IPL 2023 Playoffs And Final Schedule Announced: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਵਲੋਂ 21 ਅਪ੍ਰੈਲ ਦੀ ਸ਼ਾਮ ਨੂੰ ਆਈਪੀਐਲ ਦੇ 16ਵੇਂ ਪਲੇਆਫ ਅਤੇ ਫਾਈਨਲ ਮੈਚਾਂ ਦੀਆਂ ਤਰੀਕਾਂ ਬਾਰੇ ਸ਼ਡਿਊਲ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਇਸ ਸੀਜ਼ਨ ਦਾ ਪਹਿਲਾ ਕੁਆਲੀਫਾਇਰ 23 ਮਈ ਨੂੰ ਤੇ ਐਲੀਮੀਨੇਟਰ ਮੈਚ 24 ਮਈ ਨੂੰ ਚੇਨਈ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ, ਜਦਕਿ ਦੂਜਾ ਕੁਆਲੀਫਾਇਰ ਤੇ ਫਾਈਨਲ ਮੈਚ 26 ਅਤੇ 28 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਇਸ ਸੀਜ਼ਨ ਦੇ ਲੀਗ ਪੜਾਅ ਦੇ ਮੈਚ 21 ਮਈ ਨੂੰ ਖ਼ਤਮ ਹੋਣਗੇ। ਇਸ ਤੋਂ ਬਾਅਦ ਪਲੇਆਫ ਪੜਾਅ ਦੇ ਮੈਚ ਕਰਵਾਏ ਜਾਣਗੇ। 23 ਮਈ ਨੂੰ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਹੋਣ ਵਾਲੇ ਪਹਿਲੇ ਕੁਆਲੀਫਾਇਰ ‘ਚ ਅੰਕ ਸੂਚੀ ‘ਚ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ।
🚨 NEWS 🚨
BCCI Announces Schedule and Venue Details For #TATAIPL 2023 Playoffs And Final.
Details 🔽https://t.co/JBLIwpUZyf
— IndianPremierLeague (@IPL) April 21, 2023
ਇਸ ਤੋਂ ਬਾਅਦ 24 ਮਈ ਨੂੰ ਇਸ ਸੈਸ਼ਨ ਦਾ ਐਲੀਮੀਨੇਟਰ ਮੈਚ ਚੇਨਈ ਦੇ ਮੈਦਾਨ ‘ਤੇ ਹੀ ਅੰਕ ਸੂਚੀ ‘ਚ ਤੀਜੇ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਇਸ ਸੈਸ਼ਨ ਦਾ ਦੂਜਾ ਕੁਆਲੀਫਾਇਰ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ। ਇਸ ਮੈਚ ਵਿੱਚ ਪਹਿਲੇ ਕੁਆਲੀਫਾਇਰ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਅਤੇ ਐਲੀਮੀਨੇਟਰ ਮੈਚ ਜਿੱਤਣ ਵਾਲੀ ਟੀਮ ਵਿਚਕਾਰ ਮੈਚ ਖੇਡਿਆ ਜਾਵੇਗਾ।
ਆਈਪੀਐਲ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ 28 ਮਈ ਨੂੰ
ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ 28 ਮਈ ਨੂੰ ਹੋਵੇਗਾ। ਇਸ ਸੀਜ਼ਨ ਦਾ ਪਹਿਲਾ ਮੈਚ ਵੀ ਇਸ ਸਟੇਡੀਅਮ ‘ਚ ਖੇਡਿਆ ਜਾਵੇਗਾ, ਜਦਕਿ ਪਿਛਲੇ ਸੀਜ਼ਨ ਦਾ ਫਾਈਨਲ ਮੈਚ ਇੱਥੇ ਹੀ ਹੋਇਆ ਸੀ। ਇਸ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਕੁੱਲ 70 ਲੀਗ ਮੈਚ ਖੇਡੇ ਜਾਣੇ ਹਨ, ਜਿਸ ਵਿੱਚ ਹੁਣ ਤੱਕ ਕੁੱਲ 28 ਮੈਚ ਖੇਡੇ ਜਾ ਚੁੱਕੇ ਹਨ। ਇਸ ਤੋਂ ਬਾਅਦ ਪਲੇਆਫ ਮੈਚ ਕਰਵਾਏ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h