Gurdaspur News: ਇੱਕ ਤਾਂ ਪਹਿਲਾਂ ਹੀ ਕਿਸਾਨ ਨੂੰ ਕੁਦਰਤੀ ਮਾਰ ਝਲਣੀ ਪੈ ਰਹੀ ਹੈ। ਸੂਬੇ ‘ਚ ਹੋਈ ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ਫਸਲ ਤਬਾਹ ਹੋ ਗਈ। ਇਸ ਸਦਮੇ ਨਾਲ ਕਿਸਾਨਾਂ ਨੂੰ ਰਹਾਤ ਮਿਲਣੀ ਕੁਝ ਮੁਸ਼ਕਿਲ ਹੈ।
ਅਜਿਹੇ ‘ਚ ਹੁਣ ਗੁਰਦਾਸਪੁਰ ਦੇ ਇੱਕ ਕਿਸਾਨ ਨੂੰ ਵੱਡਾ ਸਦਮਾ ਲੱਗਿਆ। ਦੱਸ ਦਈਏ ਕਿ ਇੱਕ ਕਿਸਾਨ ਦੀ ਪੱਕੀ ਫਸਲ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਤਬਾਹ ਹੋ ਗਈ। ਜ਼ਿਲ੍ਹਾ ਗੁਰਦਾਸਪੁਰ ‘ਚ ਬਿਜਲੀ ਵਿਭਾਗ ਦੀ ਗਲਤੀ ਕਾਰਨ ਇੱਕ ਕਿਸਾਨ ਦੀ ਫਸਲ ਨੂੰ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰ ਨੂੰ ਠੀਕ ਕੀਤਾ ਜਾਵੇ ਕਿਉਂਕਿ ਉਸ ਚੋਂ ਅੱਗ ਨਿਕਲਦੀ ਹੈ।
ਕਿਸਾਨ ਨੇ ਦੱਸਿਆ ਕਿ ਵਾਰ-ਵਾਰ ਕਹੇ ਜਾਣ ਮਗਰੋਂ ਵੀ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੀ ਸ਼ਿਕਾਇਤ ਵਲ ਕੋਈ ਧਿਆਨ ਨਹੀਂ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਖੇਤ ਵਿੱਚ ਟਰਾਂਸਫਾਰਮਰ ਨੂੰ ਅੱਗ ਲੱਗ ਗਈ ਤਾਂ ਉਸ ਸਮੇਂ ਮੇਰੇ ਭਰਾ ਨੂੰ ਸਦਮਾ ਲੱਗ ਗਿਆ, ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਹੁਣ ਪੀੜਤ ਕਿਸਾਨ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਵਿਭਾਗ ਇਸ ਦੀ ਭਰਪਾਈ ਕਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿੰਡ ਮੁਸਤਾਬਾਦ ਹੈ ਜੋ ਗੁਰਦਾਸਪੁਰ ਵਿੱਚ ਪੈਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ‘ਚ ਦੋ ਥਾਵਾਂ ‘ਤੇ ਅੱਗ ਲੱਗੀ ਹੈ ਜਿਸ ਕਰਕੇ ਸਾਰੀ ਫਸਲ ਤਬਾਹ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h