Rapper Badshah On Love Life: ਰੈਪਰ ਬਾਦਸ਼ਾਹ (Badshah) ਕਿਸੇ ਵੱਖਰੀ ਪਛਾਣ ਦਾ ਮੋਹਤਾਜ ਨਹੀਂ ਹਨ। ਖਾਸ ਗੱਲ ਇਹ ਹੈ ਕਿ ਰੈਪਰ ਬਾਦਸ਼ਾਹ ਬਾਲੀਵੁੱਡ ਹੀ ਨਹੀਂ ਸਗੋ ਪਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਵੀ ਆਪਣੀ ਵੱਖਰੀ ਪਛਾਣ ਰੱਖਦੇ ਹਨ।
ਉਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਦੁਨੀਆਂ ਭਰ ਵਿੱਚ ਨਾਂ ਕਮਾਇਆ ਹੈ। ਬਾਦਸ਼ਾਹ ਉਨ੍ਹਾਂ ਰੈਪਰਾਂ ਵਿੱਚ ਸ਼ਾਮਲ ਹਨ, ਜੋ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਰਹੇ। ਅੱਜ ਅਸੀ ਤੁਹਾਨੂੰ ਇੱਕ ਅਜਿਹਾ ਵੀਡੀਓ ਦਿਖਾਉਂ ਜਾ ਰਹੇ ਹਾਂ, ਜਿਸ ਵਿੱਚ ਰੈਪਰ ਬਾਦਸ਼ਾਹ ਪਿਆਰ ਵਿੱਚ ਮੂਵ ਓਨ ਹੋਣ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ…
View this post on Instagram
ਦਰਅਸਲ, ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਰੈਪਰ ਬਾਦਸ਼ਾਹ ਦੇ ਇੱਕ ਸਟੇਜ ਸ਼ੋਅ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਰੈਪਰ ਆਪਣੇ ਟੁੱਟੇ ਦਿਲ ਦਾ ਹਾਲ ਬਿਆਨ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਬਾਦਸ਼ਾਹ ਕਹਿੰਦੇ ਹਨ ਕਿ ਬ੍ਰੇਕਅਪ ਹੋਇਆ ਹੈ ਮੇਰਾ… ਮੈਂ ਸੱਚ ਦੱਸ ਰਿਹਾ ਹਾਂ, ਮੈਂ ਝੂਠ ਕਿਉਂ ਬੋਲਾ, ਹਰ ਜਗ੍ਹਾ ਤੋਂ ਬਲੋਕ ਕਰ ਦਿੱਤਾ ਉਹਨੇ। ਕੀ ਕਹਿ ਰਹੇ ਹੋ ਪਾਜ਼ੀ ਮੂਵ ਓਨ…ਲਾਈਨ ਲਿਖੀ ਸੀ ਮੈਂ ਇੱਕ… ਲਾਈਟੇ ਬੰਦ ਟੀ ਔਨ ਨਹੀਂ ਹੋਤਾ, ਮੈਂ ਹਮਾਰੇ ਕਮਰੇਂ ਮੈਂ ਨਹੀਂ ਸੋਤਾ…ਮੈਂ ਹੂੰ ਓਲਡ ਸਕੂਲ ਮੁਝਸੇ ਮੂਵ ਓਨ ਨਹੀਂ ਹੋਤਾ….
ਵਰਕਫਰੰਟ ਦੀ ਗੱਲ ਕਰਿਏ ਤਾਂ ਬਾਦਸ਼ਾਹ ਆਪਣੇ ਗੀਤਾਂ ਨੂੰ ਲੈ ਲਗਾਤਾਰ ਚਰਚਾ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਬਾਦਸ਼ਾਹ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਵੀ ਦਰਸ਼ਕਾਂ ਵਿੱਚ ਬਣੇ ਰਹੇ।
ਦਰਅਸਲ, ਰੈਪਰ ਦਾ ਨਾਂ ਪੰਜਾਬੀ ਅਦਾਕਾਰਾ ਅਤੇ ਮਾੱਡਲ ਈਸ਼ਾ ਰਿਖੀ ਨਾਲ ਜੋੜਿਆ ਗਿਆ। ਖਬਰਾਂ ਮੁਤਾਬਕ ਦੋਵੇਂ ਇੱਕ- ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਸੀ। ਬਾਦਸ਼ਾਹ ਅਤੇ ਈਸ਼ਾ ਦਾ ਨਾਂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਲਾਈਮਲਾਈਟ ਦਾ ਹਿੱਸਾ ਬਣਿਆ ਰਿਹਾ।
ਹਾਲਾਂਕਿ ਬਾਅਦ ਵਿੱਚ ਰੈਪਰ ਨੇ ਇੱਕ ਬਿਆਨ ਜਾਰੀ ਕਰ ਵਿਆਹ ਦੀਆਂ ਖਬਰਾਂ ਉੱਪਰ ਵਿਰਾਮ ਲਗਾ ਦਿੱਤਾ।