Char Dham Yatra 2023: ਉਤਰਾਖੰਡ ਚਾਰ ਧਾਮ ਯਾਤਰਾ ਦੌਰਾਨ ਖ਼ਰਾਬ ਮੌਸਮ ਕਾਰਨ ਸ਼ਰਧਾਲੂਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਕਾਰਨ ਕੇਦਾਰਨਾਥ ਧਾਮ ਯਾਤਰਾ ਨੂੰ ਇੱਕ ਵਾਰ ਫਿਰ ਰੋਕ ਦਿੱਤਾ ਗਿਆ ਹੈ।
ਬੀਤੇ ਬੁੱਧਵਾਰ ਕੇਦਾਰਨਾਥ ਘਾਟੀ ‘ਚ ਕੁਬੇਰ ਗਲੇਸ਼ੀਅਰ ਦਾ ਇਕ ਹਿੱਸਾ ਟੁੱਟ ਕੇ ਪੈਦਲ ਚੱਲਣ ਵਾਲੇ ਰਸਤੇ ‘ਤੇ ਆ ਗਿਆ। ਜਿਸ ਕਾਰਨ ਸਾਰਾ ਰਸਤਾ ਬਰਫ ਨਾਲ ਢੱਕਿਆ ਗਿਆ। ਕੇਦਾਰਨਾਥ ਧਾਮ ਦੀ ਯਾਤਰਾ ਪਹਿਲਾਂ 3 ਮਈ ਤੱਕ ਰੋਕ ਦਿੱਤੀ ਗਈ ਸੀ, ਜਿਸ ਨੂੰ ਸ਼ੁਰੂ ਹੋਣ ਤੋਂ ਕੁਝ ਘੰਟਿਆਂ ਬਾਅਦ ਦੁਬਾਰਾ ਬੰਦ ਕਰਨਾ ਪਿਆ।
ਦੱਸ ਦੇਈਏ ਕਿ ਚਾਰਧਾਮ ਯਾਤਰਾ 2023 ਲਈ ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜ਼ੇ 22 ਅਪ੍ਰੈਲ 2023 ਨੂੰ, ਕੇਦਾਰਨਾਥ ਦੇ ਦਰਵਾਜ਼ੇ 25 ਅਪ੍ਰੈਲ 2023 ਨੂੰ ਅਤੇ ਬਦਰੀਨਾਥ ਦੇ ਦਰਵਾਜ਼ੇ 27 ਅਪ੍ਰੈਲ 2023 ਨੂੰ ਖੋਲ੍ਹੇ ਗਏ। ਯਾਤਰਾ ਦੀ ਸ਼ੁਰੂਆਤ ਤੋਂ ਹੀ ਇੱਥੇ ਮੌਸਮ ਖਰਾਬ ਰਿਹਾ ਹੈ। ਕੇਦਾਰਨਾਥ ਵਿੱਚ ਖ਼ਰਾਬ ਮੌਸਮ ਕਾਰਨ ਹੁਣ ਯਾਤਰਾ ਦੀ ਰਜਿਸਟ੍ਰੇਸ਼ਨ 8 ਮਈ ਤੱਕ ਰੋਕ ਦਿੱਤੀ ਗਈ ਹੈ।
ਅਗਲੇ 4 ਦਿਨਾਂ ਲਈ ਮੌਸਮ ਚੇਤਾਵਨੀ
ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਤੋਂ ਹੀ ਮੌਸਮ ਲਗਾਤਾਰ ਖ਼ਰਾਬ ਹੋ ਰਿਹਾ ਹੈ। ਇੱਥੇ ਖਰਾਬ ਮੌਸਮ ਕਾਰਨ ਕਈ ਵਾਰ ਯਾਤਰਾ ਅਤੇ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਗਾਈ ਗਈ ਹੈ। ਫਿਲਹਾਲ ਮੀਂਹ ਅਤੇ ਭਾਰੀ ਬਰਫਬਾਰੀ ਦੇ ਵਿਚਕਾਰ ਕੇਦਾਰਨਾਥ ਧਾਮ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h