Punjab CM Mann Live: ਪੰਜਾਬ ਸੀਐਮ ਭਗਵੰਤ ਮਾਨ ਖੇਤੀ ਨੂੰ ਲਾਹੇਮੰਦ ਧੰਦਾ ਬਣਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪਧਰ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਹਨ। ਇਸੇ ਕੜੀ ਤਹਿਤ ਸੋਮਵਾਰ ਸਵੇਰੇ ਭਗਵੰਤ ਮਾਨ ਨੇ ਟਵੀਟ ਕਰ ਐਲਾਨ ਕੀਤਾ ਸੀ ਕਿ ਉਹ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੱਡਾ ਫੈਸਲਾ ਲੈਣ ਜਾ ਰਹੇ ਹਨ।
ਆਪਣੇ ਲਾਈਨ ਸੈਸ਼ਨ ਦੌਰਾਨ ਸੀਐਮ ਮਾਨ ਨੇ ਕਿਹਾ ਕਿ 2 ਵੱਡੀਆਂ ਸਰਕਾਰ-ਕਿਸਾਨ ਮਿਲਣੀ ‘ਚ ਮਿਲੇ ਸੁਝਾਵਾਂ ਤੋਂ ਬਾਅਦ ਝੋਨੇ ਦੀ ਬਿਜਾਈ ਨੂੰ 4 ਭਾਗਾਂ ‘ਚ ਵੰਡਿਆ ਗਿਆ ਹੈ।
ਜਾਣੋ ਚਾਰ ਜੋਨਾਂ ‘ਚ ਵੰਡੇ ਗਏ ਜ਼ਿਲ੍ਹੇ
10 ਜੂਨ ਤੋਂ ਤਾਰ ਤੋਂ ਪਾਰ ਝੋਨੇ ਦੀ ਬਿਜਾਈ, ਬਾਰਡਰ ਖੇਤਰ ਹੋਣ ਕਰਕੇ ਇਨ੍ਹਾਂ ਜ਼ਿਲ੍ਹਿਆਂ ਨੂੰ ਰਾਤ ਨੂੰ ਬਿਜਲੀ ਨਾ ਦੇ ਕੇ ਦਿਨੀਂ ਬਿਜਲੀ ਮਿਲੇਗੀ।
16 ਜੂਨ ਤੋਂ 7 ਜ਼ਿਲ੍ਹੇ– ਫਿਰੋਜਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਹਿਤਗੜ੍ਹ ਸਾਹਿਬ, ਗੁਰਦਾਸਪੁਰ, ਸ਼ਹਿਦ ਭਗਤ ਸਿੰਘ ਨਗਰ, ਤਰਨ ਤਾਰਨ ਇਹ ਜ਼ਿਲ੍ਹੇ 16 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਤੇ ਇਨ੍ਹਾਂ ਨੂੰ ਇਸੇ ਮੁਤਾਬਕ 8 ਘੰਟੇ ਬਿਜਲੀ ਮਿਲੇਗੀ। ਨਾਲ ਹੀ ਜਿੱਥੇ ਜਿੱਥੇ ਨਹਿਰੀ ਪਾਣੀ ਹੈ ਨਹਿਰੀ ਪਾਣੀ ਵੀ ਮਿਲੇਗਾ।
19 ਜੂਨ ਤੋਂ ਤੀਜਾ ਭਾਗ, ਜਿਸ ‘ਚ ਰੂਪਨਗਰ, ਰੋਪੜ, ਸ਼ਾਹਿਬਜਾਦਾ ਅਜੀਤ ਸਿੰਘ ਨਗਰ, ਮੁਹਾਲੀ, ਕਪੂਰਥਲਾ, ਲੁਧਿਆਣਾ, ਬਠਿੰਡਾ, ਫਾਜਿਲਕਾ, ਅਮ੍ਰਿਤਸਰ ਜ਼ਿਲ੍ਹਿਆਂ ‘ਚ ਝੋਨੇ ਦੀ ਬਿਜਾਈ ਹੋਵੇਗੀ।
21 ਜੂਨ ਵਾਲੇ ਜ਼ਿਲ੍ਹੇ- ਜਲੰਧਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਮਾਨਸਾ 21 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਤੇ ਇਸੇ ਮੁਤਾਬਕ ਇਨ੍ਹਾਂ ਨੂੰ ਬਿਜਲੀ ਮਿਲੇਗੀ।
ਵੇਖੋ ਸੀਐਮ ਭਗਵੰਤ ਮਾਨ LIVE
ਇਸ ਦੇ ਨਾਲ ਹੀ ਇੱਕ ਵਾਰ ਫਿਰ ਭਗਵੰਤ ਮਾਨ ਨੇ ਦੁਹਰਾਇਆ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਬਚਾਉਣ ਵਾਲਿਆਂ ਨੂੰ ਸਨਮਾਨ ਰਾਸ਼ੀ ਦਿੱਤੀ ਜਾਵੇਗੀ।
PAU ਵਲੋਂ ਸੁਝਾਅ ਕੀਤੀਆਂ ਫਸਲਾਂ ਦੀ ਕਿਸਮਾਂ ਬੀਜਣ ਦੀ ਅਪੀਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੂਸਾ-144 ਦੀ ਬਜਾਏ ਪੀਆਰ-126/127/129 ਬੀਜਣ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੂਸਾ ਦੀ ਫ਼ਸਲ 152 ਦਿਨਾਂ ਵਿੱਚ ਪੱਕਦੀ ਹੈ, ਜਦੋਂ ਕਿ ਪੀਆਰ-126 ਆਪਣੇ ਤਣੇ ਸਮੇਤ ਸਿਰਫ਼ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਨਾਲ ਹੀ ਪਰਾਲੀ ਘੱਟ ਰਹਿੰਦੀ ਹੈ ਅਤੇ 2 ਮਹੀਨਿਆਂ ਦਾ ਸਮਾਂ ਵੀ ਬਚਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਮਹੀਨਿਆਂ ਵਿੱਚ ਪਾਣੀ ਅਤੇ ਬਿਜਲੀ ਦੋਵਾਂ ਦੀ ਬੱਚਤ ਕੀਤੀ ਜਾ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h