ਸੋਮਵਾਰ, ਜਨਵਰੀ 12, 2026 12:45 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ : ਜਾਣੋ ਕਿਵੇਂ ਅਮਰੂ ਨਿਥਾਵੇਂ ਤੋਂ ਨਿਥਾਵਿਆਂ ਦੀ ਥਾਂ ਬਣੇ ‘ਸ੍ਰੀ ਗੁਰੂ ਅਮਰਦਾਸ ਜੀ’

by Gurjeet Kaur
ਮਈ 4, 2023
in ਧਰਮ
0

ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ ।।

ਸ਼ਾਂਤੀ ਤੇ ਸਹਿਨਸ਼ੀਲਤਾ ਦੇ ਪੁੰਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਦਿਹਾੜਾ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਅਮਰਦਾਸ ਜੀ ਉਹ ਮਹਾਨ ਸ਼ਖਸ਼ੀਅਤ ਹਨ, ਜਿੰਨਾਂ ਨੇ ਵਡੇਰੀ ਉਮਰ ਦੀ ਪਰਵਾਹ ਕੀਤੇ ਬਿਨਾਂ 11 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਅਤੇ ਆਪਣੀ ਸੇਵਾ ਭਗਤੀ ਅਤੇ ਘਾਲਣਾ ਸਦਕਾ ਸਿੱਖਾਂ ਦੇ ਤੀਜੇ ਗੁਰੂ ਦੇ ਰੂਪ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ। ਗੁਰੂ ਜੀ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਦੇ ਬਾਸਰਕੇ ਵਿਖੇ ਪਿਤਾ ਸ੍ਰੀ ਤੇਜਭਾਨ ਦੇ ਗ੍ਰਹਿ ਮਈ 1479 ਈ. ਨੂੰ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦਸ ਸਾਲ ਛੋਟੇ ਸਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਰੀਬ 25 ਸਾਲ ਵੱਡੇ ਸਨ। ਗੁਰੂ ਜੀ ਦਾ ਵਿਆਹ ਰਾਮ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਬਾਬਾ ਮੋਹਨ, ਬਾਬਾ ਮੋਹਰੀ ਤੇ ਦੋ ਧੀਆਂ ਬੀਬੀ ਭਾਨੀ ਤੇ ਬੀਬੀ ਦਾਨੀ ਜੀ ਦਾ ਜਨਮ ਹੋਇਆ।

ਗੁਰੂ ਜੀ ਦਾ ਪਰਿਵਾਰ ਵੈਸ਼ਨੋ ਮਤ ਨੂੰ ਮੰਨਣ ਵਾਲਾ ਸੀ ਤੇ ਆਪਣੇ ਪਿਤਾ ਵਾਂਗ ਗੁਰੂ ਅਮਰਦਾਸ ਜੀ ਮੁੱਢ ਤੋਂ ਧਾਰਮਿਕ ਰੁਚੀਆਂ ਦੇ ਮਾਲਕ ਸਨ, ਜਿਸ ਕਾਰਨ ਗੁਰੂ ਜੀ 21 ਵਾਰ ਗੰਗਾ ਇਸ਼ਨਾਨ ਲਈ ਹਰਿਦੁਆਰ ਦੀ ਯਾਤਰਾ ਕਰ ਚੁੱਕੇ ਸਨ। ਤੀਰਥ ਯਾਤਰਾ ਦੀ ਵਾਪਸੀ ਦੌਰਾਨ ਇੱਕ ਵਾਰ ਬ੍ਰਹਮਚਾਰੀ ਸਾਧੂ ਦੇ ਮਿਲਾਪ ਨੇ ਆਪਦਾ ਜੀਵਨ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਬਾਬਾ ਅਮਰਦਾਸ ਜੀ ਸੱਚੇ ਗੁਰੂ ਦੀ ਭਾਲ ‘ਚ ਜੁਟ ਗਏ। ਇੱਕ ਦਿਨ ਬੀਬੀ ਅਮਰੋ ਤੋਂ ਗੁਰੂ ਜੀ ਦੇ ਕੰਨਾਂ ਵਿੱਚ ਬਾਣੀ ਦੀ ਮਿੱਠੀ ਆਵਾਜ਼ ਪਈ, ਜਿਸ ਨੇ ਆਪਦੇ ਮਨ ‘ਤੇ ਡੂੰਘਾ ਅਸਰ ਕੀਤਾ।

ਇਸ ਘਟਨਾ ਤੋਂ ਅਮਰਦਾਸ ਜੀ ਨੇ ਖਡੂਰ ਸਾਹਿਬ ਪਹੁੰਚਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਨੂੰ ਆਪਣਾ ਗੁਰੂ ਧਾਰ ਲਿਆ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ 62 ਸਾਲ ਦੇ ਕਰੀਬ ਸੀ ਤੇ ਗੁਰੂ ਅੰਗਦ ਦੇਵ ਜੀ ਦੀ ਉਮਰ ਕਰੀਬ ਸਾਢੇ 36 ਸਾਲ ਦੀ ਸੀ। ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਸੀ ਪਰ ਗੁਰੂ ਨੇ ਖਡੂਰ ਸਾਹਿਬ ਟਿਕ ਕੇ ਗੁਰੂ ਦੀ ਸੰਗਤ ਤੇ ਸੇਵਾ ਕਰਨ ਦਾ ਫ਼ੈਸਲਾ ਕੀਤਾ। ਇਸ ਤਰਾਂ ਲਗਾਤਾਰ 11 ਸਾਲ ਤਨਦੇਹੀ ਨਾਲ ਸੇਵਾ ਨਿਭਾਈ। ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਢਾਈ –ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ । ਇਸ ਤੋਂ ਇਲਾਵਾ ਲੰਗਰ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਸੰਗਤ ਨੂੰ ਪੱਖਾ ਝੱਲਣ ਵਰਗੀਆਂ ਸੇਵਾਵਾਂ ਕਰਦੇ। ਸੇਵਾ ਦੌਰਾਨ ਗੁਰੂ ਅਮਰਦਾਸ ਜੀ ਨੇ ਜੁਲਾਹੀ ਤੋਂ ਅਮਰੂ ਨਿਥਾਵਾਂ ਵਰਗੇ ਕੁਬੋਲ ਵੀ ਸੁਣੇ ਪਰ ਗੁਰੂ ਜੀ ਨੇ ਆਖ ਦਿੱਤਾ ਕਮਲੀਏ ਪਹਿਲਾਂ ਤਾ ਮੈਂ ਨਿਥਾਵਾਂ ਹੀ ਸਾਂ ਪਰ ਹੁਣ ਤਾਂ ਮੇਰੇ ਗੁਰੂ ਅੰਗਦ ਸਾਹਿਬ ਜੀ ਹਨ, ਹੁਣ ਮੈਂ ਨਿਥਾਵਾਂ ਕਿੱਥੇ?

ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਅਤੇ ਪ੍ਰਭੂ ਭਗਤੀ ਤੋਂ ਗੁਰੂ ਅੰਗਦ ਸਾਹਿਬ ਇੰਨੇ ਪ੍ਰਸੰਨ ਹੋਏ ਕਿ ਇੱਕ ਦਿਨ ਅਮਰਦਾਸ ਨੂੰ ਗੁਰਗੱਦੀ ਦੇ ਵਾਰਸ ਥਾਪ ਕੇ ਨਿਥਾਵਿਆਂ ਦੀ ਥਾਂ ਬਣਾ ਦਿੱਤਾ। ਨਿਥਾਵਿਆਂ ਦੀ ਥਾਂ ਬਣਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਦਰਸ਼ ਨੂੰ ਅੱਗੇ ਤੋਰਿਆ ਅਤੇ ਸਮਾਜ ’ਚੋਂ ਵਹਿਮ ਭਰਮ ਅਤੇ ਜਾਤ-ਪਾਤ ਖ਼ਤਮ ਕਰਨ ਲਈ ਵਿਸ਼ੇਸ਼ ਕਦਮ ਉਠਾਏ। ਗੁਰੂ ਜੀ ਨੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਦਰਸ਼ਨ ਤੋਂ ਪਹਿਲਾ ਲੰਗਰ ‘ਚ ਹਰ ਸੇਵਕ ਪ੍ਰਸ਼ਾਦਾ ਛਕ ਕੇ ਆਵੇ ।

ਇਹ ਹੁਕਮ ਹਰ ਵੱਡੇ ਛੋਟੇ ਲਈ ਬਰਾਬਰ ਸੀ ਇੱਥੋਂ ਤੱਕ ਕਿ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਪੰਗਤ ਵਿੱਚ ਲੰਗਰ ਛਕਣ ਦਾ ਹੁਕਮ ਮੰਨਣਾ ਪਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਸਾਹਿਬ ਨੂੰ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣਾਇਆ ਅਤੇ ਸਿੱਖੀ ਦੇ ਪ੍ਰਚਾਰ ਲਈ ਵੱਖ ਵੱਖ 22 ਮੰਜੀਆਂ ਤੇ 52 ਪੀੜ੍ਹੇ ਸਥਾਪਿਤ ਕੀਤੇ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਸਤੀ ਪ੍ਰਥਾ, ਘੁੰਡ ਕੱਡਣ ਦੀ ਪ੍ਰਥਾ, ਮਰਨ ਪਿੱਛੋਂ ਕੀਤੀਆਂ ਜਾਂਦੀਆਂ ਭੈੜੀਆਂ ਰਸਮਾਂ ਨੂੰ ਦੂਰ ਕੀਤਾ। ਆਖਰ ਕਾਰ ਸਚਖੰਡ ਵਾਪਸੀ ਦਾ ਸਮਾਂ ਜਾਣਕੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਨੂੰ ਗੁਰੂ ਰਾਮਦਾਸ ਦੇ ਰੂਪ ‘ਚ ਆਪਣਾ ਉਤਰਾਧਿਕਾਰੀ ਚੁਣਿਆ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਕੇ 1 ਸਤੰਬਰ 1574 ਈ. ਨੂੰ ਜੋਤੀ ਜੋਤਿ ਸਮਾ ਗਏ। ਮਨੁੱਖਤਾ ਦੀ ਰਹਿਮੁਨਾਈ ਲਈ ਆਪਜੀ ਵੱਲੋਂ ਰਚੀ ਬਾਣੀ ਦੇ 17 ਰਾਗਾਂ ‘ਚ 869 ਸ਼ਬਦ ਜੀਵਨ ਨੂੰ ਅਨੰਦ ਬਖਸ਼ਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Parkash Purab Te Visheshpro punjab tvpunjabi newssikh guruSri Guru Amardas ji
Share246Tweet154Share61

Related Posts

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਤੋਂ ਪਹਿਲਾਂ CM ਮਾਨ ਨੇ ਜਥੇਦਾਰ ਨੂੰ ਕੀਤੀ ਅਪੀਲ

ਜਨਵਰੀ 8, 2026

ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਅੱਗੇ ਪੇਸ਼ ਹੋਵਾਂਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਨਵਰੀ 6, 2026

ਨਵੇਂ ਸਾਲ ਦੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਹੋਈ ਇਕੱਠੀ ਹੋਈ, ਕਈ ਸੜਕਾਂ ਬੰਦ

ਜਨਵਰੀ 1, 2026

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

ਦਸੰਬਰ 26, 2025

ਦਿੱਲੀ ‘ਚ ਅੱਜ ਹੋਵੇਗਾ ਵੀਰ ਬਾਲ ਦਿਵਸ ਸਮਾਗਮ, PM ਮੋਦੀ ਹੋਣਗੇ ਸ਼ਾਮਲ

ਦਸੰਬਰ 26, 2025

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦਸੰਬਰ 25, 2025
Load More

Recent News

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ‘ਡਿਵੈਲਪ ਇੰਡੀਆ ਯੰਗ ਲੀਡਰਸ ਡਾਇਲਾਗ’ ਵਿੱਚ ਹਿੱਸਾ ਲੈਣ ਵਾਲੇ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਵਫ਼ਦ ਨਾਲ ਇੱਕ ਗੈਰ-ਰਸਮੀ ਗੱਲਬਾਤ ਕੀਤੀ

ਜਨਵਰੀ 11, 2026

CM ਭਗਵੰਤ ਮਾਨ ਨੇ 1,746 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ

ਜਨਵਰੀ 11, 2026

ਵਿਜੀਲੈਂਸ ਨੇ ਸਾਲ 2025 ਦੌਰਾਨ 127 ਟਰੈਪ ਕੇਸਾਂ ਵਿੱਚ 187 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਜਨਵਰੀ 11, 2026

CM ਮਾਨ ਵੱਲੋਂ ਬਠਿੰਡਾ ਵਿਖੇ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ, 9 ਕਰੋੜ ਰੁ. ਦੀ ਲਾਗਤ ਨਾਲ ਬਣੀ ਹੈ ਲਾਇਬ੍ਰੇਰੀ

ਜਨਵਰੀ 11, 2026

ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਲਈ ਆਨਲਾਈਨ ਸਹੂਲਤ ਦਿੱਤੀ: ਲਾਲਜੀਤ ਭੁੱਲਰ

ਜਨਵਰੀ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.