Garlic Peel Health Benefits: ਲਸਣ ਸਾਡੀ ਰਸੋਈ ਦਾ ਅਹਿਮ ਹਿੱਸਾ ਹੈ, ਇਸ ਤੋਂ ਬਿਨਾਂ ਕਈ ਪਕਵਾਨਾਂ ਦਾ ਸਵਾਦ ਚੰਗਾ ਨਹੀਂ ਲੱਗਦਾ। ਲਸਣ ਦੀ ਵਰਤੋਂ ਕਰਨ ਲਈ ਅਸੀਂ ਇਸ ਦਾ ਛਿਲਕਾ ਜ਼ਰੂਰ ਕੱਢਦੇ ਹਾਂ ਪਰ ਇਸ ਨੂੰ ਬੇਕਾਰ ਸਮਝਦੇ ਹੋਏ ਇਸ ਨੂੰ ਡਸਟਬਿਨ ‘ਚ ਸੁੱਟ ਦਿੰਦੇ ਹਾਂ ਪਰ ਜੇਕਰ ਤੁਸੀਂ ਇਨ੍ਹਾਂ ਛਿਲਕਿਆਂ ਦੇ ਫਾਇਦੇ ਜਾਣਦੇ ਹੋ ਤਾਂ ਸ਼ਾਇਦ ਤੁਸੀਂ ਅਜਿਹਾ ਕਦੇ ਨਹੀਂ ਕਰੋਗੇ। ਇਹ ਤੁਹਾਡੇ ਸਰੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੋ ਸਕਦਾ ਹੈ, ਜਿਸ ਬਾਰੇ ਤੁਹਾਨੂੰ ਜਾਣਨ ਦੀ ਲੋੜ ਹੈ। ਆਓ ਜਾਣਦੇ ਹਾਂ ਇਨ੍ਹਾਂ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਲਸਣ ਦੇ ਛਿਲਕਿਆਂ ਦੇ ਫਾਇਦੇ
ਲਸਣ ਦੇ ਛਿਲਕੇ ਐਂਟੀ-ਵਾਇਰਲ, ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਛਿਲਕਿਆਂ ਨੂੰ ਸਬਜ਼ੀਆਂ ਅਤੇ ਸੂਪ ਵਿੱਚ ਮਿਲਾ ਕੇ ਪਕਾਇਆ ਜਾ ਸਕਦਾ ਹੈ, ਜਿਸ ਨਾਲ ਭੋਜਨ ਦਾ ਪੌਸ਼ਟਿਕ ਮੁੱਲ ਵਧਦਾ ਹੈ।
– ਲਸਣ ਦੇ ਛਿਲਕਿਆਂ ‘ਚ ਐਂਟੀ-ਫੰਗਲ ਗੁਣ ਹੋਣ ਕਾਰਨ ਇਹ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਬਣ ਜਾਂਦੇ ਹਨ, ਇਸ ਲਈ ਇਹ ਖੁਜਲੀ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਲਈ ਤੁਹਾਨੂੰ ਲਸਣ ਅਤੇ ਇਸ ਦੇ ਛਿਲਕੇ ਵਾਲੇ ਪਾਣੀ ਨੂੰ ਪ੍ਰਭਾਵਿਤ ਥਾਵਾਂ ‘ਤੇ ਲਗਾਉਣਾ ਹੋਵੇਗਾ। ਇਸ ਨਾਲ ਪਿੰਪਲਸ ਤੋਂ ਵੀ ਛੁਟਕਾਰਾ ਮਿਲਦਾ ਹੈ।
ਲਸਣ ਦੇ ਛਿਲਕੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਜੇਕਰ ਤੁਹਾਡੇ ਸਿਰ ‘ਚ ਡੈਂਡਰਫ ਦੀ ਸਮੱਸਿਆ ਹੈ ਤਾਂ ਵਾਲਾਂ ‘ਚ ਲਸਣ ਦੇ ਛਿਲਕੇ ਦਾ ਪਾਣੀ ਜਾਂ ਪੇਸਟ ਲਗਾਓ, ਇਸ ਨਾਲ ਡੈਂਡਰਫ ਅਤੇ ਜੂੰਆਂ ਦੂਰ ਹੋ ਜਾਣਗੀਆਂ। ਤੁਸੀਂ ਚਾਹੋ ਤਾਂ ਲਸਣ ਦੇ ਛਿਲਕਿਆਂ ਦੇ ਪਾਣੀ ਨੂੰ ਉਬਾਲ ਕੇ ਆਪਣੇ ਵਾਲਾਂ ‘ਤੇ ਲਗਾ ਸਕਦੇ ਹੋ।
ਜੇਕਰ ਤੁਹਾਨੂੰ ਅਸਥਮਾ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ ਲਸਣ ਦੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਫਿਰ ਇਸ ‘ਚ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰੋ। ਇਸ ਨਾਲ ਬੀਮਾਰੀ ਤੋਂ ਰਾਹਤ ਮਿਲੇਗੀ।
– ਲਸਣ ਦੇ ਛਿਲਕੇ ਨਾਲ ਪੈਰਾਂ ਦੀ ਸੋਜ ਵੀ ਘੱਟ ਹੁੰਦੀ ਹੈ। ਇਸ ਦੇ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ‘ਚ ਉਬਾਲੋ ਅਤੇ ਪੈਰਾਂ ਨੂੰ ਇਸ ‘ਚ ਡੁਬੋ ਲਓ। ਇਸ ਨਾਲ ਜਲਦੀ ਹੀ ਰਾਹਤ ਮਿਲੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h