ਸ਼ੁੱਕਰਵਾਰ, ਅਕਤੂਬਰ 3, 2025 10:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਨਰਮੇ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇਣ ‘ਚ ਨਾਕਾਮ ਰਹੀ ਕਾਂਗਰਸ ਸਰਕਾਰ- ਅਕਾਲੀ ਦਲ

by propunjabtv
ਅਕਤੂਬਰ 3, 2021
in ਦੇਸ਼, ਪੰਜਾਬ, ਰਾਜਨੀਤੀ
0

ਪੰਜਾਬ ਵਿਚ ਕਿਸਾਨਾਂ ਦੀ ਨਰਮੇ ਦੀ ਫਸਲ ‘ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਣ ਕਈ ਏਕੜ ਫਸਲ ਨੁਕਸਾਨੀ ਗਈ ਹੈ। ਜਿਸ ਨੂੰ ਦੇਖਣ ਲਈ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦੌਰਾ ਵੀ ਕੀਤਾ ਗਿਆ ਸੀ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਭਾਰੀ ਘਾਟੇ ਝੱਲਣ ਵਾਲੇ ਕਪਾਹ ਪੱਟੀ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਨਾਕਾਮ ਰਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਦੇ ਕਿਸਾਨਾਂ ਨਾਲ ਵਾਅਦੇ ਪੁਗਾਉਣ ਤੋਂ ਇਨਕਾਰ ਹੋਣ ਦੇ ਰਵੱਈਏ ਕਾਰਨ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਪਿਛਲੇ 4 ਦਿਨਾਂ ਵਿਚ 5 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ।

ਸ਼੍ਰੋਮਣੀ ਅਕਾਲੀ ਦਲ  ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦ ਸਿੰਘ ਰੰਧਾਵਾ  ਨੇ ਗੁਲਾਬੀ ਸੁੰਡੀ  ਨਾਲ ਹੋਏ ਫਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਪਾਹ ਪੱਟੀ  ਦੇ ਦੌਰੇ ਸਮੇਂ ਡਰਾਮੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਨਾ ਤਾਂ ਸਰਕਾਰ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਕੀਤੀ ਤੇ ਨਾ ਹੀ ਇਸਨੇ ਫਸਲ ਤਬਾਹ ਹੋਣ ਨਾਲ ਭਾਰੀ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਕੋਈ ਤੁਰੰਤ ਰਾਹਤ ਪ੍ਰਦਾਨ ਕੀਤੀ।

ਸਿਕੰਦਰ ਸਿੰਘ ਮਲੂਕਾ  ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਨਾਲ ਹਜ਼ਾਰਾਂ ਏਕੜ ਕਪਾਹ ਦੀ ਫਸਲ ਤਬਾਹ ਹੋ ਗਈ। ਉਨ੍ਹਾਂ ਕਿਹਾ ਕਿ ਮਾਯੂਸ ਕਿਸਾਨ ਖੁਦਕੁਸ਼ੀ ਦੇ ਰਾਹ ਪੈ ਗਏ ਹਨ ਕਿਉਂਕਿ ਕਾਂਗਰਸ ਸਰਕਾਰ  ਆਪਣੀ ਅੰਦਰੂਨੀ ਲੜਾਈ ਵਿਚ ਰੁੱਝੀ ਹੋਈ ਹੈ ਤੇ ਉਸ ਕੋਲ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਮਾਂ ਨਹੀਂ ਹੈ।

ਉਨ੍ਹਾਂ ਕਿਹਾ ਕਿ ਸੈਂਕੜੇ ਏਕੜ ਕੀਟਨਾਸ਼ਕ ਛਿੜਕਣ ਦੇ ਬਾਵਜੂਦ ਕਿਸਾਨਾਂ ਨੁੰ ਬਿਮਾਰੀ ਤੋਂ ਮੁਕਤੀ ਨਹੀਂ ਮਿਲੀ ਤੇ ਸਰਕਾਰ ਉਨ੍ਹਾਂ ਦੀ ਰਾਹਤ ਵਿਚ ਨਹੀਂ ਬਹੁੜੀ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਸਰਕਾਰ ਉਨ੍ਹਾਂ ਖਿਲਾਫ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ, ਜਿਨ੍ਹਾਂ ਨੇ ਕਿਸਾਨਾਂ ਨੂੰ ਨਕਲੀ ਬੀਜ ਪ੍ਰਦਾਨ ਕੀਤੇ। ਉਨ੍ਹਾਂ ਨੇ ਸਰਕਾਰ ਨੁੰ ਅਪੀਲ ਕੀਤੀ ਕਿ ਉਸ ਮਾਮਲੇ ਵਿਚ ਤੁਰੰਤ ਕਾਰਵਾਈ ਕਰੇ ਤਾਂ ਜੋ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ ਕਿਉਂਕਿ ਭਾਰੀ ਘਾਟਿਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਗਏ ਹਨ ਤੇ ਵੱਡੀ ਪੱਧਰ ‘ਤੇ ਖੁਦਕੁਸ਼ੀਆਂ ਦਾ ਦੌਰ ਮੁੜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਲੰਬਾ ਸਮਾਂ ਪਹਿਲਾਂ ਚੌਕਸ ਕੀਤਾ ਸੀ ਪਰ ਚੰਨੀ ਸਰਕਾਰ ਸਮੇਂ ਸਿਰ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ।

Tags: compensatecongresscotton cropfailsShromni akali dal
Share206Tweet129Share52

Related Posts

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਰਿਆਣਾ ਦੌਰਾ, ਰੋਹਤਕ ਅਤੇ ਕੁਰੂਕਸ਼ੇਤਰ ਨੂੰ ਦੇਣਗੇ ਇਹ ਤੋਹਫ਼ਾ

ਅਕਤੂਬਰ 3, 2025

ਜ਼ੀਰੋ ਬਰਨਿੰਗ, ਦੁੱਗਣੀ ਕਮਾਈ! ਮਾਨ ਸਰਕਾਰ ਦਾ ਐਕਸ਼ਨ ਪਲਾਨ 2025!

ਅਕਤੂਬਰ 3, 2025

ਪੰਜਾਬ ਬਣਿਆ ਗਲੋਬਲ ਨਿਵੇਸ਼ ਕੇਂਦਰ ! ਅੰਤਰਰਾਸ਼ਟਰੀ ਕੰਪਨੀਆਂ ਦਾ ਵਧਿਆ ਵਿਸ਼ਵਾਸ

ਅਕਤੂਬਰ 3, 2025

ਵਾਂਗਚੁਕ ਦੀ ਪਤਨੀ ਨੇ ਕੀਤਾ ਸਵਾਲ, ਕਿਹਾ – ਕੀ ਸੱਚਮੁੱਚ ਭਾਰਤ ਆਜ਼ਾਦ ਹੈ; ਲੇਹ ਹਿੰ/ਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ

ਅਕਤੂਬਰ 2, 2025

‘ਮੇਰਾ ਘਰ, ਮੇਰਾ ਮਾਣ’ ਯੋਜਨਾ ਦੀ ਸ਼ੁਰੂਆਤ: ਪੰਜਾਬ ਸਰਕਾਰ ਨੇ ਲਾਲ ਲਕੀਰ ਵਾਲੀ ਜ਼ਮੀਨ ’ਤੇ ਦਿੱਤਾ ਮਾਲਕੀ ਹੱਕ

ਅਕਤੂਬਰ 2, 2025

ਬਰੇਲੀ ‘ਚ ਸ਼ੁੱਕਰਵਾਰ ਦੀ ਨਮਾਜ਼ ਸਬੰਧੀ ਅਲਰਟ… ਇੰਟਰਨੈੱਟ ਸੇਵਾਵਾਂ ਦੋ ਦਿਨਾਂ ਲਈ ਮੁਅੱਤਲ; ਸ਼ਹਿਰ ਵਿੱਚ ਸਖ਼ਤ ਸੁਰੱਖਿਆ

ਅਕਤੂਬਰ 2, 2025
Load More

Recent News

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਰਿਆਣਾ ਦੌਰਾ, ਰੋਹਤਕ ਅਤੇ ਕੁਰੂਕਸ਼ੇਤਰ ਨੂੰ ਦੇਣਗੇ ਇਹ ਤੋਹਫ਼ਾ

ਅਕਤੂਬਰ 3, 2025

ਮਾਮੂਲੀ ਦਿਲ ਦਾ ਦੌਰਾ ਕੀ ਹੁੰਦਾ ਹੈ ? ਜਾਣੋ ਇਹ ਕਿੰਨਾ ਖ਼ਤਰਨਾਕ ਹੈ ਅਤੇ ਇਸਦੇ ਸ਼ੁਰੂਆਤੀ ਲੱਛਣ

ਅਕਤੂਬਰ 3, 2025

ਭਗਵੰਤ ਮਾਨ ਸਰਕਾਰ ਦੀ ਪੇਂਡੂ ਹੁਨਰ ਅਤੇ ਮਹਿਲਾ ਸਸ਼ਕਤੀਕਰਨ ਲਈ ਨਵੀਂ ਸ਼ੁਰੂਆਤ; ‘ਪਹਿਲ ਮਾਰਟ’ ਨਾਲ ਪਿੰਡਾਂ ਦੀਆਂ ਔਰਤਾਂ ਬਣਨਗੀਆਂ ਆਤਮ-ਨਿਰਭਰ

ਅਕਤੂਬਰ 3, 2025

ਜ਼ੀਰੋ ਬਰਨਿੰਗ, ਦੁੱਗਣੀ ਕਮਾਈ! ਮਾਨ ਸਰਕਾਰ ਦਾ ਐਕਸ਼ਨ ਪਲਾਨ 2025!

ਅਕਤੂਬਰ 3, 2025

ਪੰਜਾਬ ਬਣਿਆ ਗਲੋਬਲ ਨਿਵੇਸ਼ ਕੇਂਦਰ ! ਅੰਤਰਰਾਸ਼ਟਰੀ ਕੰਪਨੀਆਂ ਦਾ ਵਧਿਆ ਵਿਸ਼ਵਾਸ

ਅਕਤੂਬਰ 3, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.