ਦੁਸਹਿਰੇ ਵਾਲੇ ਦਿਨ ਪੰਜਾਬ ਦੇ ਸਨੌਰ ‘ਚ ਦਰਦਨਾਕ ਹਾਦਸਾ ਹੋ ਗਿਆ।ਦਰਅਸਲ, ਪਿੰਡ ਜਗਤਪੁਰਾ ‘ਚ ਸਕਾਰਪੀਓ ਅਤੇ ਟ੍ਰੈਕਟਰ ਟ੍ਰਾਲੀ ਦੀ ਜਬਰਦਸਤ ਟੱਕਰ ਹੋ ਗਈ।ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਜਖਮੀ ਹੋ ਗਏ।
ਜਾਣਕਾਰੀ ਮੁਤਾਬਕ, ਟ੍ਰਾਲੀ ‘ਚ ਸਵਾਰ ਲੋਕ ਕਰਨਾਲ ‘ਚ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ।ਇਸ ਦੌਰਾਨ ਪਿੱਛੇ ਤੋਂ ਆ ਰਹੀ ਤੇਜ ਰਫਤਾਰ ਸਕਾਰਪੀਓ ਨੇ ਟ੍ਰਾਲੀ ਨੂੰ ਟੱਕਰ ਮਾਰ ਦਿੱਤੀ।ਦੁਰਘਟਨਾ ‘ਚ ਦੋਵੇਂ ਵਾਹਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ।ਉਥੇ ਹੀ ਹਾਦਸੇ ‘ਚ ਜਖਮੀ ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ।