Temple Vandalised in Sydney: ਖਾਲਿਸਤਾਨ ਸਮਰਥਕਾਂ ਨੇ ਪੱਛਮੀ ਸਿਡਨੀ ਦੇ ਰੋਜ਼ਹਿਲ ‘ਚ ਸਥਿਤ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਕੀਤੀ। ਮੰਦਰ ਪ੍ਰਬੰਧਨ ਨੂੰ ਸ਼ੁੱਕਰਵਾਰ ਸਵੇਰੇ ਭੰਨ-ਤੋੜ ਦੀ ਸੂਚਨਾ ਦਿੱਤੀ ਗਈ। ਜਦੋਂ ਸਵੇਰੇ ਪੁਜਾਰੀ ਮੰਦਰ ਪਹੁੰਚੇ ਤਾਂ ਦੇਖਿਆ ਕਿ ਮੰਦਰ ਦੇ ਸਾਹਮਣੇ ਦੀ ਕੰਧ ਟੁੱਟੀ ਹੋਈ ਸੀ ਤੇ ਗੇਟ ‘ਤੇ ਖਾਲਿਸਤਾਨੀ ਝੰਡਾ ਲੱਗਿਆ ਹੋਇਆ ਸੀ।
ਆਸਟ੍ਰੇਲੀਆ ਵਿਚ ਖਾਲਿਸਤਾਨੀ ਸਰਗਰਮੀਆਂ ਵਿਚ ਲਗਪਗ ਦੋ ਮਹੀਨੇ ਸ਼ਾਂਤ ਰਹਿਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਸ਼ੁੱਕਰਵਾਰ ਸਵੇਰੇ ਮੰਦਰ ਪੁੱਜੀ ਸੇਜਲ ਪਟੇਲ (ਹੈਰਿਸ ਪਾਰਕ ਵਾਸੀ) ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੈਂ ਮੰਦਰ ਆਈ ਤਾਂ ਸਾਹਮਣੇ ਦੀ ਕੰਧ ਟੁੱਟੀ ਹੋਈ ਦੇਖੀ। ਉਸ ਨੇ ਦੱਸਿਆ ਕਿ ਭੰਨਤੋੜ ਦੀ ਘਟਨਾ ਨੂੰ ਦੇਖ ਕੇ ਮੈਂ ਮੰਦਰ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ NSW ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੰਦਰ ਪ੍ਰਬੰਧਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ NSW ਪੁਲਿਸ ਅਧਿਕਾਰੀ ਮੰਦਰ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਮੰਦਰ ਪ੍ਰਬੰਧਕਾਂ ਵੱਲੋਂ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ‘ਚ ਮੈਲਬੌਰਨ ‘ਚ ਤਿੰਨ ਤੇ ਬ੍ਰਿਸਬੇਨ ‘ਚ ਦੋ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
The BAPS Swaminarayan temple of Western Sydney’s Rosehill suburb has been vandalised by Khalistan supporters. In the early hours of Friday morning, temple management found the front wall of the temple vandalised with graffiti & a Khalistan flag hanging on the gate, reports…
— ANI (@ANI) May 5, 2023
24 ਮਈ ਨੂੰ ਸਿਡਨੀ ਦੌਰੇ ‘ਤੇ ਜਾ ਰਹੇ ਹਨ ਪੀਐਮ ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ QUAD ਸਿਖਰ ਸੰਮੇਲਨ ਲਈ ਸਿਡਨੀ ਜਾਣ ਵਾਲੇ ਹਨ। ਜਦੋਂ ਅਲਬਾਨੀਜ਼ ਭਾਰਤ ਦੌਰੇ ‘ਤੇ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੂ ਮੰਦਰ ‘ਤੇ ਹਮਲੇ ਦਾ ਮੁੱਦਾ ਉਠਾਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਆਸਟਰੇਲੀਆ ਮੰਦਰਾਂ ਵਿਰੁੱਧ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਇੱਕ ਸਹਿਣਸ਼ੀਲ ਬਹੁ-ਸੱਭਿਆਚਾਰਕ ਰਾਸ਼ਟਰ ਹਾਂ ਅਤੇ ਆਸਟ੍ਰੇਲੀਆ ਵਿੱਚ ਇਸ ਗਤੀਵਿਧੀ ਲਈ ਕੋਈ ਥਾਂ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h