Shikhar Dhawan, Arshdeep Singh and Harpreet Brar Dance on Sidhu and Shubh Song: ਪੰਜਾਬੀ ਮਿਊਜ਼ਕ ਅੱਜਕੱਲ੍ਹ ਹਰ ਕਿਸੇ ਦੀ ਪਹਿਲੀ ਪਸੰਦ ਬਣ ਗਿਆ ਹੈ। ਪੰਜਾਬੀ ਗਾਣਿਆਂ ਨੂੰ ਸਿਰਫ਼ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ ਅਤੇ ਦੁਨੀਆਂ ਭਰ ਵਿੱਚ ਵਸਦੇ ਲੋਕ ਪਸੰਦ ਕਰਦੇ ਹਨ। ਕਹਿੰਦੇ ਹਨ ਕਿ ਮਿਊਜ਼ਿਕ ਦੀ ਕੋਈ ਭਾਸ਼ਾ ਨਹੀਂ ਹੁੰਦੀ, ਲੋਕ ਬੀਟਾਂ ‘ਤੇ ਹੀ ਨੱਚਦੇ ਅਤੇ ਆਪਣੇ ਸਮੇਂ ਦਾ ਆਨੰਦ ਲੈਂਦੇ ਹਨ। ਹਾਲ ਹੀ ‘ਚ ਹੋਏ ਮਿਊਜ਼ਿਕ ਈਵੈਂਟ ਕੋਚੇਲਾ ‘ਚ ਵੀ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਜਿੱਥੇ ਹਰ ਕੋਈ ਹਰੇਕ ਭਾਸ਼ਾ ਦੇ ਸੰਗੀਤ ਦਾ ਆਨੰਦ ਲੈ ਰਿਹਾ ਸੀ।
ਪਰ ਹੁਣ ਜਿਸ ਗੱਲ ਨੇ ਸਾਡਾ ਧਿਆਨ ਖਿੱਚਿਆ ਉਹ ਇਹ ਹੈ ਕਿ ਪੰਜਾਬੀ ਮਿਊਜ਼ਿਕ ਦੇ ਸ਼ੌਕੀਨ ਭਾਰਤੀ ਕ੍ਰਿਕਟਰਾਂ ਦੀ ਬਹੁਤ ਹੀ ਦਿਲਚਸਪ ਵੀਡੀਓ ਹੈ। ਦੱਸ ਦਈਏ ਕਿ ਇਨ੍ਹਾਂ ਕ੍ਰਿਕਟਰ ਦੀ ਪੰਜਾਬੀ ਗਾਣੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਕਿੰਗਜ਼ (PBKS) ਦੇ ਖਿਡਾਰੀਆਂ ਸ਼ਿਖਰ ਧਵਨ (Shikhar Dhawan), ਅਰਸ਼ਦੀਪ ਸਿੰਘ (Arshdeep Singh) ਤੇ ਹਰਪ੍ਰੀਤ ਬਰਾੜ (Harpreet Brar) ਬਾਰੇ, ਜੋ ਵੀਡੀਓ ਲਈ ਇਕੱਠੇ ਹੋਏ ਜਿਸ ਵਿੱਚ ਉਨ੍ਹਾਂ ਨੇ ਮਰਹੂਮ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਅਤੇ ਸ਼ੁਭ ਦੇ ਇੱਕ ਗਾਣੇ ‘ਤੇ ਜ਼ਬਰਦਸਤ ਭੰਗੜਾ ਕੀਤਾ।
ਦੱਸ ਦੇਈਏ ਕਿ ਆਈਪੀਐਲ ਦੇ 16ਵੇਂ ਪੜਾਅ ਵਿੱਚ ਖੱਬੇ ਹੱਥ ਦੇ ਬੱਲੇਬਾਜ਼ ਧਵਨ ਦਾ ਬੱਲਾ ਵਧੀਆ ਚੱਲ ਰਿਹਾ ਹੈ। ਹੁਣ ਤੱਕ ਖੇਡੇ ਗਏ ਚਾਰ ਮੈਚਾਂ ‘ਚ ਉਸ ਨੇ 146.54 ਦੀ ਸਟ੍ਰਾਈਕ ਰੇਟ ਨਾਲ 116.50 ਦੀ ਸ਼ਾਨਦਾਰ ਔਸਤ ਨਾਲ 233 ਦੌੜਾਂ ਬਣਾਈਆਂ। ਯਕੀਨੀ ਤੌਰ ‘ਤੇ ਧਵਨ ਦੀ ਗੈਰ-ਮੌਜੂਦਗੀ ਕਾਰਨ ਟੀਮ ਦਾ ਸੰਤੁਲਨ ਵਿਗੜ ਗਿਆ ਹੈ ਤੇ ਫੈਨਸ ਉਸ ਦੀ ਜਲਦੀ ਤੋਂ ਜਲਦੀ ਟੀਮ ‘ਚ ਵਾਪਸੀ ਦੀ ਕਾਮਨਾ ਕਰ ਰਹੇ ਹਨ।
View this post on Instagram
ਹਾਲਾਂਕਿ ਟੀਮ ਤੋਂ ਬਾਹਰ ਹੋਣ ਦੇ ਬਾਵਜੂਦ ਧਵਨ ਫੈਨਸ ਦਾ ਮਨੋਰੰਜਨ ਕਰਨਾ ਨਹੀਂ ਭੁੱਲੇ। ਸ਼ੁੱਕਰਵਾਰ ਨੂੰ ਖੱਬੇ ਹੱਥ ਦੇ ਬੱਲੇਬਾਜ਼ ਧਵਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਟੀਮ ਦੇ ਸਾਥੀ ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨਾਲ ਇਕ ਪੰਜਾਬੀ ਗੀਤ ‘ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਧਵਨ ਨੇ ਖੁਦ ਅਰਸ਼ਦੀਪ ਅਤੇ ਹਰਪ੍ਰੀਤ ਦੀ ਤਰ੍ਹਾਂ ਸਿਰ ‘ਤੇ ਪੱਗ ਬੰਨ੍ਹੀ ਹੋਈ ਹੈ ਅਤੇ ਉਹ ਇਸ ‘ਚ ਖੂਬ ਆਨੰਦ ਵੀ ਲੈ ਰਹੇ ਹਨ। ਤਿੰਨੋਂ ਖਿਡਾਰੀ ਪੰਜਾਬੀ ਗੀਤ ‘ਤੇ ਆਪਣੇ ਡਾਂਸ ਦੇ ਜੌਹਰ ਦਿਖਾ ਰਹੇ ਹਨ।
ਹਰਭਜਨ ਸਿੰਘ ਨੇ ਵੀਡੀਓ ‘ਤੇ ਦਿੱਤੀ ਆਪਣੀ ਪ੍ਰਤੀਕਿਰਿਆ
ਟੀਮ ਇੰਡੀਆ ਦੇ ਗੱਬਰ ਦੇ ਇਸ ਵੀਡੀਓ ‘ਤੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਟਿੱਪਣੀ ਕਰਦਿਆਂ ਉਨ੍ਹਾਂ ਲਿਖਿਆ, ‘ਮਜ਼ਾ ਆਇਆ, ਮੇਰੇ ਸਿੰਘ ਭਰਾਵੋ। ਚੱਕ ਕੇ ਰਕਨਾ ਕੰਮ, ਜੱਟਾ ਪੱਗ ਚ ਲਗਰ ਫਿਰ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h