Indian Hockey team tour of Australia: ਹਾਕੀ ਇੰਡੀਆ ਨੇ ਸੋਮਵਾਰ ਨੂੰ ਐਡੀਲੇਡ ਵਿੱਚ 18 ਮਈ ਤੋਂ ਸ਼ੁਰੂ ਹੋਣ ਵਾਲੀ ਆਸਟਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਲੜੀ ਲਈ 20 ਮੈਂਬਰੀ ਰਾਸ਼ਟਰੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ।
ਭਾਰਤੀ ਟੀਮ ਇਸ ਦੌਰੇ ‘ਚ ਆਸਟ੍ਰੇਲੀਆ ਏ ਖਿਲਾਫ ਵੀ ਦੋ ਮੈਚ ਖੇਡੇਗੀ। ਇਹ ਦੌਰਾ ਹਾਂਗਜ਼ੂ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ। ਗੋਲਕੀਪਰ ਸਵਿਤਾ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਦੀਪ ਗ੍ਰੇਸ ਏਕਾ ਟੀਮ ਦੇ ਉਪ ਕਪਤਾਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਬੀਚੂ ਦੇਵੀ ਖਰੀਬਮ ਟੀਮ ਵਿੱਚ ਦੂਜੀ ਗੋਲਕੀਪਰ ਹੈ। ਡਿਫੈਂਸ ‘ਚ ਦੀਪ ਗ੍ਰੇਸ ਏਕਾ, ਨਿੱਕੀ ਪ੍ਰਧਾਨ, ਇਸ਼ੀਕਾ ਚੌਧਰੀ, ਉਦਿਤਾ ਅਤੇ ਗੁਰਜੀਤ ਕੌਰ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਨਿਸ਼ਾ, ਨਵਜੋਤ ਕੌਰ, ਮੋਨਿਕਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨਿਕਾ, ਜੋਤੀ ਅਤੇ ਬਲਜੀਤ ਕੌਰ ਮਿਡ ਦੀ ਜ਼ਿੰਮੇਵਾਰੀ ਸੰਭਾਲਣਗੇ। ਵੈਟਰਨ ਵੰਦਨਾ ਕਟਾਰੀਆ ਫਰੰਟ ਲਾਈਨ ਦੀ ਅਗਵਾਈ ਕਰੇਗੀ, ਜਿਸ ਵਿੱਚ ਲਾਲਰੇਮਸਿਆਮੀ, ਸੰਗੀਤਾ ਕੁਮਾਰੀ ਅਤੇ ਸ਼ਰਮੀਲਾ ਦੇਵੀ ਵੀ ਸ਼ਾਮਲ ਹਨ।
ਭਾਰਤ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ, “ਦੋ ਸਖ਼ਤ ਸਿਖਲਾਈ ਸੈਸ਼ਨਾਂ ਤੋਂ ਬਾਅਦ ਅਸੀਂ ਅੰਤਰਰਾਸ਼ਟਰੀ ਮੈਚ ਖੇਡਣ ਦੀ ਉਮੀਦ ਕਰ ਰਹੇ ਹਾਂ। ਆਸਟ੍ਰੇਲੀਆ ਬਹੁਤ ਮਜ਼ਬੂਤ ਟੀਮ ਹੈ ਤੇ ਅਸੀਂ ਹਮਲਾਵਰ ਹਾਕੀ ਖੇਡਣਾ ਚਾਹਾਂਗੇ। ਸਾਡਾ ਸਖ਼ਤ ਇਮਤਿਹਾਨ ਹੋਵੇਗਾ ਤੇ ਅਸੀਂ ਆਪਣੇ ਡਿਫੈਂਸ ਨੂੰ ਮਜ਼ਬੂਤ ਰੱਖ ਕੇ ਉਨ੍ਹਾਂ ਦੀ ਰਫ਼ਤਾਰ ਤੇ ਹਮਲਾਵਰਤਾ ਦਾ ਮੁਕਾਬਲਾ ਕਰਨਾ ਚਾਹਾਂਗੇ।” ਭਾਰਤ ਦਾ ਸਾਹਮਣਾ 18, 20 ਤੇ 21 ਮਈ ਨੂੰ ਆਸਟ੍ਰੇਲੀਆ ਨਾਲ ਹੋਵੇਗਾ, ਇਸ ਤੋਂ ਬਾਅਦ 25 ਤੇ 27 ਮਈ ਨੂੰ ਆਸਟ੍ਰੇਲੀਆ ਏ ਨਾਲ ਭਿਡੰਤ ਹੋਵੇਗੀ। ਸਾਰੇ ਪੰਜ ਮੈਚ ਐਡੀਲੇਡ ਦੇ ਮੇਟ ਸਟੇਡੀਅਮ ‘ਚ ਖੇਡੇ ਜਾਣਗੇ।
ਆਸਟ੍ਰੇਲੀਆ ਦੌਰੇ ਲਈ ਭਾਰਤੀ ਹਾਕੀ ਟੀਮ:
ਸਵਿਤਾ (ਕਪਤਾਨ), ਦੀਪ ਗ੍ਰੇਸ ਏਕਾ (ਉਪ-ਕਪਤਾਨ), ਬਿੱਕੂ ਦੇਵੀ ਖਰੀਬਮ, ਨਿੱਕੀ ਪ੍ਰਧਾਨ, ਇਸ਼ਿਕਾ ਚੌਧਰੀ, ਉਦਿਤਾ, ਗੁਰਜੀਤ ਕੌਰ, ਨਿਸ਼ਾ, ਨਵਜੋਤ ਕੌਰ, ਮੋਨਿਕਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨਿਕਾ, ਜੋਤੀ, ਬਲਜੀਤ ਕੌਰ। , ਕਟਾਰੀਆ, ਲਾਲੇਮਸਿਆਮੀ, ਸੰਗੀਤਾ ਕੁਮਾਰੀ ਅਤੇ ਸ਼ਰਮੀਲਾ ਦੇਵੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h