Punjab News: ਪੰਜਾਬ ‘ਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੁਲਿਸ ਨੇ ਟਰੈਕਟਰਾਂ ‘ਤੇ ਸਪੀਕਰ ਲਗਾ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਖੰਨਾ ਇਲਾਕੇ ‘ਚ ਟ੍ਰੈਫਿਕ ਪੁਲਸ ਦੇ ਸਾਹਮਣੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਦਰਅਸਲ, ਇੱਥੇ ਇੱਕ ਵਿਅਕਤੀ ਨੇ ਇੱਕ ਟਰੈਕਟਰ ‘ਤੇ 52 ਸਪੀਕਰਾਂ ਵਾਲਾ ਸਾਊਂਡ ਸਿਸਟਮ ਲਗਾਇਆ ਹੈ ਅਤੇ ਇਸ ਦੀ ਉਚਾਈ ਇੱਕ ਟਰੱਕ ਤੋਂ ਵੀ ਵੱਧ ਕੀਤੀ ਹੈ। ਖੰਨਾ ਟ੍ਰੈਫਿਕ ਪੁਲਸ ਨੇ ਇਸ ਸ਼ਾਨਦਾਰ ਟਰੈਕਟਰ ਨੂੰ ਥਾਣੇ ‘ਚ ਬਾਉਂਡ ਕਰ ਦਿੱਤਾ ਹੈ। ਇਸ ਟਰੈਕਟਰ ਦੇ ਮਾਲਕ ਵਿਅਕਤੀ ਨੇ ਪ੍ਰੈਸ਼ਰ ਹਾਰਨ ਦੇ ਨਾਲ ਇਸ ‘ਤੇ 52 ਸਪੀਕਰ ਲਗਾਏ ਹੋਏ ਸੀ। ਉਕਤ ਵਿਅਕਤੀ ਇਸ ਟਰੈਕਟਰ ਨਾਲ ਸਕੂਲ ਅਤੇ ਕਾਲਜ ਦੇ ਬਾਹਰ ਹੰਗਾਮਾ ਮਚਾਉਂਦਾ ਸੀ। ਦੂਜੇ ਪਾਸੇ ਇਸ ਮਾਮਲੇ ਵਿੱਚ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਟਰੈਕਟਰ ਦਾ ਚਲਾਨ ਕੱਟ ਕੇ ਉਸ ਨੂੰ ਬਾਉਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਟਰੈਕਟਰ ‘ਤੇ 1.5 ਤੋਂ 2 ਲੱਖ ਰੁਪਏ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।
1.25 ਲੱਖ ਤੋਂ 2 ਲੱਖ ਰੁਪਏ ਜ਼ੁਰਮਾਨਾ
ਟਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਜਦੋਂ ਟ੍ਰੈਫਿਕ ਪੁਲਿਸ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਟਰੈਕਟਰ ਸਮੇਤ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰਕੇ ਇਸ ਨੂੰ ਫੜ ਲਿਆ। ਉਸਨੇ ਅੱਗੇ ਦੱਸਿਆ ਕਿ, ਅਸੀਂ ਚਲਾਨ ਕਰ ਦਿੱਤਾ ਹੈ, ਹੁਣ ਅਦਾਲਤ ਇਸ ਮਾਮਲੇ ਵਿੱਚ ਜ਼ੁਰਮਾਨਾ ਲਗਾਏਗੀ ਜੋ 1.25 ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਹੋ ਸਕਦਾ ਹੈ।
ਨਾ ਨੰਬਰ ਅਤੇ ਨਾ ਹੀ ਆਰਸੀ, ਕੀਤੇ 6 ਜੁਰਮ
ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਇਸ ‘ਤੇ 6 ਜੁਰਮ ਕੀਤੇ ਗਏ ਹਨ। ਇਸ ਦਾ ਨਾ ਤਾਂ ਨੰਬਰ ਹੈ ਅਤੇ ਨਾ ਹੀ ਆਰ.ਸੀ. ਨਾਲ ਹੀ, ਇਸ ਦਾ ਨਾ ਤਾਂ ਬੀਮਾ ਹੈ ਅਤੇ ਨਾ ਹੀ ਪ੍ਰਦੂਸ਼ਣ ਸਰਟੀਫਿਕੇਟ। ਨਾਲ ਹੀ, ਇਸਦੀ ਉਚਾਈ 10 ਤੋਂ 12 ਫੁੱਟ ਤੱਕ ਹੈ। ਇਹ ਅਜਿਹਾ ਪਹਿਲਾ ਮਾਮਲਾ ਹੈ ਜਦੋਂ ਕਿਸੇ ਟਰੈਕਟਰ ਦਾ ਚਲਾਨ ਕੀਤਾ ਗਿਆ ਹੋਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h