Audi Cars in India: ਹਰ ਕੋਈ ਜਾਣਦਾ ਹੈ ਕਿ ਭਾਰਤੀ ਬਾਜ਼ਾਰ ‘ਚ SUV ਕਾਰਾਂ ਦੀ ਮੰਗ ਵਧੀ ਹੈ। ਪਰ ਕਾਰ ਬਾਜ਼ਾਰ ‘ਚ ਲੋਕ ਲਗਜ਼ਰੀ ਕਾਰ ਔਡੀ ਨੂੰ ਕਾਫੀ ਪਸੰਦ ਕਰਦੇ ਹਨ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2022 ਦੇ ਮੁਕਾਬਲੇ 2023 ਦੀ ਤਿਮਾਹੀ ‘ਚ ਔਡੀ ਕਾਰਾਂ ਦੀ ਵਿਕਰੀ ‘ਚ ਦੁੱਗਣਾ ਵਾਧਾ ਹੋਇਆ ਹੈ।
SUV ਸੈਗਮੈਂਟ ‘ਚ ਸਭ ਤੋਂ ਮਜ਼ਬੂਤ ਪੋਰਟਫੋਲੀਓ
ਜਾਣਕਾਰੀ ਮੁਤਾਬਕ ਸਾਲ 2022 ‘ਚ ਜਨਵਰੀ ਤੋਂ ਮਾਰਚ ਵਿਚਾਲੇ ਕੰਪਨੀ ਨੇ ਕੁੱਲ 862 ਯੂਨਿਟਸ ਵੇਚੇ ਸੀ। ਇਸ ਦੇ ਨਾਲ ਹੀ ਸਾਲ 2023 ‘ਚ ਜਨਵਰੀ ਤੋਂ ਮਾਰਚ ਵਿਚਾਲੇ ਕੰਪਨੀ ਨੇ ਕੁੱਲ 1950 ਯੂਨਿਟਸ ਵੇਚੇ। ਔਡੀ ਇੰਡੀਆ ਮੁਤਾਬਕ, ਔਡੀ ਦੇ ਆਪਣੇ ਲਾਈਨਅੱਪ ਵਿੱਚ 16 ਮਾਡਲ ਹਨ ਤੇ SUV ਹਿੱਸੇ ਵਿੱਚ ਸਭ ਤੋਂ ਮਜ਼ਬੂਤ ਪੋਰਟਫੋਲੀਓ ਹੈ।
SUV ਦੀ ਵਿਕਰੀ 60 ਫੀਸਦੀ
ਕੰਪਨੀ ਮੁਤਾਬਕ, ਇਕੱਲੇ SUV ਦੀ ਵਿਕਰੀ ਉਨ੍ਹਾਂ ਦੀ ਕੁੱਲ ਵਿਕਰੀ ਦਾ 60 ਫੀਸਦੀ ਹੈ। Audi Q3 ਤੇ Audi Q3 ਸਪੋਰਟਬੈਕ ਦੇਸ਼ ਵਿੱਚ ਸਭ ਤੋਂ ਵੱਧ ਮੰਗੀ ਜਾਂਦੀ ਹੈ। ਕੰਪਨੀ ਦੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ 25 ਆਊਟਲੇਟ ਹਨ। ਕੰਪਨੀ ਵਰਤਮਾਨ ਵਿੱਚ A4, A6, A8 L, Q3, Q3 Sportback, Q5, Q7, Q8, S5 Sportback, RS5 Sportback, RS Q8, e-tron 50, e-tron 55, e-tron Sportback 55, e-tron GT ਤੇ RS e-tron GT ਵੇਚਦੀ ਹੈ। ਭਾਰਤ ਵਿੱਚ ਜੀਟੀ ਅਤੇ ਆਰਐਸ ਈ-ਟ੍ਰੋਨ ਜੀਟੀ ਕਾਰਾਂ ਦੀ ਪੇਸ਼ਕਸ਼ ਕਰਦੇ ਹਨ।
MMI ਨੈਵੀਗੇਸ਼ਨ ਪਲੱਸ ਦੇ ਨਾਲ 10.1-ਇੰਚ ਟੱਚਸਕ੍ਰੀਨ
Audi Q3 ਸਪੋਰਟਬੈਕ ਪਾਰਕਿੰਗ ਲਈ ਰਿਵਰਸ ਕੈਮਰਾ, ਪਾਵਰ ਹੀਟਿਡ-ਪਾਵਰ ਫੋਲਡਿੰਗ ਅਤੇ ਅਡਜੱਸਟੇਬਲ ਬਾਹਰੀ ਮਿਰਰ, ਆਟੋ ਡਿਮਿੰਗ ਮਿਰਰ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ। ਇਸ ‘ਚ 5 ਸਪੋਕ ਅਲਾਏ ਵ੍ਹੀਲ, ਪੈਨੋਰਾਮਿਕ ਗਲਾਸ ਸਨਰੂਫ, LED ਹੈੱਡਲੈਂਪਸ ਹਨ।
ਕਾਰ ਵਿੱਚ MMI ਨੇਵੀਗੇਸ਼ਨ ਪਲੱਸ, ਔਡੀ ਵਰਚੁਅਲ ਕਾਕਪਿਟ ਪਲੱਸ, 10 ਸਪੀਕਰਾਂ ਦੇ ਨਾਲ ਛੇ-ਚੈਨਲ ਐਂਪਲੀਫਾਇਰ ਸਾਊਂਡ ਸਿਸਟਮ, ਵਾਇਰਲੈੱਸ ਚਾਰਜਿੰਗ ਸਿਸਟਮ, ਔਡੀ ਸਮਾਰਟਫੋਨ ਇੰਟਰਫੇਸ, ਡਬਲ ਜ਼ੋਨ ਕਲਾਈਮੇਟ ਕੰਟਰੋਲ ਸਿਸਟਮ ਦੇ ਨਾਲ 10.1-ਇੰਚ ਦੀ ਟੱਚਸਕਰੀਨ ਹੈ। ਇਸ ਲਗਜ਼ਰੀ ਕਾਰ ਦੀ ਕੀਮਤ 51.43 ਲੱਖ ਰੁਪਏ ਐਕਸ-ਸ਼ੋਰੂਮ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h