CBSE 10th, 12th Result 2023: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 2023 ਦੇ ਨਤੀਜੇ ਉਨ੍ਹਾਂ ਦੀਆਂ ਅਧਿਕਾਰਤ ਨਤੀਜੇ ਵੈੱਬਸਾਈਟਾਂ ‘ਤੇ ਘੋਸ਼ਿਤ ਕਰੇਗਾ। ਇਸ ਤੋਂ ਇਲਾਵਾ ਸੀਬੀਐਸਈ ਦੇ ਨਤੀਜੇ ਡਿਜੀਲੌਕਰ ਅਤੇ ਹੋਰ ਵੈੱਬਸਾਈਟਾਂ ‘ਤੇ ਵੀ ਉਪਲਬਧ ਹੋਣਗੇ।
ਵਿਦਿਆਰਥੀ ਰੋਲ ਨੰਬਰ, ਸਕੂਲ ਨੰਬਰ, ਜਨਮ ਮਿਤੀ ਅਤੇ ਐਡਮਿਟ ਕਾਰਡ ਆਈਡੀ ਦੀ ਵਰਤੋਂ ਕਰਕੇ ਇਸਨੂੰ ਚੈੱਕ ਕਰ ਸਕਦੇ ਹਨ। ਪਿਛਲੇ ਸਾਲ ਦੀ ਤਰ੍ਹਾਂ, ਸੀਬੀਐਸਈ ਤੋਂ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੁਝ ਘੰਟਿਆਂ ਦੇ ਅੰਦਰ ਹੀ ਕੀਤੇ ਜਾਣ ਦੀ ਉਮੀਦ ਹੈ। ਨਤੀਜੇ ਦੀ ਮਿਤੀ ਤੇ ਸਮਾਂ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ।
ਸੀਬੀਐਸਈ ਕਲਾਸ 10, 12 ਬੋਰਡ ਪ੍ਰੀਖਿਆ 2023 14 ਫਰਵਰੀ ਤੋਂ ਸ਼ੁਰੂ ਹੋ ਗਈ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 21 ਮਾਰਚ ਨੂੰ ਸਮਾਪਤ ਹੋਈਆਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 5 ਅਪ੍ਰੈਲ ਤੱਕ ਚੱਲੀਆਂ। ਇਸ ਸਾਲ 10ਵੀਂ ਅਤੇ 12ਵੀਂ ਜਮਾਤ ਲਈ ਕੁੱਲ 39 ਲੱਖ (38,83,710) ਯੋਗ ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ 21 ਲੱਖ ਤੋਂ ਵੱਧ (21,86,940) ਅਤੇ 12ਵੀਂ ਜਮਾਤ ਦੇ ਲਗਭਗ 17 ਲੱਖ (16,96,770) ਵਿਦਿਆਰਥੀ ਬੋਰਡ ਦੀ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਸਨ।
ਇਨ੍ਹਾਂ ਵੈੱਬਸਾਈਟਾਂ ਤੋਂ ਚੈੱਕ ਕਰ ਸਕੋਗੇ ਨਤੀਜੇ
ਜਾਣੋ ਨਤੀਜਾ ਕਦੋਂ ਆ ਸਕਦਾ ਹੈ?
ਸੀਬੀਐਸਈ ਵਲੋਂ ਨਤੀਜਿਆਂ ਦੀ ਮਿਤੀ ਅਤੇ ਸਮੇਂ ਦਾ ਐਲਾਨ ਫਿਲਹਾਲ ਅਧਿਕਾਰਤ ਵੈੱਬਸਾਈਟ ‘ਤੇ ਨਹੀਂ ਕੀਤਾ ਗਿਆ। ਪਰ CBSE ਸੂਤਰਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿੱਚ ਨਤੀਜੇ ਜਾਰੀ ਕੀਤੇ ਜਾਣਗੇ। ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ਦੀਆਂ ਤਰੀਕਾਂ ਸੀਬੀਐਸਈ ਵਲੋਂ ਆਪਣੀ ਅਧਿਕਾਰਤ ਵੈਬਸਾਈਟ, ਟਵਿੱਟਰ ਹੈਂਡਲ ਤੇ ਹੋਰ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀਆਂ ਜਾਣਗੀਆਂ।
CBSE 10th, 12th Result 2023: ਇਨ੍ਹਾਂ ਸਟੈਪਸ ਨੂੰ ਫੋਲੋ ਕਰ ਚੈੱਕ ਕਰ ਸਕਦੇ ਨਤੀਜੇ
- CBSE ਬੋਰਡ ਦੀ ਵੈੱਬਸਾਈਟ results.cbse.nic.in ਅਤੇ cbseresuts.nic.in ‘ਤੇ ਜਾਓ।
- ਫਿਰ CBSE 10ਵੀਂ ਅਤੇ 12ਵੀਂ ਦੇ ਨਤੀਜੇ ਦੇ ਲਿੰਕ ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਰੋਲ ਨੰਬਰ ਅਤੇ ਰੋਲ ਕੋਡ ਦਰਜ ਕਰੋ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
- ਹੁਣ ਵਿਦਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h