Healthy Heart: ਗਰਮੀਆਂ ‘ਚ ਵਧੇਰੇ ਤਾਪਮਾਨ ਦੇ ਕਾਰਨ ਸਰੀਰ ਦੀ ਗਰਮੀ ਵੱਧਦੀ ਹੈ ਤੇ ਜਿਆਦਾ ਪਸੀਨਾ ਨਿਕਲਦਾ ਹੈ।ਇਸ ਨਾਲ ਦਿਲ ਨੂੰ ਵਧੇਰੇ ਉਤਸ਼ਾਹ ਤੇ ਕੰਮ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ।ਗਰਮੀਆਂ ‘ਚ ਦਿਲ ਨੂੰ ਹੈਲਦੀ ਰੱਖਣ ਲਈ ਸਹੀ ਭੋਜਨ ਤੇ ਕਸਰਤ ਦੀ ਵਰਤੋਂ ਬਹੁਤ ਜ਼ਰੂਰੀ ਹੁੰਦਾ ਹੈ।ਅੱਗੇ ਦੱਸੇ ਗਏ 8 ਫੂਡ ਗਰਮੀਆਂ ‘ਚ ਦਿਲ ਦੀ ਸਿਹਤ ਦਾ ਚੰਗੀ ਤਰ੍ਹਾਂ ਖਿਆਲ ਰੱਖਦੇ ਹਨ।
ਤਰਬੂਜ਼ ਇਕ ਹਾਈਡ੍ਰੇਟਿੰਗ ਫਲ ਹੈ ਜੋ ਲਾਈਕੋਪੀਨ ਨਾਲ ਭਰਪੂਰ ਹੁੰਦਾ ਹੈ।ਇਹ ਕਿ ਐਂਟੀਆਕਸੀਡੈਂਟ ਜੋ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ।
ਟਮਾਟਰ ਲਾਈਕੋਪੀਨ, ਵਿਟਾਮਿਨ ਸੀ ਤੇ ਪੋਟੇਸ਼ੀਅਮ ਹਾਰਟ ਹੈਲਦੀ ਨਿਊਟਿਐਂਟਸ ਦਾ ਇਕ ਵੱਡਾ ਸ੍ਰੋਤ ਹੈ, ਟਮਾਟਰ ‘ਚ ਕੈਲੋਰੀ ਵੀ ਘੱਟ ਹੁੰਦੀ ਹੈ।ਜਿਸ ਨੂੰ ਤੁਸੀਂ ਸਲਾਦ ਤੇ ਹੋਰ ਭੋਜਨਾਂ ‘ਚ ਸ਼ਾਮਿਲ ਕਰ ਸਕਦੇ ਹੋ
ਪੱਤੇਦਾਰ ਸਾਗ: ਪਾਲਕ, ਕੇਲ ਤੇ ਅਰੂਗੁਲਾ ਵਰਗੇ ਪੱਤੇਦਾਰ ਸਾਗ ਵਿਟਾਮਿਨ, ਖਣਿਜ ਤੇ ਫਾਈਬਰ ਨਾਲ ਭਰੇ ਹੁੰਦੇ ਹਨ, ਇਹ ਸਾਰੇ ਦਿਲ ਦੀ ਸਿਹਤ ਦਾ ਸਮਰਥਨ ਕਰਨ ‘ਚ ਮਦਦ ਕਰਦੇ ਹਨ।
ਬੈਰੀਜ਼: ਬਲੂਬੇਰੀ, ਸਟ੍ਰਾਬੇਰੀ ਤੇ ਰਸਭਰੀ ਬੈਰੀਜ਼ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ, ਜੋ ਦਿਲ ਨੂੰ ਮੁਕਤ ਕਣਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰ ਸਕਦੇ ਹਨ।
ਐਵੋਕਾਡੋ ਇਕ ਹਾਰਟ ਹੈਲਦੀ ਫਲ ਹੈ, ਜੋ ਮੋਨੋਅਨਸੈਚੁਰੇਟੇਡ ਫੈਟ, ਫਾਈਬਰ ਤੇ ਪੋਟੋਸ਼ੀਅਮ ਨਾਲ ਭਰਪੂਰ ਹੁੰਦਾ ਹੈ।ਇਸ ਨੂੰ ਸਲਾਦ, ਸੈਂਡਵਿਚ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਾਂ ਸਿਹਤਮੰਦ ਨਾਸ਼ਤੇ ਦੇ ਰੂਪ ‘ਚ ਖਾਦਾ ਜਾ ਸਕਦਾ ਹੈ।
ਗ੍ਰਿਲਡ ਫਿਸ਼: ਸੈਲਮਨ, ਟ੍ਰਾਊਟ ਵਰਗੀਆਂ ਗ੍ਰਿਲਡ ਫਿਸ ਓਮੇਗਾ-3 ਫੈਟੀ ਐਸਿਡ ਦੇ ਬਿਹਤਰੀਨ ਸੋਰਸ ਹਨ, ਜੋ ਬਲਡ ਪ੍ਰੈਸ਼ਰ ਨੂੰ ਘੱਟ ਕਰਨ ਤੇ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦ ਕਰ ਸਕਦੇ ਹਨ।
ਸਾਬੁਤ ਅਨਾਜ: ਸਾਬੁਤ ਅਨਾਜ ਜਿਵੇਂ ਕਿ ਬ੍ਰਾਊਨ ਰਾਈਸ, ਕਿਵਨੋਆ ਤੇ ਕਣਕ ਦਾ ਪਾਸਤਾ ਫਾਈਬਰ, ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ।ਜੋ ਕੈਲੋਸਟ੍ਰੋਲ ਘੱਟ ਕਰਨ ਤੇ ਦਿਲ ਦੀ ਸਿਹਤ ਨੂੰ ਬੂਸਟ ਕਰਨ ‘ਚ ਮਦਦ ਕਰ ਸਕਦੇ ਹਨ।
ਬਾਦਾਮ, ਅਖਰੋਟ ਤੇ ਚੀਆ ਦੇ ਬੀਜ ਵਰਗੇ ਮੇਵੇ ਤੇ ਬੀਜ ਹਾਰਟ ਹੈਲਦੀ ਫੈਟ, ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਦਿਲ ਦੇ ਸਿਹਤਮੰਦ ‘ਚ ਮਦਦ ਕਰਨ ਲਈ ਸਲਾਦ, ਸਮੂਦੀ ‘ਚ ਮਲਾਇਆ ਜਾ ਸਕਦਾ ਹੈ ਜਾਂ ਨਾਸ਼ਤੇ ਦੇ ਰੂਪ ‘ਚ ਖਾਦਾ ਜਾ ਸਕਦਾ ਹੈ।