ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੇ ਫਸਲ ਖ੍ਰੀਦ ‘ਚ ਦੇਰੀ ਦੇ ਵਿਰੋਧ ‘ਚ ਸ਼ਨੀਵਾਰ ਨੂੰ ਵਿਧਾਇਕਾਂ-ਸਾਂਸਦਾਂ ਦੀ ਰਿਹਾਇਸ਼ ‘ਤੇ ਪ੍ਰਦਰਸ਼ਨ ਸ਼ੁਰੂ ਕੀਤਾ।ਪੰਚਕੁਲਾ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ।ਕਿਸਾਨ ਝੋਨੇ ਨਾਲ ਭਰੀਆਂ ਟ੍ਰਾਲੀਆਂ ‘ਚ ਬੀਜੇਪੀ ਨੇਤਾ ਗਿਆਨ ਚੰਦ ਗੁਪਤਾ ਦੇ ਘਰ ਦਾ ਘਿਰਾਉ ਕਰਨ ਪਹੁੰਚੇ ਸਨ।
ਉਨਾਂ੍ਹ ਨੂੰ ਰੋਕਣ ਦਾ ਯਤਨ ਕੀਤਾ ਤਾਂ ਕਿਸਾਨ ਬੈਰੀਕੇਡ ਤੋੜਕੇ ਲਗਾਤਾਰ ਅੱਗੇ ਵਧਦੇ ਰਹੇ।ਇਸ ਤੋਂ ਬਾਅਦ ਪੁਲਿਸ ਨੇ ਬਲ ਪ੍ਰਯੋਗ ਕੀਤਾ ਅਤੇ ਕੁਝ ਕਿਸਾਨਾਂ ਨੂੰ ਹਿਰਾਸਤ ‘ਚ ਲੈ ਕੇ ਥਾਣੇ ਲੈ ਜਾਇਆ ਗਿਆ ਹੈ।ਦੇਜੇ ਪਾਸੇ ਕਰਨਾਲ ‘ਚ ਕਿਸਾਨਾਂ ਨੇ ਦੁਪਹਿਰ 12:30 ਵਜੇ ਸੀਐਮ ਰਿਹਾਇਸ਼ ਦਾ ਘਿਰਾਉ ਕੀਤਾ।ਇਸ ਦੌਰਾਨ ਸੁਰੱਖਿਆ ਬਲਾਂ ਅਤੇ ਕਿਸਾਨਾਂ ‘ਚ ਝੜਪ ਹੋਈ।ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਤਾਂ ਪੁਲਿਸ ਨੇ ਉਨਾਂ੍ਹ ‘ਤੇ ਵਾਟਰ ਕੈਨਨ ਛੱਡੇ ਗਏ।
ਕਿਸਾਨ ਮੁੱਖ ਮੰਤਰੀ ਰਿਹਾਇਸ਼ ਦੇ ਸਾਹਮਣੇ ਸੜਕ ‘ਤੇ ਦਰੀਆਂ ਵਿਛਾ ਕੇ ਪ੍ਰਦਰਸ਼ਨ ਕਰਨ ਬੈਠ ਗਏ।ਕਿਸਾਨਾਂ ਨੇ ਦੋਵਾਂ ਸੂਬਿਆਂ ਦੇ ਉਪ-ਮੁੱਖ ਮੰਤਰੀਆਂ ਦੀ ਰਿਹਾਇਸ਼ ਵੀ ਘੇਰੀ।ਦੂਜੇ ਪਾਸੇ ਮੁਖ ਮੰਤਰੀ ਮਨੋਹਰ ਲਾਲ ਨੇ ਮਸਲੇ ਨੂੰ ਹੱਲ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।ਮੁੱਖ ਮੰਤਰੀ ਅਤੇ ਖੇਤੀ ਮੰਤਰੀ ਜੇਪੀ ਦਲਾਲ ਇਸ ਮਾਮਲੇ ਦਾ ਹੱਲ ਕਰਨ ਲਈ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ ਲਈ ਦਿੱਲੀ ਰਵਾਨਾ ਹੋ ਗਏ ਹਨ।ਸੀਐਮ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਵਿਕਰੀ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਣ ਦੇਣਗੇ।