Maruti eVX: ਭਾਰਤੀ ਬਾਜ਼ਾਰ ‘ਚ ਇਲੈਕਟ੍ਰਿਕ ਕਾਰਾਂ ਦੀ ਕਾਫੀ ਮੰਗ ਹੈ। ਹਰ ਕਾਰ ਕੰਪਨੀ ਇਸ ਸੈਗਮੈਂਟ ‘ਚ ਕਾਰ ਆਫਰ ਕਰ ਰਹੀ ਹੈ। ਇਸ ਸੈਗਮੈਂਟ ‘ਚ ਕਾਰ ਲਵਰਸ ਭਾਰਤ ਦੀ ਸਭ ਤੋਂ ਕਿਫਾਇਤੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ EV ਕਾਰ, ਮਾਰੂਤੀ eVX ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਅਪ੍ਰੈਲ 2025 ਤੱਕ ਬਾਜ਼ਾਰ ‘ਚ ਉਪਲੱਬਧ ਹੋਵੇਗੀ ਕਾਰ
Maruti eVX ਇੱਕ ਕਾਨਸੈਪਟ ਇਲੈਕਟ੍ਰਿਕ SUV ਕਾਰ ਹੈ। ਜਿਸ ਨੂੰ ਕੰਪਨੀ ਨੇ ਪਿਛਲੇ ਫਰਵਰੀ ‘ਚ ਗ੍ਰੇਟਰ ਨੋਇਡਾ ‘ਚ ਆਯੋਜਿਤ ਆਟੋ ਐਕਸਪੋ 2023 ‘ਚ ਪੇਸ਼ ਕੀਤਾ ਸੀ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ, ਲਾਂਚ ਡੇਟ ਤੇ ਡਿਲੀਵਰੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਅਨੁਮਾਨ ਹੈ ਕਿ ਇਸਨੂੰ ਅਪ੍ਰੈਲ 2025 ਤੱਕ ਪੇਸ਼ ਕੀਤਾ ਜਾਵੇਗਾ।
ਫਾਈਵ ਸੀਟਰ ਯਾਤਰੀ ਕਾਰ ਹੋਵੇਗੀ
ਮਾਰੂਤੀ eVX ਦੀ ਕੀਮਤ 25 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਜਾ ਸਕਦੀ ਹੈ। ਇਹ ਪੰਜ ਸੀਟਰ ਯਾਤਰੀ ਕਾਰ ਹੋਵੇਗੀ। ਇਹ ਦੋ ਐਕਸਲ ਵਾਲੀ ਮਲਟੀ-ਟਰੈਕ ਕਾਰ ਹੋਵੇਗੀ। ਜਿਸ ਕਾਰਨ ਲੋਕਾਂ ਨੂੰ ਸ਼ਹਿਰ ਅਤੇ ਖਰਾਬ ਸੜਕਾਂ ‘ਤੇ ਆਰਾਮਦਾਇਕ ਅਤੇ ਨਿਰਵਿਘਨ ਸਵਾਰੀ ਦਿੱਤੀ ਜਾਵੇਗੀ।
ਇਹ 4 ਵ੍ਹੀਲ ਡਰਾਈਵ
ਇਸ ਧਨਸੂ SUV ਵਿੱਚ 60 kWh ਦਾ ਬੈਟਰੀ ਪੈਕ ਪਾਇਆ ਜਾ ਸਕਦਾ ਹੈ। ਜੋ ਇੱਕ ਵਾਰ ਫੁੱਲ ਚਾਰਜ ਹੋਣ ‘ਤੇ ਕਰੀਬ 550 ਕਿਲੋਮੀਟਰ ਤੱਕ ਚੱਲੇਗੀ। ਇਸ ‘ਚ ਖਾਸ ਗੱਲ ਇਹ ਹੈ ਕਿ ਇਹ 4 ਵ੍ਹੀਲ ਡਰਾਈਵ ਹੋਵੇਗੀ। ਇਸ ‘ਚ LED ਲਾਈਟਾਂ, ਵੱਡੀ ਟੱਚਸਕਰੀਨ ਡਿਸਪਲੇ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਇੰਫੋਟੇਨਮੈਂਟ ਸਿਸਟਮ ਮਿਲੇਗਾ।
ਮਿਲਣਗੇ ਬੇਸਟ ਸੈਫਟੀ ਫੀਚਰਸ
ਇਸ ‘ਚ ਡਿਜੀਟਲ ਡਿਸਪਲੇ, ਵਾਇਰਲੈੱਸ ਫੋਨ ਚਾਰਜਿੰਗ, regenerative ਬ੍ਰੇਕਿੰਗ ਸੈੱਟਅੱਪ ਮਿਲੇਗਾ। ਕਾਰ ‘ਚ ਸੁਰੱਖਿਆ ਲਈ ABS ਤਕਨੀਕ ਮੌਜੂਦ ਹੋਵੇਗੀ। ਇਹ ਸਿਸਟਮ ਵ੍ਹੀਲ ਸੈਂਸਰ ਤੋਂ ਚੱਲਦਾ ਹੈ। ਜੋ ਟਾਇਰ ਸਲਿਪ ਹੋਣ ਦੀ ਸੂਰਤ ਵਿੱਚ ਐਕਟਿਵ ਹੋ ਜਾਂਦਾ ਹੈ। ਕਾਰ ਨੂੰ ਖਿਸਕਣ ਤੋਂ ਰੋਕਦਾ ਹੈ। ਬਾਜ਼ਾਰ ‘ਚ ਇਸ ਕਾਰ ਦਾ ਮੁਕਾਬਲਾ MG ZS EV ਅਤੇ Hyundai Kona ਇਲੈਕਟ੍ਰਿਕ ਨਾਲ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h