Death with Heart Attack during Dance in wedding: ਪਿਛਲੇ ਸਮੇਂ ਤੋਂ ਹਾਰਟ ਅਟੈਕ ਨਾਲ ਹੋਣ ਵਾਲਿਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਮੌਤਾਂ ਦਾ ਇੱਕ ਹੀ ਕਾਰਨ ਸਾਹਮਣੇ ਆ ਰਿਹਾ ਹੈ। ਡਾਂਸ ਕਰਦੇ ਸਮੇਂ ਜਾਂ ਕਿਸੇ ਕਿਸਮ ਦੀ ਪੇਸ਼ਕਾਰੀ ਦਿੰਦੇ ਸਮੇਂ ਅਚਾਨਕ ਦਿਲ ਦਾ ਦੌਰਾ ਤੇ ਮੌਤ। ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਘਟਨਾ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਦੇ ਡੋਂਗਰਾਗੜ੍ਹ ਵਿੱਚ ਵਾਪਰੀ।
ਇੱਥੇ ਇੱਕ ਵਿਆਹ ਦੌਰਾਨ ਕੁਝ ਲੋਕ ਲਾੜਾ-ਲਾੜੀ ਨਾਲ ਸਟੇਜ ‘ਤੇ ਡਾਂਸ ਕਰ ਰਹੇ ਸੀ। ਇਸ ਸਾਰੀ ਘਟਨਾ ਦੀ ਰਿਕਾਰਡਿੰਗ ਚੱਲ ਰਹੀ ਸੀ। ਅਚਾਨਕ ਸਟੇਜ ‘ਤੇ ਬੈਠਾ ਇੱਕ ਵਿਅਕਤੀ ਡਾਂਸ ਕਰਦਾ ਹੋਇਆ ਪਲਕ ਝਪਕਦਿਆਂ ਹੀ ਮਰ ਗਿਆ। ਮਰਨ ਵਾਲੇ ਵਿਅਕਤੀ ਦੀ ਪਛਾਣ ਦਲੀਪ ਰੌਜ਼ਕਰ ਵਜੋਂ ਹੋਈ ਹੈ, ਜੋ ਬਲੋਦ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਰਾਜ ਵਿੱਚ ਸਥਿਤ ਭਿਲਾਈ ਸਟੀਲ ਪਲਾਂਟ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ।
10 May 2023 : 🇮🇳 : BSP engineer got 💔attack💉 while dancing at niece's wedding, died#heartattack2023 #TsunamiOfDeath pic.twitter.com/b0dNv3k2Av
— Anand Panna (@AnandPanna1) May 10, 2023
ਇਹ ਘਟਨਾ 4-5 ਮਈ ਦੀ ਰਾਤ ਨੂੰ ਵਾਪਰੀ ਜਦੋਂ ਦਿਲੀਪ ਰੌਜ਼ਕਰ ਆਪਣੀ ਭਤੀਜੀ ਦੇ ਵਿਆਹ ‘ਤੇ ਡਾਂਸ ਕਰ ਰਿਹਾ ਸੀ। ਸਟੇਜ ‘ਤੇ ਡਾਂਸ ਕਰਦੇ ਹੋਏ ਦਿਲੀਪ ਅਚਾਨਕ ਆਰਾਮ ਕਰਨ ਲਈ ਸਟੇਜ ‘ਤੇ ਬੈਠ ਗਿਆ ਤੇ ਫਿਰ ਉੱਥੇ ਹੀ ਡਿੱਗ ਗਿਆ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h