BEL Recruitment 2023: ਭਾਰਤ ਇਲੈਕਟ੍ਰਾਨਿਕਸ ਲਿਮਿਟੇਡ (BEL) ਨੇ ਹੌਲਦਾਰ ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ BEL ਦੀ ਅਧਿਕਾਰਤ ਵੈੱਬਸਾਈਟ bel-india.in ਰਾਹੀਂ 6 ਜੂਨ, 2023 ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਰਾਹੀਂ ਕੁੱਲ 12 ਅਸਾਮੀਆਂ ਭਰੀਆਂ ਜਾਣਗੀਆਂ। ਇਹ ਅਹੁਦੇ ਇਸਦੀ ਬੰਗਲੌਰ ਯੂਨਿਟ ਲਈ ਸਥਾਈ ਆਧਾਰ ‘ਤੇ ਉਪਲਬਧ ਹਨ।
ਅਸਾਮੀਆਂ ਦਾ ਵੇਰਵਾ:– ਹਵਾਲਦਾਰ (ਸੁਰੱਖਿਆ) -12 ਅਸਾਮੀਆਂ
ਯੋਗਤਾ ਜਾਣੋ:- ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ SSLC ਭਾਵ 10ਵੀਂ ਪਾਸ ਹੋਣੀ ਚਾਹੀਦੀ ਹੈ। ਨਾਲ ਹੀ, ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤਾ ਗਿਆ ਅਨੁਭਵ ਹੋਣਾ ਚਾਹੀਦਾ ਹੈ।
BEL Recruitment 2023 Notification
ਉਮਰ ਸੀਮਾ: – ਬੀਈਐਲ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 43 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਮਈ 2023 ਦੇ ਆਧਾਰ ‘ਤੇ ਕੀਤੀ ਜਾਵੇਗੀ। OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਤਿੰਨ ਸਾਲ ਦੀ ਛੋਟ ਹੈ, SC, ST ਵਰਗ ਦੇ ਉਮੀਦਵਾਰਾਂ ਨੂੰ ਪੰਜ ਸਾਲ ਦੀ ਛੋਟ ਹੈ।
ਤਨਖਾਹ: – ਉਮੀਦਵਾਰ ਜਿਨ੍ਹਾਂ ਨੂੰ ਇਹਨਾਂ ਅਸਾਮੀਆਂ ਲਈ ਚੁਣਿਆ ਜਾਵੇਗਾ। WUG-III/CP-III ਉਹਨਾਂ ਨੂੰ ਤਨਖਾਹ ਵਜੋਂ ਰੁ. 20,500-3% -79,000/- ਰੁਪਏ ਦਿੱਤੇ ਜਾਣਗੇ। CTC: ਰੁਪਏ 5.11 ਲੱਖ (ਲਗਪਗ) ਰੁਪਏ ਹੋਣਗੇ।
ਚੋਣ ਪ੍ਰਕਿਰਿਆ:– ਇਨ੍ਹਾਂ ਅਸਾਮੀਆਂ ਲਈ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ, ਉਮੀਦਵਾਰਾਂ ਨੂੰ ਸਰੀਰਕ ਸਹਿਣਸ਼ੀਲਤਾ ਟੈਸਟ ਪਾਸ ਕਰਨਾ ਹੋਵੇਗਾ। ਜਿਹੜੇ ਲੋਕ ਸਰੀਰਕ ਸਹਿਣਸ਼ੀਲਤਾ ਟੈਸਟ ਦੇ ਯੋਗ ਹੋਣਗੇ, ਉਨ੍ਹਾਂ ਨੂੰ ਲਿਖਤੀ ਪ੍ਰੀਖਿਆ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਉਮੀਦਵਾਰਾਂ ਵੱਲੋਂ ਇਹ ਵੀ ਨੋਟ ਕੀਤਾ ਜਾਣਾ ਹੈ ਕਿ ਸਰੀਰਕ ਸਹਿਣਸ਼ੀਲਤਾ ਟੈਸਟ ਅਤੇ ਲਿਖਤੀ ਟੈਸਟ ਬੈਂਗਲੁਰੂ ਵਿਖੇ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h