ਹਰੀਸ਼ ਰਾਵਤ ਦੇ ਵੱਲੋਂ ਕੈਪਟਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ | ਉਨ੍ਹਾਂ ਟਵੀਟ ਕਰ ਲਿਖਿਆ ਕਿ CLP ਮੀਟਿੰਗ ਬਾਰੇ ਕੈਪਟਨ ਨੂੰ ਦੱਸਿਆ ਗਿਆ ਸੀ ਪਰ ਕੈਪਟਨ ਨੇ ਮੈਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ | ਰਾਵਤ ਨੇ ਕਿਹਾ ਕਿ CLP ਮੀਟਿੰਗ ਦੇ ਵਿੱਚ ਜਾਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ |ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਖਦਸਾ ਸੀ ਕਿ ਕੈਪਟਨ ਅਕਾਲੀ ਦਲ ਨਾਲ ਰਲੇ ਹੋਏ ਹਨ ਤੇ ਭਾਜਪਾ ਦੇ ਦਬਾਅ ਹੇਠ ਹਨ ,ਵਿਧਾਇਕਾਂ ਦੀ ਮੰਗਾਂ ਮੰਨਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ | ਇਸ ਦੇ ਨਾਲ ਰਾਵਤ ਨੇ ਕਿਹਾ ਸਰਕਾਰ ਦੀ ਹਾਲਤ ਸੁਧਾਰਨ ਬਾਰੇ ਵੀ ਕੈਪਟਨ ਨੂੰ ਕਈ ਵਾਰ ਕਿਹਾ ਗਿਆ ਸੀ | ਕਈ ਵਿਧਾਇਕਾ ਦਾ ਮੰਨਣਾ ਸੀ ਕਿ ਕੈਪਟਨ ਪਾਰਟੀ ਦੀ ਜਿੱਤ ਨਹੀਂ ਚਾਹੁਦੇ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਸਵੇਰੇ 10 ਵਜੇ ਫੋਨ ਆਉਂਦਾ ਕਿ ਤੁਸੀਂ ਅਸਤੀਫਾ ਦਿਓ ਫਿਰ ਮੈਂ ਅਸਤੀਫਾ ਦਿੱਤਾ ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਹੈ |