Urfi Javed Death Threats: ਇੰਟਰਨੈੱਟ ਸੈਨਸੇਸ਼ਨ ਉਰਫੀ ਜਾਵੇਦ ਅਕਸਰ ਆਪਣੀ ਆਊਟ ਆਫ ਟੱਚ ਫੈਸ਼ਨ ਸੈਂਸ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਇਸ ਵਾਰ ਉਰਫੀ ਦੇ ਲਾਈਮਲਾਈਟ ‘ਚ ਆਉਣ ਦਾ ਕਾਰਨ ਉਸ ਦੇ ਕੱਪੜੇ ਨਹੀਂ ਸਗੋਂ ਉਸ ਨੂੰ ਇੱਕ ਵਿਅਕਤੀ ਤੋਂ ਮਿਲੀ ਧਮਕੀ ਹੈ।
ਜੀ ਹਾਂ… ਉਰਫੀ ਜਾਵੇਦ ਨੂੰ ਇੱਕ ਵਿਅਕਤੀ ਨੇ ਫ਼ੋਨ ‘ਤੇ ਧਮਕੀ ਦਿੱਤੀ ਹੈ। ਕੁਝ ਸਮਾਂ ਪਹਿਲਾਂ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਸੀ ਕਿ ਧਮਕੀ ਦੇਣ ਵਾਲੇ ਨੇ ਖੁਦ ਨੂੰ ਨਿਰਦੇਸ਼ਕ ਨੀਰਜ ਪਾਂਡੇ ਦਾ ਸਹਾਇਕ ਹੋਣ ਦਾ ਦਾਅਵਾ ਕੀਤਾ ਹੈ। ਉਰਫੀ ਜਾਵੇਦ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਵੀਡੀਓ ਪੋਸਟ ਕੀਤਾ। ਵੀਡੀਓ ‘ਚ ਉਰਫੀ ਕਾਰ ‘ਚ ਬੈਠੀ ਨਜ਼ਰ ਆ ਰਹੀ ਹੈ ਅਤੇ ਉਸ ਨੇ ਆਪਣੇ ਚਿਹਰੇ ‘ਤੇ ਮਾਸਕ ਵੀ ਪਾਇਆ ਹੋਇਆ ਹੈ।
ਵੀਡੀਓ ‘ਚ ਉਰਫੀ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਹ ‘ਬਹੁਤ ਬੀਮਾਰ ਹੈ ਤੇ ਫਿਰ ਵੀ ਉਸ ਨੂੰ ਇੱਥੇ ਥਾਣੇ ਆਉਣਾ ਪਿਆ’। ਉਰਫੀ ਕਹਿੰਦੀ ਹੈ, ‘ਉਸ ਨੂੰ ਕੱਪੜਿਆਂ ਲਈ ਜਾਨੋਂ ਮਾਰਨ ਦੀ ਧਮਕੀ ਵਾਲਾ ਕਾਲ ਆਇਆ ਸੀ। ਫੋਨ ਕਰਨ ਵਾਲੇ ਨੇ ਉਸਨੂੰ ਇਹ ਵੀ ਦੱਸਿਆ ਕਿ ਉਸਦੇ ਕੋਲ ਉਸਦੀ ਕਾਰ ਦਾ ਨੰਬਰ ਵੀ ਹੈ…’
ਉਰਫੀ ਜਾਵੇਦ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਇੰਸਟਾਗ੍ਰਾਮ ਸਟੋਰੀ ‘ਤੇ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਉਰਫੀ ਜਾਵੇਦ ਨੇ ਇਹ ਵੀ ਲਿਖਿਆ, ‘ਮੇਰੀ ਜ਼ਿੰਦਗੀ ‘ਚ ਤੁਹਾਡਾ ਸੁਆਗਤ ਹੈ। ਇੱਕ ਹੋਰ ਦਿਨ, ਇੱਕ ਹੋਰ ਦੁਰਵਿਵਹਾਰ ਕਰਨ ਵਾਲਾ, ਮੈਂ ਜ਼ਿਆਦਾਤਰ ਅਜਿਹੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰਦੀ ਹਾਂ ਪਰ ਇਸ ਵਾਰ ਉਸਨੂੰ ਮੇਰੀ ਕਾਰ ਦਾ ਨੰਬਰ ਵੀ ਪਤਾ ਹੈ। ਪਹਿਲਾਂ ਉਸ ਨੇ ਮੈਨੂੰ ਮੀਟਿੰਗ ਲਈ ਬੁਲਾਇਆ ਅਤੇ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਘਪਲਾ ਹੋਇਆ ਹੈ, ਮੈਂ ਵੇਰਵੇ ਮੰਗੇ ਤਾਂ ਉਸ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਉਦੋਂ ਹੋ ਰਿਹਾ ਹੈ ਜਦੋਂ ਮੈਂ ਬਹੁਤ ਬਿਮਾਰ ਹਾਂ।
ਉਰਫੀ ਨੇ ਇੱਕ ਹੋਰ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, ‘ਤਾਂ ਕਿਸੇ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਨੀਰਜ ਪਾਂਡੇ ਦੇ ਦਫਤਰ ‘ਤੋਂ ਫੋਨ ਕਰ ਰਿਹਾ ਹੈ। ਉਹ ਉਸਦਾ ਸਹਾਇਕ ਹੈ ਅਤੇ ਸਰ ਮੈਨੂੰ ਮਿਲਣਾ ਚਾਹੁੰਦਾ ਹੈ। ਮੈਂ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਮੈਨੂੰ ਪ੍ਰੋਜੈਕਟ ਦੇ ਸਾਰੇ ਵੇਰਵੇ ਭੇਜ ਦਿਓ, ਫਿਰ ਸਹਾਇਕ ਨੇ ਹੈਰਾਨੀ ਨਾਲ ਕਿਹਾ ਕਿ ਮੈਂ ਨੀਰਜ ਪਾਂਡੇ ਦਾ ਅਪਮਾਨ ਕਰਨ ਦੀ ਹਿੰਮਤ ਕਿਵੇਂ ਕੀਤੀ?
ਉਸਨੇ ਕਿਹਾ, ਉਸਨੂੰ ਮੇਰੀ ਕਾਰ ਦਾ ਨੰਬਰ ਤੇ ਸਭ ਕੁਝ ਪਤਾ ਹੈ। ਮੈਂ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੀ ਹਾਂ, ਉਸ ਲਈ ਮੈਨੂੰ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ ਹੈ। ਇਹ ਸਭ ਇਸ ਲਈ ਕਿਉਂਕਿ ਮੈਂ ਕਾਗਜ਼ਾਂ ਅਤੇ ਵੇਰਵਿਆਂ ਤੋਂ ਬਿਨਾਂ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h