ਲਖੀਮਪੁਰ ਖੀਰੀ ਕਾਂਡ ਦੇ ਵਿਰੋਧ ‘ਚ ਲੁਧਿਆਣਾ ਕਾਂਗਰਸ ਨੇ ਅੱਜ ਭਾਰਤ ਨਗਰ ਚੌਕ ਦੇ ਕੋਲ ਧਰਨਾ ਦਿੱਤਾ।ਇਸ ਦੌਰਾਨ ਸੈਂਕੜੇ ਕਾਂਗਰਸ ਵਰਕਰਾਂ ਸਮੇਤ ਕਈ ਵਿਧਾਇਕ ਮੌਜੂਦ ਰਹੇ।ਵਿਰੋਧ ਕਰ ਰਹੇ ਕਾਂਗਰਸ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੇ ਲਖੀਮਪੁਰ ਹਿੰਸਾ ਦੇ ਲਈ ਅੱਜ 2 ਘੰਟੇ ਦਾ ਮੌਨ ਰੱਖਿਆ, ਤਾਂ ਕਿ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ ਅਤੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਆਂ ਮਿਲ ਸਕੇ।ਉਨਾਂ੍ਹ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰ ਨੂੰ ਨਸ਼ਟ ਕਰ ਰਹੀ ਹੈ।