Long Trip Journey Tips: ਘਰ ਤੋਂ ਬਾਹਰ ਦੂਰ ਦੁਰੇਡੇ ਸਫ਼ਰ ‘ਤੇ ਜਾਣ ਲੱਗਿਆਂ ਕੁਝ ਗੱਲਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਕਾਰ ‘ਤੇ ਜਾ ਰਹੇ ਹੋ ਤਾਂ ਫਿਰ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਧਿਆਨ ਨਾਲ ਹਰ ਚੀਜ਼ ਨਾਲ ਲੈ ਕੇ ਚੱਲੋ।
ਗੱਡੀ ਦੇ ਪੇਪਰ ਨਾਲ ਰੱਖੋ: ਬਾਹਰ ਜਾਂਦੇ ਸਮੇਂ ਆਪਣੀ ਗੱਡੀ ਦੇ ਸਾਰੇ ਪੇਪਰ ਨਾਲ ਜ਼ਰੂਰ ਰੱਖੋ। ਅਕਸਰ ਸੂਬੇ ਤੋਂ ਬਾਹਰ ਬਾਰਡਰ ‘ਤੇ ਗੱਡੀ ਚੈੱਕ ਕੀਤੀ ਜਾਂਦੀ ਹੈ। ਅਜਿਹੇ ‘ਚ ਜੇਕਰ ਪੇਪਰ ਪੂਰੇ ਨਾ ਹੋਏ ਤਾਂ ਚਲਾਨ ਕੱਟਿਆ ਜਾ ਸਕਦਾ ਹੈ। ਇਸ ਲਈ ਗੱਡੀ ਦੀ RC, ਲਾਇਸੈਂਸ, ਪੌਲਿਊਸ਼ਨ ਸਰਟੀਫਿਕੇਟ, ਇੰਸ਼ੋਰੈਂਸ ਦੇ ਪੇਪਰ ਨਾਲ ਰੱਖੋ।
ਵਾਧੂ ਚਾਬੀ: ਕਈ ਵਾਰ ਜਲਦਬਾਜ਼ੀ ‘ਚ ਕਾਰ ਦੀ ਚਾਬੀ ਅੰਦਰ ਹੀ ਰਹਿ ਜਾਂਦੀ ਹੈ ਜਿਸ ਕਾਰਨ ਘਰੋਂ ਦੂਰ ਪਰੇਸ਼ਾਨ ਹੋਣਾ ਪੈਂਦਾ ਹੈ। ਅਜਿਹੇ ‘ਚ ਇਕ ਵਾਧੂ ਚਾਬੀ ਆਪਣੇ ਕੋਲ ਰੱਖੋ।
ਅੱਗ ਬਝਾਊ ਯੰਤਰ: ਅੱਗ ਬਝਾਉਣ ਵਾਲਾ ਯੰਤਰ ਹਮੇਸ਼ਾਂ ਕਾਰ ‘ਚ ਰੱਖਣਾ ਚਾਹੀਦਾ ਹੈ। ਸਫ਼ਰ ਦੌਰਾਨ ਜੇਕਰ ਕਾਰ ‘ਚ ਅੱਗ ਲੱਗ ਜਾਵੇ ਤਾਂ ਉਸ ਵੇਲੇ ਇਹ ਮਦਦਗਾਰ ਸਾਬਤ ਹੋਵੇਗਾ।
ਜੰਪਰ ਕੇਬਲ: ਕਈ ਵਾਰ ਗਲਤੀ ਨਾਲ ਗੱਡੀ ਦੀਆਂ ਹੈੱਡਲਾਈਟਸ ਆਨ ਰਹਿ ਜਾਂਦੀਆਂ ਹਨ। ਜਿਸ ਕਾਰਨ ਬੈਟਰੀ ਡਾਊਨ ਹੋ ਜਾਂਦੀ ਹੈ ਤੇ ਗੱਡੀ ਸਟਾਰਟ ਨਹੀਂ ਹੁੰਦੀ। ਅਜਿਹੇ ‘ਚ ਜੰਪਰ ਕੇਬਲ ਦੀ ਮਦਦ ਨਾਲ ਕਿਸੇ ਵੀ ਕਾਰ ਦੀ ਬੈਟਰੀ ਨਾਲ ਆਪਣੀ ਕਾਰ ਦੀ ਬੈਟਰੀ ਨੂੰ ਥੋੜ੍ਹਾ ਚਾਰਜ ਕੀਤਾ ਜਾ ਸਕਦਾ ਹੈ।
ਫਰਸਟ ਏਡ ਬੌਕਸ: ਸਫ਼ਰ ਦੌਰਾਨ ਕਿਸੇ ਦੇ ਵੀ ਸੱਟ ਲੱਗ ਸਕਦੀ ਹੈ। ਇਸ ਲਈ ਕਾਰ ‘ਚ ਹਮੇਸ਼ਾਂ ਫਰਸਟ ਏਡ ਬੌਕਸ ਰੱਖੋ। ਕੁਝ ਦਵਾਈਆਂ ਵੀ ਆਪਣੇ ਨਾਲ ਜ਼ਰੂਰ ਰੱਖੋ।
ਪਾਵਰਬੈਂਕ: ਬੇਸ਼ੱਕ ਗੱਡੀਆਂ ‘ਚ ਮੋਬਾਈਲ ਚਾਰਜਰ ਦੀ ਸੁਵਿਧਾ ਹੁੰਦੀ ਹੈ ਪਰ ਫਿਰ ਵੀ ਆਪਣੇ ਨਾਲ ਇਕ ਪਾਵਰਬੈਂਕ ਜ਼ਰੂਰ ਰੱਖੋ। ਕਈ ਵਾਰ ਇਹ ਐਮਰਜੈਂਸੀ ‘ਚ ਬਹੁਤ ਕੰਮ ਆਉਂਦਾ ਹੈ।
ਪੋਰਟੇਬਲ ਬਲੂਟੁੱਥ ਸਪੀਕਰ: ਉਂਝ ਤਾਂ ਕਾਰ ‘ਚ ਮਿਊਜ਼ਿਕ ਸਿਸਟਮ ਹੁੰਦਾ ਹੈ ਪਰ ਜੇਕਰ ਤੁਸੀਂ ਮਸਤੀ ਦੇ ਇਰਾਦੇ ਨਾਲ ਘੁੰਮਣ ਜਾ ਰਹੇ ਹੋ ਤਾਂ ਆਪਣੇ ਨਾਲ ਇਕ ਪੋਰਟੇਬਲ ਬਲੂਟੁੱਥ ਸਪੀਕਰ ਜ਼ਰੂਰ ਲੈ ਜਾਓ। ਇਸ ਨਾਲ ਤੁਸੀਂ ਕਿਤੇ ਵੀ ਕਾਰ ਤੋਂ ਬਾਹਰ ਵੀ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h