ਵੀਰਵਾਰ, ਅਪ੍ਰੈਲ 23, 2026 08:49 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

PRTC ਨੇ ਜਾਰੀ ਕੀਤਾ ਹੈਲਪਲਾਈਨ ਨੰਬਰ, ਲੋਕ ਇਸ ਨੰਬਰ ‘ਤੇ ਫੋਨ ਕਰਕੇ ਕਰਦ ਕਰਵਾ ਸਕਦੇ ਹਨ ਸ਼ਿਕਾਇਤ

Punjab News: ਪੀਆਰਟੀਸੀ ਚੇਅਰਮੈਨ ਨੇ ਅੱਗੇ ਦੱਸਿਆ ਕਿ ਜਲਦ ਹੀ ਇਲੈਕਟ੍ਰੀਕਲ ਬੱਸਾਂ ਦੀ ਜਲਦ ਹੋਵੇਗੀ ਸ਼ੁਰੂਆਤ ਹੋਵੇਗੀ।

by ਮਨਵੀਰ ਰੰਧਾਵਾ
ਮਈ 25, 2023
in ਪੰਜਾਬ
0

PRTC issued a Helpline Number: ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਸੁਝਾਓ ਦਰਜ ਕਰਨ ਲਈ ਇੱਕ ਹੈਲਪਲਾਈਨ ਨੰਬਰ 9592195923 ਜਾਰੀ ਕੀਤਾ ਹੈ। ਮੀਡੀਆ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਲੋਕਾਂ ਨੂੰ ਸਮਰਪਿਤ ਕੀਤੇ ਨਵੇਂ ਬੱਸ ਅੱਡੇ ਦੀ ਸੰਪਰੂਨ ਜਾਣਕਾਰੀ ਸਾਂਝੀ ਕੀਤੀ।

ਚੇਅਰਮੈਨ ਹਡਾਣਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਵਾਸੀਆਂ ਨੂੰ ਖਾਸ ਤੋਹਫ਼ੇ ਵਜੋਂ ਨਵਾਂ ਬੱਸ ਅੱਡਾ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੀ ਸੋਚ ਸਦਕੇ ਪਟਿਆਲਾ ਵਿਚਲੇ ਨਵੇਂ ਬੱਸ ਅੱਡੇ ਦੀ ਸ਼ੁਰੂਆਤ ਹੋ ਚੁੱਕੀ ਹੈ। ਚੇਅਰਮੈਨ ਨੇ ਇਸ ਅੱਡੇ ਦੀ ਸੁੰਦਰ ਨੁਹਾਰ ਬਨਾਉਣ ਲਈ ਪੀਆਰਟੀਸੀ ਦੀ ਸਾਰੀ ਟੀਮ, ਲੋਕ ਨਿਰਮਾਣ ਵਿਭਾਗ ਦੇ ਭਵਨ ਉਸਾਰੀ ਤੇ ਇਲੈਕਟ੍ਰੀਕਲ ਵਿੰਗਾਂ ਤੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰਾਂ, ਏਐਮਡੀ ਪੀਆਰਟੀਸੀ ਚਰਨਜੋਤ ਸਿੰਘ ਵਾਲੀਆ ਸਮੇਤ ਹੋਰ ਸਾਰੇ ਮੁਲਾਜ਼ਮਾਂ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ।

ਚੇਅਰਮੈਨ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਨਵਾਂ ਬੱਸ ਅੱਡਾ ਚਾਲੂ ਹੋਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਬੱਸ ਅੱਡੇ ਦੀ ਉਸਾਰੀ ਰੁਕੀ ਹੋਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲੈਦਿਆਂ ਰੁਕੇ ਫੰਡ ਜਾਰੀ ਕਰਕੇ ਇਸ ਨਵੇਂ ਬੱਸ ਅੱਡੇ ਨੂੰ ਮੁਕੰਮਲ ਕਰਵਾਇਆ ਅਤੇ ਕਿਹਾ ਕਿ ਇਹ ਬੱਸ ਅੱਡਾ ਸਿਰਫ ਪਟਿਆਲਾ ਜਾਂ ਪੰਜਾਬ ਹੀ ਨਹੀ ਬਲਕਿ ਬਾਹਰਲੇ ਰਾਜਾਂ ਲਈ ਵੀ ਰੋਲ ਮਾਡਲ ਹੋਵੇਗਾ।

ਚੇਅਰਮੈਨ ਨੇ ਕਿਹਾ ਕਿ ਏਅਰਪੋਰਟ ਦੀ ਦਿੱਖ ਵਾਲਾ ਇਹ ਆਧੁਨਿਕ ਅਤੇ ਨਵੀਨਤਮ ਤਕਨੀਕਾਂ ਨਾਲ ਲੈਸ ਬੱਸ ਅੱਡੇ ਵਿਖੇ ਬਿਜਲੀ ਦੇ ਵੱਡੇ ਬਿੱਲਾਂ ਤੋਂ ਬਚਣ ਲਈ ਪੂਰੀ ਛੱਤ ਉਪਰ ਸੋਲਰ ਪੈਨਲ ਲਗਾਏ ਗਏ ਹਨ। ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਵਿਖੇ 45 ਬੱਸ ਕਾਊਂਟਰ ਬਣਾਏ ਗਏ ਹਨ ਤਾਂ ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ, ਤੇ ਇੱਥੇ ਸਾਰੇ ਰੂਟਾਂ ਨੂੰ ਜਾਣ ਲਈ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁੱਛ ਗਿੱਛ ਲਈ ਵੱਖਰੇ ਕਾਊਂਟਰ ਸਥਾਪਤ ਕਰਕੇ ਬੱਸ ਅੱਡੇ ਦੇ ਬਾਹਰ ਅਤੇ ਅੰਦਰ ਐਲ ਈ ਡੀਜ ਲੱਗੀਆਂ ਲਗਾਈਆਂ ਗਈਆਂ ਹਨ ਤਾਂ ਜੋ ਹਰ ਸ਼ਹਿਰ ਜਾਂ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਸਮੇਂ ਦੀ ਸਹੀ ਜਾਣਕਾਰੀ ਮੁਹੱਈਆ ਕਰਵਾ ਰਹੀਆਂ।

ਪੀਆਰਟੀਸੀ ਚੇਅਰਮੈਨ ਨੇ ਅੱਗੇ ਦੱਸਿਆ ਕਿ ਜਲਦ ਹੀ ਇਲੈਕਟ੍ਰੀਕਲ ਬੱਸਾਂ ਦੀ ਜਲਦ ਹੋਵੇਗੀ ਸ਼ੁਰੂਆਤ ਹੋਵੇਗੀ। ਲੋਕਾਂ ਦੀ ਸਹੂਲਤ ਲਈ ਪੁਰਾਣੇ ਬੱਸ ਅੱਡੇ ਤੋਂ ਨਵੇਂ ਅਤੇ ਨਵੇਂ ਤੋਂ ਪੁਰਾਣੇ ਬੱਸ ਅੱਡੇ ਤੱਕ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਮਹਿੰਦਰਾ ਕਾਲਜ, ਐਨ ਆਈ ਐਸ ਚੌਂਕ, ਫੁਆਰਾ ਚੌਂਕ, ਰਜਿੰਦਰਾ ਹਸਪਤਾਲ, ਸਨੌਰੀ ਅੱਡਾ ਆਦਿ ਲਈ ਇਲੈਕਟ੍ਰੀਕਲ ਸ਼ਾਨਦਾਰ ਬੱਸਾਂ ਚੱਲਣਗੀਆਂ, ਇਸ ਨਾਲ ਲੋਕ ਜਿੱਥੇ ਖੱਜਲ ਹੋਣ ਤੋਂ ਬੱਚ ਸਕਣਗੇ ਉੱਥੇ ਹੀ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਯੋਗਦਾਨ ਹੋਵੇਗਾ।

ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਸੀਸੀਟੀਵੀ ਅਤੇ ਬਾਡੀ ਸਕੈਨਰ ਤੇ ਮੈਟਲ ਡਿਟੈਕਟਰ ਲਗਾਏ ਗਏ ਹਨ ਜੋ ਕਿ ਜੋ ਕਿ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਚਲਦੇ ਰਹਿਣਗੇ। ਇਸ ਤੋਂ ਇਲਾਵਾ ਡੇਢ ਏਕੜ ਵਿੱਚ ਵਰਕਸ਼ਾਪ ਅਤੇ ਡਰਾਇਵਰ-ਕੰਡਕਟਰਾਂ ਦੇ ਆਰਾਮ ਲਈ ਕਮਰੇ ਬਣਾਏ ਗਏ ਹਨ। ਪਹਿਲਾ ਪੁਰਾਣਾ ਬੱਸ ਅੱਡਾ ਅਤੇ ਵਰਕਸ਼ਾਪ ਦੋਹੇ ਅਲੱਗ ਅਲੱਗ ਬਣੇ ਹੋਏ ਸਨ, ਜਿਸ ਨਾਲ ਬੱਸਾਂ ਦੀ ਛੋਟੀ ਮੋਟੀ ਦਿੱਕਤ ਲਈ ਲੈ ਜਾਣ ਮਗਰੋਂ ਮੁੜ ਬੱਸ ਅੱਡੇ ਲਿਆਉਣ ਲਈ ਕਾਫ਼ੀ ਸਮਾਂ ਖਰਾਬ ਹੋ ਜਾਂਦਾ ਸੀ ਜਿਸ ਨਾਲ ਬੱਸ ਦਾ ਬਣਦਾ ਟਾਈਮ ਰੂਟ ਲੱਗ ਨਹੀ ਸੀ ਲਗਦਾ।ਇਸ ਨਾਲ ਜਿੱਥੇ ਸਵਾਰੀਆਂ ਨੂੰ ਪਰੇਸ਼ਾਨੀ ਹੁੰਦੀ ਸੀ ਉੱਥੇ ਹੀ ਵਿਭਾਗ ਨੂੰ ਵੀ ਵਿੱਤੀ ਘਾਟਾ ਪੈਦਾਂ ਸੀ।ਇਸ ਲਈ ਹੁਣ ਇੱਥੇ ਡੇਢ ਏਕੜ ਜਗ੍ਹਾ ਵਿੱਚ ਵਰਕਸ਼ਾਪ ਬਣਾਈ ਗਈ ਹੈ। ਇੱਥੇ ਡਰਾਇਵਰਾਂ ਅਤੇ ਕੰਡਕਟਰਾਂ ਦੇ ਆਰਾਮ ਕਰਨ ਲਈ ਕਮਰੇ ਵੀ ਹਨ।

ਪੀਣ ਵਾਲੇ ਪਾਣੀ ਅਤੇ ਫੂਡ ਕੋਰਟ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਸਵਾਰੀਆਂ ਨੂੰ ਬੱਸਾਂ ਵਿੱਚੋਂ ਉਤਰਨ ਅਤੇ ਚੜ੍ਹਨ ਤੋਂ ਪਹਿਲਾਂ ਸਾਫ ਅਤੇ ਆਰ.ੳ. ਦਾ ਠੰਡਾ ਪਾਣੀ ਪੀਣ ਅਤੇ ਖਾਣ ਪੀਣ ਵਾਲੇ ਵਧੀਆਂ ਸਾਮਾਨ ਮਿਲ ਸਕੇ। ਇਸ ਤੋਂ ਇਲਾਵਾ ਬੇਸਮੈਂਟ ਪਾਰਕਿੰਗ ਨਾਲ ਲੋਕਾਂ ਦੀ ਸੁਵਿਧਾ ਲਈ ਪਾਰਕਿੰਗ ਬਣਾਈ ਗਈ ਹੈ ਤਾਂ ਜੋ ਅਕਸਰ ਮੀਹ, ਤੇਜ ਧੁੱਪ ਜਾਂ ਸਰਦੀਆਂ ਦੀ ਪੈਣ ਵਾਲੀ ਓਸ ਕਾਰਨ ਲੋਕਾਂ ਦੇ ਵਹੀਕਲਾਂ ਦਾ ਰੰਗ, ਸੀਟਾਂ ਆਦਿ ਬਾਹਰ ਖੜ੍ਹੇ ਰਹਿਣ ਕਾਰਨ ਖਰਾਬ ਨਾ ਹੋਵੇ।ਇਸ ਤੋਂ ਇਲਾਵਾ ਸਵਾਰੀਆਂ ਦੀ ਸਹੂਲਤ ਲਈ ਲਾਕਰ ਅਤੇ ਡਾਰਮਿਟਰੀ ਬਣਾਏ ਗਏ ਹਨ, ਜਿਸ ਵਿਚ ਲੋਕ ਆਪਣਾ ਜਰੂਰੀ ਸਾਮਾਨ ਰੱਖ ਕੇ ਆ ਜਾ ਸਕਣਗੇ।

ਰਣਜੋਧ ਸਿੰਘ ਹਡਾਣਾ ਨੇ ਅੱਗੇ ਦੱਸਿਆ ਕਿ ਨਵਾਂ ਬੱਸ ਅੱਡਾ ਚਾਲੂ ਹੋਣ ਨਾਲ ਦੂਰ-ਦੁਰਾਡੇ ਦੀਆਂ ਸਵਾਰੀਆਂ ਦੀ ਸਹੂਲਤ ਲਈ ਵੱਖ-ਵੱਖ 5 ਰੂਟਾਂ ‘ਤੇ 30 ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਹੜੀਆਂ ਕਿ 135 ਗੇੜੇ ਲਗਾ ਰਹੀਆਂ ਹਨ। ਹਡਾਣਾ ਨੇ ਦੱਸਿਆ ਕਿ 5 ਬੱਸਾਂ ਵੱਖ-ਵੱਖ ਟਾਈਮ ‘ਤੇ ਨਵਾਂ ਬੱਸ ਸਟੈਂਡ, ਤੋਂ ਨਾਨਕਸਰ ਵਾਇਆ ਪੁਰਾਣਾ ਬੱਸ ਸਟੈਂਡ, ਸਨੌਰੀ ਅੱਡਾ, ਸਨੌਰ ਚੌਂਕ ਤੱਕ 25 ਗੇੜੇ ਲਾ ਰਹੀਆਂ ਹਨ। ਇਸੇ ਤਰ੍ਹਾਂ 4 ਬੱਸਾਂ ਨਵਾਂ ਬੱਸ ਸਟੈਂਡ ਤੋਂ ਝਿੱਲ ਬਾਈਪਾਸ ਵਾਇਆ ਪੁਰਾਣਾ ਬੱਸ ਸਟੈਂਡ, ਖੰਡਾ ਚੌਕ, ਦੁਖਨਿਵਾਰਨ ਸਾਹਿਬ, ਹੇਮਕੁੰਟ ਪੰਪ ਹੁੰਦੇ ਹੋਏ 20 ਗੇੜੇ ਲਾ ਰਹੀਆਂ ਹਨ।

ਜਦੋਂਕਿ 7 ਬੱਸਾਂ ਨਵਾਂ ਬੱਸ ਸਟੈਂਡ ਤੋਂ ਕੌਰਜੀਵਾਲਾ ਬਾਈਪਾਸ ਵਾਇਆ, ਟਰੱਕ ਯੂਨੀਅਨ, ਲੱਕੜ ਮੰਡੀ, ਪੁਰਾਣਾ ਬੱਸ ਸਟੈਂਡ, ਖੰਡਾ ਚੌਕ, ਲੀਲਾ ਭਵਨ, ਰਜਿੰਦਰਾ ਹਸਪਤਾਲ ਹੁੰਦੇ ਹੋਏ 35 ਗੇੜੇ ਲਾ ਰਹੀਆਂ ਹਨ। ਇਸੇ ਤਰ੍ਹਾਂ 7 ਬੱਸਾਂ ਪੁਰਾਣਾ ਬੱਸ ਸਟੈਂਡ ਤੋਂ ਨਵਾਂ ਬੱਸ ਸਟੈਂਡ ਵਾਇਆ ਟਰੱਕ ਯੂਨੀਅਨ, ਲੱਕੜ ਮੰਡੀ ਹੋ ਕੇ 35 ਗੇੜੇ ਲਾ ਰਹੀਆਂ ਹਨ। ਜਦੋਂਕਿ 7 ਹੋਰ ਬੱਸਾਂ ਨਵਾਂ ਬੱਸ ਸਟੈਂਡ ਤੋਂ ਪਸਿਆਣਾ ਬਾਈਪਾਸ ਵਾਇਆ ਟਰੱਕ ਯੂਨੀਅਨ, ਲੱਕੜ ਮੰਡੀ, ਪੁਰਾਣਾ ਬੱਸ ਸਟੈਂਡ, ਖੰਡਾ ਚੌਂਕ, ਲੀਲਾ ਭਵਨ, ਰਜਿੰਦਰਾ ਹਸਪਤਾਲ ਜਾ ਕੇ 35 ਗੇੜੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਆਪਣੀਆਂ ਸਵਾਰੀਆਂ ਦੀ ਸੇਵਾ ਲਈ ਵਚਨਬੱਧਤਾ ਨੂੰ ਪੂਰੀ ਤਰ੍ਹਾਂ ਨਿਭਾਏਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: New Bus Stand Patialapro punjab tvprtcPRTC ChairmanPRTC Helpline Numberpunjab governmentpunjab newspunjabi newsRangla PunjabRanjodh Singh Hadana
Share255Tweet160Share64

Related Posts

ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਰਾਤ 8 ਵਜੇ ਤੋਂ 8:15 ਤੱਕ ਕੀਤੀ ਜਾਵੇਗੀ ਬਲੈਕਆਊਟ ਮੌਕ ਡ੍ਰਿੱਲ

ਅਪ੍ਰੈਲ 22, 2026

ਪੰਜਾਬ ‘ਚ ਮਹਿੰਗਾਈ ਦਾ ਝਟਕਾ : ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

ਅਪ੍ਰੈਲ 22, 2026

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

ਅਪ੍ਰੈਲ 22, 2026

ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਸਬੰਧੀ ਹੱਤਿਆਵਾਂ ਵਿੱਚ ਆਈ ਭਾਰੀ ਕਮੀ, ਗੋਲੀਬਾਰੀ ਦੀਆਂ ਵਾਰਦਾਤਾਂ 69 ਫੀਸਦੀ ਘਟੀਆਂ

ਅਪ੍ਰੈਲ 22, 2026

ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ

ਅਪ੍ਰੈਲ 22, 2026

ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਅਪ੍ਰੈਲ 21, 2026
Load More

Recent News

ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਰਾਤ 8 ਵਜੇ ਤੋਂ 8:15 ਤੱਕ ਕੀਤੀ ਜਾਵੇਗੀ ਬਲੈਕਆਊਟ ਮੌਕ ਡ੍ਰਿੱਲ

ਅਪ੍ਰੈਲ 22, 2026

ਸਰਕਾਰ ਨੇ ਲਗਾਤਾਰ ਵਧਦੀ ਗਰਮੀ ਨੂੰ ਲੈਕੇ ਸਕੂਲਾਂ ਲਈ ਜਾਰੀ ਕੀਤੇ ਨਿਰਦੇਸ਼

ਅਪ੍ਰੈਲ 22, 2026

ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ : 46 ਅਧਿਕਾਰੀਆਂ ਦੇ ਤਬਾਦਲੇ, ਵੇਖੋ ਸੂਚੀ

ਅਪ੍ਰੈਲ 22, 2026

15 ਰਾਜਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਚੱਲਣਗੀਆਂ ਤੇਜ਼ ਹਵਾਵਾਂ , ਭਾਰੀ ਬਾਰਿਸ਼ ਤੇ ਗੜੇਮਾਰੀ ਦੀ ਭਵਿੱਖਬਾਣੀ

ਅਪ੍ਰੈਲ 22, 2026

ਪੰਜਾਬ ‘ਚ ਮਹਿੰਗਾਈ ਦਾ ਝਟਕਾ : ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

ਅਪ੍ਰੈਲ 22, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.