ਹੁਸ਼ਿਆਰਪੁਰ ਦੇ ਨਵੇਂ ਐਸਐਸਪੀ ਕੁਲਵੰਤ ਸਿੰਘ ਹੀਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਦੌਰਾਨ ਪੁਲਿਸ ਨੇ ਉਨ੍ਹਾਂ ਗਾਰਡ ਆਫ ਆਨਰ ਵੀ ਦਿੱਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੈਂ ਦਸੂਹਾ, ਹੁਸ਼ਿਆਰਪੁਰ ਅਤੇ ਗੜਸ਼ੰਕਰ ‘ਚ ਬਤੌਰ ਥਾਣਾ ਮੁਖੀ ਆਪਣੀ ਸੇਵਾ ਦੇ ਚੁੱਕਾ ਹਾਂ।ਮੈਂ ਹੁਸ਼ਿਆਰਪੁਰ ਦੀ ਭੂਗੋਲਿਕ ਸਥਿਤੀ ਤੋਂ ਵਾਕਿਫ ਹੈ ਅਤੇ ਆਉਣ ਵਾਲੇ ਸਮੇਂ ‘ਚ ਇੱਥੋਂ ਦੀ ਪੁਲਿਸ ਅਲੱਗ ਨਜ਼ਰ ਆਏਗੀ।