ਬੀਤੇ ਐਤਵਾਰ ਯੂ.ਪੀ. ਦੇ ਲਖੀਮਪੁਰ ‘ਚ ਕਿਸਾਨਾਂ ‘ਤੇ ਭਾਜਪਾ ਮੰਤਰੀ ਦੇ ਪੁੱਤਰ ਵਲੋਂ ਗੱਡੀ ਚੜ੍ਹਾ ਦਿੱਤੀ ਗਈ ਸੀ ਜਿਸ ‘ਚ 4 ਕਿਸਾਨ ਸ਼ਹੀਦ ਹੋਏ ਸਨ।ਪਰ ਪੀਐਮ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਜਾਂ ਕਿਸੇ ਵੀ ਆਪਣੇ ਸੋਸ਼ਲ ਅਕਾਊਂਟ ‘ਤੇ ਇਸ ਘਟਨਾ ਦੇ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ।
ਪੰਜਾਬ, ਹਰਿਆਣਾ, ਯੂ.ਪੀ. ‘ਚ ਭਾਜਪਾ ਦਾ ਖੂਬ ਵਿਰੋਧ ਹੋ ਰਿਹਾ ਹੈ।ਦੱਸ ਦੇਈਏ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ‘ਚ ਸਵਾਮੀਤਵਾ ਯੋਜਨਾ ਦੇ ਲਾਭਪਾਤਰੀਆਂ ਨਾਲ ਗਲਬਾਤ ਕੀਤੀ।ਇਸ ਦੌਰਾਨ ਪ੍ਰਧਾਨ ਮੰਤਰੀ 1,71,000 ਲਾਭਪਾਤਰੀਆਂ ਨੂੰ ਈ-ਪ੍ਰਾਪਰਟੀ ਕਾਰਡ ਵੀ ਵੰਡਣਗੇ।
ਇਸ ਪ੍ਰੋਗਰਾਮ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ।ਇਸ ਮੌਕੇ ਇੱਕ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅਕਸਰ ਇਹ ਕਹਿੰਦੇ ਸੁਣਿਆ ਹੈ ਕਿ ਭਾਰਤ ਦੀ ਆਤਮਾ ਪਿੰਡ ‘ਚ ਵੱਸਦੀ ਹੈ।ਸਵਾਮੀਤਵਾ ਸਕੀਮ ਦਾ ਜ਼ਿਕਰ ਕਰਦਿਆਂ ਪੀਐਮ ਨੇ ਕਿਹਾ ਕਿ ਸਵਾਮੀਤਵਾ ਸਕੀਮ ਸਿਰਫ ਕਾਨੂੰਨੀ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਸਕੀਮ ਨਹੀਂ ਹੈ।ਸਗੋਂ ਇਹ ਆਧੁਨਿਕ ਤਕਨਾਲੋਜੀ ਨਾਲ ਦੇਸ਼ ਦੇ ਪਿੰਡਾਂ ‘ਚ ਵਿਕਾਸ ਅਤੇ ਵਿਸ਼ਵਾਸ ਦਾ ਇੱਕ ਨਵਾਂ ਮੰਤਰ ਵੀ ਹੈ।