ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਬਨਵਾਰੀ ਲਾਲ ਪੁਰੋਹਿਤ ਨੇ ਜੰਮੂ-ਕਸ਼ਮੀਰ ਦੇ ਪੁੰਛ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਵਿਅਕਤ ਕੀਤੀ ਹੈ।ਰਾਜਪਾਲ ਨੇ ਕਿਹਾ ਕਿ ਦੇਸ਼ ਸ਼ਹੀਦਾਂ ਦੇ ਸਰਵਉੱਚ ਬਲੀਦਾਨਾਂ ਲਈ ਹਮੇਸ਼ਾਂ ਰਿਣੀ ਰਹੇਗਾ।ਪੰਜਾਬੀਆਂ ਨੇ ਸਦਾ ਆਪਣੀ ਮਾਤ-ਭੂਮੀ ਦੀ ਸੇਵਾ ਕਰਦੇ ਹੋਏ ਬਹਾਦਰੀ ਅਤੇ ਦਲੇਰੀ ਦਿਖਾਈ ਹੈ।ਪੰਜਾਬ ਦੇ ਰਾਜਪਾਲ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।ਦੱਸਣਯੋਗ ਹੈ ਕਿ, ਪੁੰਛ ਜ਼ਿਲ੍ਹੇ ਦੇ ਸੁਰਨਕੋਟ ਖੇਤਰ ‘ਚ ਐਤਵਾਰ ਦੇਰ ਰਾਤ ਹੋਈ ਮੁੱਠਭੇੜ ‘ਚ ਸੈਨਾ ਦੇ 5 ਜਵਾਨ ਸ਼ਹੀਦ ਹੋ ਗਏ।ਸ਼ਹੀਦਾਂ ‘ਚ ਪੰਜਾਬ ਦੇ 3 ਜਵਾਨ ਵੀ ਸ਼ਾਮਿਲ ਹਨ।