈ। ਹੁਣ ਇੱਕ ਨਵਾਂ ਰੀਲਸ ਪੇਜ ਦਿਖਾਈ ਦੇਵੇਗਾ। ਨਵੀਂ ਅਪਡੇਟ ਦੇ ਨਾਲ, ਕ੍ਰਿਏਟਰਸ ਲਈ ਨਵੇਂ ਟੂਲ ਵੀ ਆ ਗਏ ਹਨ, ਜਿਸ ਵਿੱਚ ਕੰਟੈਂਟ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਉਪਲਬਧ ਹੋਵੇਗੀ। ਇੰਸਟਾਗ੍ਰਾਮ ਰੀਲਜ਼ ਦੇ ਨਵੇਂ ਅਪਡੇਟ ਵਿੱਚ ਗਿਫਟਿੰਗ ਫੀਚਰ ਨੂੰ ਵੀ ਜੋੜਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ, ਕ੍ਰਿਏਟਰਸ ਦੇ ਫੈਨਸ ਆਪਣੇ ਪਸੰਦੀਦਾ ਕ੍ਰਿਏਟਰ ਲਈ ਤੋਹਫ਼ੇ ਭੇਜ ਸਕਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h