ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਏਸ਼ੀਆ ਕੱਪ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਹਾਈਬ੍ਰਿਡ ਮਾਡਲ ‘ਤੇ ਟੂਰਨਾਮੈਂਟ ਕਰਵਾਉਣ ਦੇ ਪ੍ਰਸਤਾਵ ਨੂੰ ਮੈਂਬਰ ਦੇਸ਼ਾਂ ਨੇ ਰੱਦ ਕਰ ਦਿੱਤਾ ਹੈ।
ਏਸ਼ੀਆ ਕੱਪ 2 ਤੋਂ 17 ਸਤੰਬਰ ਤੱਕ ਪਾਕਿਸਤਾਨ ‘ਚ ਹੋਣਾ ਸੀ। ਹੁਣ ਇਹ ਸ਼੍ਰੀਲੰਕਾ ਵਿੱਚ ਹੋ ਸਕਦਾ ਹੈ। ਫਿਲਹਾਲ ਇਹ ਮੇਜ਼ਬਾਨੀ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ। ਹਾਲਾਂਕਿ ਏਸੀਸੀ ਵੱਲੋਂ ਏਸ਼ੀਆ ਕੱਪ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਦਾ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਹੁਣ ਜਾਣੋ, ਕੀ ਹੈ ਵਿਵਾਦ ਦਾ ਕਾਰਨ
ਆਈਸੀਸੀ ਕੈਲੰਡਰ ਵਿੱਚ 2023 ਵਿੱਚ ਹੋਣ ਵਾਲਾ ਏਸ਼ੀਆ ਕੱਪ ਪਾਕਿਸਤਾਨ ਨੂੰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਕੈਲੰਡਰ ਜਾਰੀ ਹੁੰਦੇ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤੀ ਟੀਮ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ। ਬੀ.ਸੀ.ਸੀ.ਆਈ. ਨੇ ਏਸ਼ੀਆ ਕੱਪ ਨੂੰ ਨਿਰਪੱਖ ਸਥਾਨ ‘ਤੇ ਕਰਵਾਉਣ ਲਈ ਕਿਹਾ ਸੀ, ਪਰ ਪਾਕਿਸਤਾਨ ਕ੍ਰਿਕਟ ਬੋਰਡ ਸਹਿਮਤ ਨਹੀਂ ਹੋਇਆ, ਕਿਉਂਕਿ ਉਹ ਏਸ਼ੀਆ ਕੱਪ ਤੋਂ ਹੀ ਆਪਣੀ ਵਿਗੜਦੀ ਵਿੱਤੀ ਹਾਲਤ ‘ਚ ਸੁਧਾਰ ਦੀ ਉਮੀਦ ਕਰ ਰਿਹਾ ਹੈ।
ਹਾਲਾਂਕਿ, ਪਾਕਿਸਤਾਨ ਨੇ ਹਾਈਬ੍ਰਿਡ ਮਾਡਲ ‘ਤੇ ਟੂਰਨਾਮੈਂਟ ਕਰਵਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ। ਇਸ ਮੁਤਾਬਕ ਭਾਰਤ ਦੇ ਮੈਚ ਬਾਹਰ ਕਰ ਦਿੱਤੇ ਜਾਣਗੇ। ਟੂਰਨਾਮੈਂਟ ਦੇ ਬਾਕੀ ਮੈਚ ਪਾਕਿਸਤਾਨ ਵਿੱਚ ਹੋਣਗੇ। ਜੇਕਰ ਭਾਰਤ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਫਾਈਨਲ ਵੀ ਪਾਕਿਸਤਾਨ ਤੋਂ ਬਾਹਰ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h